Mon, Feb 2, 2026
Whatsapp

Gurdaspur ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਅਚਾਨਕ ਵਿਗੜੀ ਸਿਹਤ; ਰਾਤ ਦੇ ਖਾਣੇ ਮਗਰੋਂ ਕਰੀਬ 10 ਬੱਚੇ ਹੋਏ ਬਿਮਾਰ

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਂਦਾ ਸੀ ਜਿਸ ਤੋਂ ਬਾਅਦ ਸਾਡੀ ਸਿਹਤ ਖਰਾਬ ਹੋ ਗਈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਬੱਚਿਆਂ ਨੂੰ ਫੂਡ ਪੋਇਜ਼ਨਿੰਗ ਨਾ ਹੋਈ ਹੋਵੇ।

Reported by:  PTC News Desk  Edited by:  Aarti -- February 02nd 2026 10:46 AM
Gurdaspur ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਅਚਾਨਕ ਵਿਗੜੀ ਸਿਹਤ; ਰਾਤ ਦੇ ਖਾਣੇ ਮਗਰੋਂ ਕਰੀਬ 10 ਬੱਚੇ ਹੋਏ ਬਿਮਾਰ

Gurdaspur ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਅਚਾਨਕ ਵਿਗੜੀ ਸਿਹਤ; ਰਾਤ ਦੇ ਖਾਣੇ ਮਗਰੋਂ ਕਰੀਬ 10 ਬੱਚੇ ਹੋਏ ਬਿਮਾਰ

Gurdaspur News :  ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੀ ਅਚਾਨਕ ਸਿਹਤ ਵਿਗੜਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 10 ਦੇ ਕਰੀਬ ਬੱਚਿਆਂ ਨੂੰ ਅਚਾਨਕ ਢਿੱਡ ਚ ਦਰਦ ਹੋਣ ਲੱਗਿਆ ਅਤੇ ਉਲਟੀਆਂ ਲੱਗ ਗਈਆਂ। ਜਿਨ੍ਹਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਂਦਾ ਸੀ ਜਿਸ ਤੋਂ ਬਾਅਦ ਸਾਡੀ ਸਿਹਤ ਖਰਾਬ ਹੋ ਗਈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਬੱਚਿਆਂ ਨੂੰ ਫੂਡ ਪੋਇਜ਼ਨਿੰਗ ਨਾ ਹੋਈ ਹੋਵੇ। 

ਉੱਥੇ ਹੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ’ਤੇ ਅਸੀਂ ਪਹਿਲਾਂ ਵੀ ਇੱਕ ਤੋਂ ਵਾਰ ਸ਼ਿਕਾਇਤ ਕੀਤੀ ਹੈ ਉਥੇ ਹੀ ਇਸ ਸਬੰਧ ਵਿੱਚ ਬੱਚਿਆਂ ਨੇ ਕਿਹਾ ਕਿ 8:30 ਵਜੇ 8 ਤੋਂ 10 ਬੱਚਿਆਂ ਦੀ ਸਿਹਤ ਇੱਕਦਮ ਵਿਗੜ ਗਈ ਜਿਸ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਉੱਥੇ ਹੀ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਸਾਫ ਸੁਥਰਾ ਖਾਣਾ ਦਿੱਤਾ ਜਾਂਦਾ ਹੈ, ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ। ਮੈਂ ਅੱਜ ਮੈਡੀਕਲ ਲੀਵ ’ਤੇ ਸੀ ਮੇਰੀ ਤਬੀਅਤ ਖਰਾਬ ਸੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਸਿਵਲ ਹਸਪਤਾਲ ਵਿਖੇ ਆਇਆ ਹਾਂ ਉੱਥੇ ਹੀ ਬੱਚਿਆਂ ਦੀ ਹਾਲਤ ਕਾਫੀ ਜਿਆਦਾ ਖਰਾਬ ਸੀ ਦਰਦ ਦੇ ਨਾਲ ਬੱਚੇ ਤੜਫ ਰਹੇ ਸੀ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਗੁਰਦਾਸਪੁਰ ਦੇ ਹਨ ਉਹ ਆਪਣੇ ਬੱਚਿਆਂ ਦਾ ਹਾਲ ਜਾਨਣ ਹਸਪਤਾਲ ਵਿੱਚ ਆ ਗਏ।

ਇਹ ਵੀ ਪੜ੍ਹੋ : Punjab Weather Update : ਪੰਜਾਬ ਦੇ ਇਨ੍ਹਾਂ 11 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ; 9 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

- PTC NEWS

Top News view more...

Latest News view more...

PTC NETWORK
PTC NETWORK