Mon, Feb 2, 2026
Whatsapp

Dog Attack : ਹੁਸ਼ਿਆਰਪੁਰ ਤੇ ਸੰਗਰੂਰ 'ਚ ਆਵਾਰਾ ਕੁੱਤਿਆਂ ਦਾ ਕਹਿਰ, ਦੋ ਮਾਸੂਮ ਬੱਚਿਆਂ ਨੂੰ ਨੋਚਿਆ

Dog Attack Case in Punjab : ਹੁਣ ਹੁਸ਼ਿਆਰਪੁਰ ਤੇ ਸੰਗਰੂਰ ਤੋਂ ਆਵਾਰਾ ਕੁੱਤਿਆਂ ਦੇ ਹਮਲੇ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਥੇ ਦੋ ਮਾਸੂਮਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ। ਦੋਵਾਂ ਬੱਚਿਆਂ ਦੇ ਸਿਰ ਤੇ ਮੂੰਹ 'ਤੇ ਟਾਂਕੇ ਲੱਗੇ ਦੱਸੇ ਜਾ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- February 02nd 2026 08:44 PM -- Updated: February 02nd 2026 08:47 PM
Dog Attack : ਹੁਸ਼ਿਆਰਪੁਰ ਤੇ ਸੰਗਰੂਰ 'ਚ ਆਵਾਰਾ ਕੁੱਤਿਆਂ ਦਾ ਕਹਿਰ, ਦੋ ਮਾਸੂਮ ਬੱਚਿਆਂ ਨੂੰ ਨੋਚਿਆ

Dog Attack : ਹੁਸ਼ਿਆਰਪੁਰ ਤੇ ਸੰਗਰੂਰ 'ਚ ਆਵਾਰਾ ਕੁੱਤਿਆਂ ਦਾ ਕਹਿਰ, ਦੋ ਮਾਸੂਮ ਬੱਚਿਆਂ ਨੂੰ ਨੋਚਿਆ

Dog Attack Case in Punjab : ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਆਵਾਰਾ ਕੁੱਤਿਆਂ ਦੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੱਢਣ ਤੋਂ ਲੈ ਕੇ ਕਈ ਘਿਨੌਣੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਹੁਸ਼ਿਆਰਪੁਰ ਤੇ ਸੰਗਰੂਰ ਤੋਂ ਆਵਾਰਾ ਕੁੱਤਿਆਂ ਦੇ ਹਮਲੇ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਥੇ ਦੋ ਮਾਸੂਮਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ। ਦੋਵਾਂ ਬੱਚਿਆਂ ਦੇ ਸਿਰ ਤੇ ਮੂੰਹ 'ਤੇ ਟਾਂਕੇ ਲੱਗੇ ਦੱਸੇ ਜਾ ਰਹੇ ਹਨ।

