Punjab Leads In Debt : ਦੇਸ਼ ’ਚ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ ਵਾਲਾ ਸੂਬਾ ਬਣਿਆ ਪੰਜਾਬ, ਇੱਥੇ ਦੇਖੋ ਪੂਰੀ ਲਿਸਟ

ਦੱਸ ਦਈਏ ਕਿ ਇੰਨ੍ਹਾਂ ਅੰਕੜਿਆਂ ਦੇ ਨਾਲ ਸੂਬਿਆਂ ਦੀ ਆਰਥਿਕ ਸਿਹਤ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਖਾਸ ਤੌਰ ’ਤੇ ਉਨ੍ਹਾਂ ਸੂਬਿਆਂ ਦੇ ਲਈ ਜਿੱਥੇ ਕਰਜਾ ਲਗਾਤਾਰ ਵਧ ਰਿਹਾ ਹੈ ਅਤੇ ਖਜ਼ਾਨੇ ’ਚ ਵਾਧਾ ਨਹੀਂ ਹੋ ਰਿਹਾ ਹੈ।

By  Aarti November 27th 2025 12:32 PM -- Updated: November 27th 2025 03:47 PM

Punjab Leads In Debt :  ਪੰਜਾਬ ’ਚ ਹੁਣ ਦੇਸ਼ ਦਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ ਵਾਲਾ ਸੂਬਾ ਬਣ ਗਿਆ ਹੈ। ਇਹ ਖੁਲਾਸਾ ਪੀਆਰਐਸ ਲੈਜਿਸਟੇਟਿਵ ਖੋਜ ਸੰਸਥਾ ਦੇ ਤਾਜ਼ਾ ਅੰਕੜਿਆਂ ਨੇ ਦੱਸਿਆ ਹੈ। ਇਸ ਖੋਜ ਦੇ ਮੁਤਾਬਿਕ ਪੰਜਾਬ ’ਚ ਪ੍ਰਤੀ ਵਿਅਕਤੀ ’ਤੇ ਔਸਤਨ 1,23,274 ਰੁਪਏ ਦਾ ਕਰਜ ਹੈ। ਜਦਕਿ ਦੂਜੇ ਸਥਾਨ ’ਤੇ ਕੇਰਲ ਹੈ ਜਿਸਦਾ ਪ੍ਰਤੀ ਵਿਅਕਤੀ ਕਰਜ 1,20,444 ਰੁਪਏ ਹੈ।

ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਤੀਜੇ ਸਥਾਨ ’ਤੇ ਮਹਾਰਾਸ਼ਟਰ ਹੈ ਜਿੱਥੇ ਪ੍ਰਤੀ ਵਿਅਕਤੀ ਕਰਜ 65,568 ਰੁਪਏ ਦਰਜ ਕੀਤਾ ਗਿਆ ਹੈ। ਜਦਕਿ ਚੌਥੇ ਸਥਾਨ ’ਤੇ ਗੁਜਰਾਤ ਹੈ ਜਿਸਦਾ ਪ੍ਰਤੀ ਵਿਅਕਤੀ ਕਰਜ 54,655 ਰੁਪਏ ਹੈ ਜਦਕਿ ਬਿਹਾਰ 21,220 ਰੁਪਏ ਪ੍ਰਤੀ ਵਿਅਕਤੀ ਕਰਜ ਦੇ ਨਾਲ 5ਵੇਂ ਸਥਾਨ ’ਤੇ ਹੈ। ਦੱਸ ਦਈਏ ਕਿ ਇੰਨ੍ਹਾਂ ਅੰਕੜਿਆਂ ਦੇ ਨਾਲ ਸੂਬਿਆਂ ਦੀ ਆਰਥਿਕ ਸਿਹਤ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਖਾਸ ਤੌਰ ’ਤੇ ਉਨ੍ਹਾਂ ਸੂਬਿਆਂ ਦੇ ਲਈ ਜਿੱਥੇ ਕਰਜਾ ਲਗਾਤਾਰ ਵਧ ਰਿਹਾ ਹੈ ਅਤੇ ਖਜ਼ਾਨੇ ’ਚ ਵਾਧਾ ਨਹੀਂ ਹੋ ਰਿਹਾ ਹੈ। 

