IPL 2024 'ਚ ਧਮਾਲ ਮਚਾਵੇਗਾ ਪੰਜਾਬ ਦੇ ਫਰੀਦਕੋਟ ਦਾ ਨਮਨ ਧੀਰ, MI ਵੱਲੋਂ ਲਾਵੇਗਾ ਛੱਕੇ-ਚੌਕੇ

By  KRISHAN KUMAR SHARMA December 22nd 2023 03:05 PM

ਫਰੀਦਕੋਟ: ਪੰਜਾਬ ਦੇ ਨੌਜਵਾਨ ਦੇਸ਼ ਭਰ ਵਿਚ ਉੱਚੀਆਂ ਉਪਲੱਬਧੀਆਂ ਹਾਸਲ ਕਰ ਰਹੇ ਹਨ। ਹੁਣ ਤਾਜਾ ਮਿਸਾਲ ਫਰੀਦਕੋਟ ਸ਼ਹਿਰ ਦੇ ਇਕ ਨੌਜਵਾਨ ਨਮਨ ਧੀਰ ਤੋਂ ਜਿਸ ਨੇ ਕ੍ਰਿਕਟ ਜਗਤ ਵਿਚ ਫਰੀਦਕੋਟ ਨਾਮ ਰੌਸ਼ਨ ਕਰ ਦਿਖਾਇਆ ਹੈ, ਜਿਸ ਨੂੰ ਆਈਪੀਐਲ (IPL) ਵਿੱਚ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਜ਼ ਟੀਮ ਵੱਲੋਂ ਚੁਣਿਆ ਗਿਆ ਹੈ।

crikcetਨਮਨ ਧੀਰ ਦੀ ਇਹ ਉਪਲਬੱਧੀ ਪੰਜਾਬ ਲਈ ਬਹੁਤ ਵੱਡੀ ਹੈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਆਂਢ-ਗੁਆਂਢ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਫਰੀਦਕੋਟ ਵਾਸੀ ਨਮਨ ਧੀਰ ਦੇ ਘਰ ਪਹੁੰਚ ਕੇ ਵਧਾਈਆਂ ਦੇ ਰਹੇ ਹਨ ਅਤੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਖੁਸ਼ੀ ਮਨਾਈ ਜਾ ਰਹੀ ।

crikcet

'ਨਮਨ ਨੇ ਮਿਹਨਤ ਦਾ ਮੁੱਲ ਮੋੜਿਆ'
ਇਸ ਮੌਕੇ ਨਮਨ ਧੀਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬੇਹੱਦ ਖੁਸ਼ੀ ਹੋਈ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦਾ ਨਾਮ ਪੂਰੀ ਦੁਨੀਆਂ 'ਚ ਰੌਸ਼ਨ ਕੀਤਾ ਹੈ। ਨਮਨ ਦੇ ਮਾਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਸ਼ੁਰੂ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ। ਹੁਣ ਅੱਗੇ ਉਨ੍ਹਾਂ ਦਾ ਸੁਫਨਾ ਆਪਣੇ ਪੁੱਤਰ ਨੂੰ ਇੰਡੀਆ ਟੀਮ ਵਿੱਚ ਦੇਖਣ ਦਾ ਹੋਵੇਗਾ। ਨਮਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਸ਼ੁਰੂ ਤੋਂ ਲੈ ਕੇ ਪੂਰੀ ਮਦਦ ਕੀਤੀ ਸੀ, ਜਿਸ ਦਾ ਉਨ੍ਹਾਂ ਦੇ ਪੁੱਤਰ ਨੇ ਪੂਰਾ ਮੁੱਲ ਮੋੜਿਆ,ਉਸਦੀ ਮਿਹਨਤ ਰੰਗ ਲਿਆਈ ਹੈ।

crikcet

'ਨਮਨ ਦੀ ਪ੍ਰਾਪਤੀ 'ਤੇ ਖੇਡਣ ਵਾਲੇ ਬੱਚੇ ਵੀ ਖੁਸ਼'
ਨਮਨ ਧੀਰ ਨੇ ਅੰਡਰ 16 ਵਿੱਚ 400 ਸਕੋਰ ਇਕੱਲੇ ਨੇ ਹੀ ਬਣਾਏ ਸਨ, ਜਿਹੜਾ ਕਿ ਉਸ ਲਈ ਜ਼ਿੰਦਗੀ ਨੂੰ ਬਦਲਣ ਵਾਲਾ ਸਕੋਰ ਸੀ, ਜਿਸ ਨੂੰ ਦੇਖ ਮੁੰਬਈ ਇੰਡੀਅਨਜ਼ ਵੱਲੋਂ ਉਸ ਨੂੰ ਖਰੀਦ ਕੇ IPL ਵਿੱਚ ਸ਼ਾਮਿਲ ਕੀਤਾ ਗਿਆ ਹੈ। ਨਮਨ ਦੀ ਚੋਣ 'ਤੇ ਉਸ ਨਾਲ ਖੇਡਣ ਵਾਲੇ ਬੱਚਿਆਂ ਨੇ ਕਿਹਾ ਕਿ ਜੋ ਮੁਕਾਮ ਤੇ ਨਮਨ ਹਾਸਿਲ ਕਰ ਲਿਆ ਹੈ ਉਸ ਲਈ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕੋਚ ਨੇ ਨਮਨ ਨੂੰ ਇਥੋਂ ਤਕ ਪਹੁੰਚਣ ਦਾ ਰਸਤਾ ਦਿਖਾਇਆ ਸੀ ਉਹ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਉਨ੍ਹਾਂ  ਦਾ ਸੁਪਨਾ ਨਮਨ ਨੇ ਪੂਰਾ ਕੀਤਾ ਹੈ। ਅਗਰ ਅੱਜ ਉਹ ਇਸ ਦੁਨਿਆ ਵਿੱਚ ਹੁੰਦੇ ਤਾਂ ਉਨ੍ਹਾਂ ਨੇ ਬਹੁਤ ਫ਼ਕਰ ਮਹਿਸੂਸ ਕਰਨਾ ਸੀ।

ਇਸ ਮੌਕੇ ਫਰੀਦਕੋਟ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਡਾਕਟਰ ਬਾਵਾ ਨੇ ਕਿਹਾ ਕਿ ਨਮਨ ਨੇ ਬਹੁਤ ਮਿਹਨਤ ਕੀਤੀ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਬਹੁਤ ਮਿਹਨਤ ਕੀਤੀ ਉਸ ਮਿਹਨਤ ਦਾ ਅੱਜ ਫਲ ਮਿਲ ਗਿਆ।

Related Post