Wed, Feb 11, 2026
Whatsapp

124 ਸਾਲਾਂ ਬਾਅਦ ਅੱਜ ਨਾਭਾ ਰਿਆਸਤ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਹੋਈ 'ਦਸਤਾਰਬੰਦੀ', ਹੀਰਾ ਮਹਿਲ ’ਚ ਮੁੜ ਗੂੰਜੇ ਜੈਕਾਰੇ

ਇਸ ਮੌਕੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਵੱਡੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹਨ ਅਤੇ ਇਸ ਮੌਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ।

Reported by:  PTC News Desk  Edited by:  Aarti -- February 02nd 2026 10:57 AM -- Updated: February 02nd 2026 03:38 PM
124 ਸਾਲਾਂ ਬਾਅਦ ਅੱਜ ਨਾਭਾ ਰਿਆਸਤ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਹੋਈ 'ਦਸਤਾਰਬੰਦੀ', ਹੀਰਾ ਮਹਿਲ ’ਚ ਮੁੜ ਗੂੰਜੇ ਜੈਕਾਰੇ

124 ਸਾਲਾਂ ਬਾਅਦ ਅੱਜ ਨਾਭਾ ਰਿਆਸਤ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਹੋਈ 'ਦਸਤਾਰਬੰਦੀ', ਹੀਰਾ ਮਹਿਲ ’ਚ ਮੁੜ ਗੂੰਜੇ ਜੈਕਾਰੇ

ਨਾਭਾ ਰਿਆਸਤ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਨਾਭਾ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਹੋਈ। ਇਸ ਦੌਰਾਨ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਹਰਿਆਣਾ ਸੀਐੱਮ ਨਾਇਬ ਸਿੰਘ ਸੈਣੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਿਰਕਤ ਕੀਤੀ। 

ਇਸ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਕੜੇ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੰਨ ਹੋਣਗੇ ਅਤੇ ਇਸ ਮੌਕੇ ਮੇਰੀ ਦਸਤਾਰਬੰਦੀ ਹੋਣੀ ਹੈ। 

ਇਸ ਮੌਕੇ ਯੁਵਰਾਜ ਅਭਿਉਦੈਪ੍ਰਤਾਪ  ਸਿੰਘ ਦੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਵੱਡੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹਨ ਅਤੇ ਇਸ ਮੌਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਰਿਆਸਤੀ ਸ਼ਹਿਰ ਨਾਭਾ ਦੇ ਸਾਹੀ ਹੀਰਾ ਮਹਿਲ ਵਿਖੇ ਪਹੁੰਚੇ। ਇਸ ਦੌਰਾਨ ਐਡਵੋਕੇਟ ਧਾਮੀ ਵੱਲੋਂ ਸਾਹੀ ਪਰਿਵਾਰ ਨਾਲ ਮੁਲਾਕਾਤ ਕਰਕੇ ਯੁਵਰਾਜ ਅਭਿਉਦੈਪ੍ਰਤਾਪ  ਸਿੰਘ ਦੀ ਦਸਤਾਰਬੰਦੀ ਦੀਆਂ ਵਧਾਈਆਂ ਦਿੱਤੀਆਂ ਗਈਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਸ ਸਮੇਂ ਉਹ ਪਹਿਲਾਂ ਸ਼ਾਹੀ ਹੀਰਾ ਮਹਿਲ ਵਿਖੇ ਪਹੁੰਚੇ ਸਨ ਤਾਂ ਉਸ ਸਮੇਂ ਹੀਰਾ ਮਹਿਲ ਦੀ ਹਾਲਾਤ ਕੁਝ ਹੋਰ ਸੀ ਤੇ ਅੱਜ ਮਮਰਾਣੀ ਪ੍ਰਿਤੀ ਸਿੰਘ ਦੀ ਅਣਥਕ ਮਿਹਨਤ ਸਦਕਾ ਹੀਰਾ ਮਹਿਲ ਨੂੰ ਪੁਰਾਣੀ ਦਿੱਖ ਦੇ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ ਅਤੇ ਭਾਈ ਆਤਮ ਪ੍ਰਕਾਸ਼ ਸਿੰਘ ਮੈਨੇਜਰ ਗੁਰਦੁਆਰਾ ਡੇਰਾ ਬਾਬਾ ਜਬਲ ਸਿੰਘ ਘੋੜਿਆਂਵਾਲਾ ਮੌਜੂਦ ਸਨ।

ਇਹ ਵੀ ਪੜ੍ਹੋ : Gurdaspur ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਅਚਾਨਕ ਵਿਗੜੀ ਸਿਹਤ; ਰਾਤ ਦੇ ਖਾਣੇ ਮਗਰੋਂ ਕਰੀਬ 10 ਬੱਚੇ ਹੋਏ ਬਿਮਾਰ

- PTC NEWS

Top News view more...

Latest News view more...

PTC NETWORK
PTC NETWORK