ਕਰਜ ’ਚ ਪਹਿਲੇ ਨੰਬਰ ’ਤੇ ਆਏ ਪੰਜਾਬ ਲੰਬੇ ਸਮੇਂ ਤੋਂ ਖੇਤੀ ਸੰਕਟ, ਸੀਮਿਤ ਵਪਾਰ ਵਿਸਤਾਰ ਤੇ ਸਬਸਿਡੀ ਦੇ ਭਾਰੀ ਭਾਰ ਨਾਲ ਜੁਝ ਰਿਹਾ ਹੈ। ਇਸ ਪੱਧਰ ਦਾ ਕਰਜ਼ ਭਵਿੱਖ ਦੀ ਵਿਕਾਸ ਯੋਜਨਾਵਾਂ, ਬੁਨਿਆਦੀ ਢਾਂਚੇ ਦੀ ਉਸਾਰੀ ਤੇ ਰੁਜ਼ਗਾਰ ਦੇ ਸਾਧਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।  

ਇੱਥੇ ਦੇਖੋ ਪੂਰੀ ਰਿਪੋਰਟ 

ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ ਵਾਲਾ ਸੂਬਾ ਬਣਿਆ 'ਪੰਜਾਬ'

ਰਿਪੋਰਟ ਮੁਤਾਬਿਕ ਵਿੱਤੀ ਸਾਲ 2022-23 ’ਚ ਸੂਬਿਆਂ ’ਤੇ ਕੁੱਲ 59.60 ਲੱਖ ਕਰੋੜ ਰੁਪਏ ਕਰਜ਼ ਸੀ। ਇਹ ਸਾਰੇ ਸੂਬਿਆਂ ਦੇ ਸੰਯੁਕਤ ਕੁੱਲ ਰਾਜ ਘਰੇਲੂ ਉਤਪਾਦ ਦਾ 22.96 ਫੀਸਦ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2013-14 ’ਚ ਸੂਬਿਆਂ ਦਾ ਕੁੱਲ ਜਨਤਕ ਕਰਜ਼ 17.57 ਲੱਖ ਕਰੋੜ ਰੁਪਏ ਸੀ, ਜੋ ਸੰਯੁਕਤ ਕੁੱਲ ਰਾਜ ਘਰੇਲੂ ਉਤਪਾਦ ਦਾ ਸਿਰਫ 16.66 ਫੀਸਦ ਸੀ। ਵਿੱਤੀ ਸਾਲ 2022-23 ’ਚ ਇਹੀ ਕਰਜ 3.39 ਗੁਣਾ ਵਧਕੇ ਜੀਐਸਡੀਪੀ ਦਾ 22.96 ਫੀਸਦ ਹੋ ਗਿਆ ਹੈ।

ਪੰਜਾਬ ਨੇ ਸਭ ਤੋਂ ਜਿਆਦਾ ਕਰਜ਼ ਲੈ ਰੱਖਿਆ ਹੈ। ਪੰਜਾਬ ’ਤੇ ਜੀਐਸਡੀਪੀ ਦਾ 40.35 ਫੀਸਦ ਕਰਜ਼ ਹੈ। ਇਸ ਤੋਂ ਬਾਅਦ ਨਾਗਾਲੈਂਡ 37.15 ਫੀਸਦ, ਪੱਛਮ ਬੰਗਾਲ 33.70 ਫੀਸਦ ਹੈ। ਜਦਕਿ ਜੀਐਸਡੀਪੀ ਦੇ ਮੁਕਾਬਲੇ ਕਰਜ਼ ਦਾ ਸਭ ਤੋਂ ਘੱਟ ਔਸਤਨ ਓਡੀਸ਼ਾ 8.45 ਫੀਸਦ, ਮਹਾਰਾਸ਼ਟਰ 14.64 ਫੀਸਦ ਅਤੇ ਗੁਜਰਾਤ 16.37 ਫੀਸਦ ’ਚ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : MP Amritpal Singh ਦੀ ਪੈਰੋਲ ਅਰਜ਼ੀ ਰੱਦ, ਸੰਸਦ ਇਜਲਾਸ ’ਚ ਸ਼ਾਮਲ ਹੋਣ ਦੀ ਨਹੀਂ ਮਿਲੀ ਇਜਾਜ਼ਤ

Related Post