ਮੁਕੇਰੀਆਂ 'ਚ ਸਾਮਾਨ ਲੈਣ ਜਾ ਰਹੇ 10 ਸਾਲਾ ਬੱਚੀ ਨੂੰ ਵੱਢਿਆ


ਹੁਸ਼ਿਆਰਪੁਰ ਦੇ ਮੁਕੇਰੀਆਂ (Mukerian News) ਦੇ ਪਿੰਡ ਕੌਲਪੁਰ 'ਚ ਇੱਕ 10 ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਵੱਢ ਲਿਆ। ਬੱਚੀ ਦੀਆਂ ਚੀਕਾਂ ਸੁਣ ਕੇ ਗਲੀ 'ਚ ਰਹਿਣ ਵਾਲੀ ਔਰਤ ਨੇ ਦੌੜ ਕੇ ਬੱਚੀ ਨੂੰ ਕੁੱਤਿਆਂ ਦੇ ਚੁੰਗਲ 'ਚੋਂ ਛੁਡਵਾਇਆ। ਉਦੋਂ ਤੱਕ ਕੁੱਤਿਆਂ ਨੇ ਬੱਚੀ ਨੂੰ ਕਈ ਥਾਵਾਂ 'ਤੇ ਵੱਢ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਬੱਚੀ ਦੀ ਮਾਂ ਹਰਸ਼ਵਿੰਦਰ ਕੌਰ ਨੇ ਦੱਸਿਆ ਕਿ ਬੱਚੀ ਪ੍ਰਭਜੋਤ ਕੌਰ, ਪਿੰਡ ਦੀ ਦੁਕਾਨ ’ਤੇ ਕੁਝ ਸਾਮਾਨ ਲੈਣ ਜਾ ਰਹੀ ਸੀ, ਜਿਸ ਦੌਰਾਨ ਰਸਤੇ ਵਿਚ ਕੁਝ ਆਵਾਰਾ ਕੁੱਤਿਆਂ ਨੇ ਘੇਰ ਲਿਆ ਅਤੇ ਵੱਢਣਾ ਸ਼ੁਰੂ ਕਰ ਦਿੱਤਾ। ਜਦੋਂ ਬੱਚੀ ਨੇ ਚੀਕਾਂ ਮਾਰੀਆਂ ਤਾਂ ਗਲੀ 'ਚ ਰਹਿਣ ਵਾਲੀ ਇਕ ਔਰਤ ਭੱਜ ਕੇ ਆਈ ਅਤੇ ਹੋਰ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਉਸ ਨੂੰ ਬਚਾਇਆ। ਪਰ ਉਦੋਂ ਤੱਕ ਕੁੱਤਿਆਂ ਨੇ ਬੱਚੀ ਦੀ ਕਮਰ, ਗੋਡੇ ਅਤੇ ਲੱਤ 'ਤੇ ਬੁਰੀ ਤਰ੍ਹਾਂ ਵੱਢ ਲਿਆ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਮੇਰੀ ਲੜਕੀ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਸਰੀਰ 'ਚ ਕਈ ਟਾਂਕੇ ਲਗਾਏ ਗਏ।

ਸੰਗਰੂਰ 'ਚ ਗਲੀ 'ਚ ਖੇਡ ਰਹੇ 3 ਸਾਲਾ ਬੱਚੇ ਨੂੰ ਬਣਾਇਆ ਨਿਸ਼ਾਨਾ

ਉਧਰ, ਸੰਗਰੂਰ (Sangrur News) ਦੇ ਸੁੰਦਰ ਨਗਰ ਬਸਤੀ ਦੇ ਵਿੱਚ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੇ 3 ਸਾਲ ਦੇ ਮਾਸੂਮ ਬੱਚੇ ਦੇ ਉੱਪਰ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ, ਬੱਚਾ ਆਪਣੇ ਨਾਨਕੇ ਘਰ ਆਪਣੀ ਨਾਨੀ ਕੋਲ ਰਹਿ ਰਿਹਾ ਸੀ। ਸਵੇਰੇ ਤਕਰੀਬਨ 11 ਵਜੇ ਜਦੋਂ ਗਲੀ ਦੇ ਵਿੱਚ ਖੇਡ ਰਿਹਾ ਸੀ ਤਾਂ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਦੌਰਾਨ ਨੇੜੇ ਹੀ ਬੈਠੇ ਲੋਕਾਂ ਦੀ ਨਜ਼ਰ ਬੱਚੇ ਦੇ ਉੱਪਰ ਪੈ ਗਈ ਤਾਂ ਉਹਨਾਂ ਨੇ ਭੱਜ ਕੇ ਬੱਚੇ ਦੀ ਜਾਨ ਬਚਾਈ। ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਬੱਚੇ ਦੇ ਸਿਰ, ਕੰਨਾਂ, ਬਾਹਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਕੁੱਤੇ ਦੇ ਕੱਟਣ ਕਾਰਨ ਟਾਂਕੇ ਲਾਏ ਗਏ।

ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਦਿਨੋਂ-ਦਿਨ ਵੱਧ ਰਹੀ ਗਿਣਤੀ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇਨ੍ਹਾਂ ਦਾ ਸ਼ਿਕਾਰ ਨਾ ਬਣ ਸਕੇ।

- PTC NEWS

Top News view more...

Latest News view more...

PTC NETWORK
PTC NETWORK