Punjab Congress infighting : ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸ

Punjab Congress infighting : ਡਾ. ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ। ਡਾ. ਨਵਜੋਤ ਕੌਰ ਸਿੱਧੂ ਨੇ ਟਿਕਟਾਂ ਦੀ ਵੇਚ-ਖ਼ਰੀਦ ਤੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਾਰਟੀ ਦੇ ਕਈ ਸੀਨੀਅਰ ਆਗੂਆਂ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੇ ਦੋਸ਼ਾਂ ਤੋਂ ਬਾਅਦ ਪਾਰਟੀ ਦੇ ਕਈ ਆਗੂ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਚੁੱਕੇ ਹਨ। ਹੁਣ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਆਏ ਸਾਬਕਾ ਮੰਤਰੀ ਅਨਿਲ ਜੋਸ਼ੀ ‘ਤੇ ਕਈ ਇਲਜ਼ਾਮ ਲਗਾਏ ਸਨ

By  Shanker Badra December 10th 2025 04:12 PM

Punjab Congress infighting : ਡਾ. ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ। ਡਾ. ਨਵਜੋਤ ਕੌਰ ਸਿੱਧੂ ਨੇ ਟਿਕਟਾਂ ਦੀ ਵੇਚ-ਖ਼ਰੀਦ ਤੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਾਰਟੀ ਦੇ ਕਈ ਸੀਨੀਅਰ ਆਗੂਆਂ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੇ ਦੋਸ਼ਾਂ ਤੋਂ ਬਾਅਦ ਪਾਰਟੀ ਦੇ ਕਈ ਆਗੂ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਚੁੱਕੇ ਹਨ। ਹੁਣ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਆਏ ਸਾਬਕਾ ਮੰਤਰੀ ਅਨਿਲ ਜੋਸ਼ੀ ‘ਤੇ ਕਈ ਇਲਜ਼ਾਮ ਲਗਾਏ ਸਨ।

ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨਵਜੋਤ ਕੌਰ ਸਿੱਧੂ ਵੱਲੋਂ ਅਨਿਲ ਜੋਸ਼ੀ ਨੂੰ ਲੈ ਕੇ ਮੀਡੀਆ 'ਚ ਬਿਆਨ ਦਿੱਤਾ ਗਿਆ ਸੀ। ਨਵਜੋਤ ਕੌਰ ਸਿੱਧੂ ਨੇ ਅਨਿਲ ਜੋਸ਼ੀ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਅਨਿਲ ਜੋਸ਼ੀ ਵੇਚਾਰੇ ਨੇ ਇੰਨੇ ਪੈਸੇ ਦੇ ਕੇ ਜੁਆਨਿੰਗ ਕੀਤੀ। ਹੁਣ ਪਤਾ ਚੱਲਿਆ ਹੈ ਕਿ ਉਹ ਫ੍ਰਸਟ੍ਰੇਟ ਹੋ ਕੇ ਅਕਾਲੀ ਦਲ ‘ਚ ਜਾ ਰਿਹਾ ਹੈ। 6 ਵਾਰ ਦਾ ਹਾਰਿਆ ਹੋਇਆ। ਇਹ ਇੱਕ ਸੀਟ ‘ਤੇ 3-3 ਲੋਕਾਂ ਨੂੰ ਪ੍ਰਮੋਟ ਕਰ ਰਹੇ ਹਨ। ਉਸ ਨਾਲ ਤੁਸੀਂ ਵੈਸੇ ਹੀ ਸੀਟ ਹਾਰ ਜਾਓਗੇ।

ਇਸ ਤੋਂ ਪਹਿਲਾਂ ਅਨਿਲ ਜੋਸ਼ੀ ਨੇ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਨੋਟਿਸ ਭੇਜ ਰਿਹਾ ਹੈ ਤੇ ਇਸ ਮਾਮਲੇ ਨੂੰ ਅਦਾਲਤ ‘ਚ ਲੈ ਕੇ ਜਾਵਾਂਗਾ। ਕੋਰਟ ‘ਚ ਉਨ੍ਹਾਂ ਤੋਂ ਪੱਛਿਆ ਜਾਵੇਗਾ ਕਦੋਂ ਮੇਰੀ ਉਨ੍ਹਾਂ ਨਾਲ ਗੱਲ ਹੋਈ, ਕਿਸ ਬੈਠਕ ‘ਚ ਅਸੀਂ ਇਕੱਠੇ ਬੈਠੇ, ਕਦੋਂ ਫ਼ੋਨ ‘ਤੇ ਗੱਲਬਾਤ ਹੋਈ। ਉਨ੍ਹਾਂ ਨੇ ਕਿਸ ਆਧਾਰ ‘ਤੇ ਮੇਰੇ ਨਾਮ ਦਾ ਦੁਰਉਪਯੋਗ ਕੀਤਾ। ਸੱਚ ਇਹ ਹੈ ਕਿ ਮੇਰੀ ਨਵਜੋਤ ਕੌਰ ਸਿੱਧੂ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ।

ਅਨਿਲ ਜੋਸ਼ੀ ਨੇ ਕਿਹਾ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਦੇ ਬਿਆਨ ਰਾਜਨੀਤਿਕ ਦੁਸ਼ਮਣੀ ਤੋਂ ਪ੍ਰੇਰਿਤ ਹਨ। ਕਦੇ ਉਹ 500 ਕਰੋੜ ਦੀ ਗੱਲ ਕਰਦੇ ਹਨ ਤੇ ਕਦੇ ਕੋਈ ਇਲਜ਼ਾਮ ਲਗਾਉਂਦੇ ਹਨ, ਜਿਸ ਦੇ ਪਿੱਛੇ ਕੋਈ ਤੱਥ ਨਹੀਂ ਹੁੰਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਰਗੇ ਜ਼ਿੰਮੇਵਾਰ ਲੋਕਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਪਰ ਨਵਜੋਤ ਕੌਰ ਸਿੱਧੂ ਹਰ ਸਵਾਲ ‘ਤੇ ਕਿਸੇ ਨਾ ਕਿਸੇ ਖਿਲਾਫ਼ ਕੁੱਝ ਵੀ ਕਹਿਣ ਲੱਗਦੇ ਹਨ।

ਦੱਸ ਦੇਈਏ ਕਿ ਇਹ ਨਵਜੋਤ ਕੌਰ ਸਿੱਧੂ ਨੂੰ ਚੌਥਾ ਕਾਨੂੰਨੀ ਨੋਟਿਸ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਤਰਨਤਾਰਨ ਉਪ ਚੋਣ ਉਮੀਦਵਾਰ ਕਰਨਬੀਰ ਬੁਰਜ ਤੇ ਤਰਨਤਾਰਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਸੀ।  ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਖਿਲਾਫ 500 ਕਰੋੜ ਰੁਪਏ ਵਾਲ਼ੀ ਕੀਤੀ ਟਿੱਪਣੀ ਕਾਰਨ ਕਾਂਗਰਸ ਵਿੱਚੋਂ ਮੁਅਤਲ ਕਰ ਲਈ ਪੱਤਰ ਜਾਰੀ ਕੀਤਾ ਸੀ।


Related Post