ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੇ ਮੁਰਝਾਏ ਚਿਹਰੇ, ਕਣਕ ਦੀ ਵਾਢੀ ’ਚ ਹੋ ਸਕਦੀ ਹੈ ਦੇਰੀ !
ਇੱਕ ਪਾਸੇ ਇਸ ਸਾਲ ਜਿਆਦਾ ਠੰਢ ਹੋਣ ਕਰਕੇ ਕਣਕ ਨੂੰ ਪੱਕਣ ਵਿੱਚ ਬਹੁਤ ਦੇਰੀ ਹੋ ਰਹੀ ਹੈ ਜਿਸ ਕਰਕੇ ਕਣਕ ਅਜੇ ਤੱਕ ਵੀ ਪੂਰੀ ਤਰ੍ਹਾਂ ਨਹੀਂ ਪੱਕ ਸਕੀ ਜਿਸ ਕਰਕੇ ਇਸ ਵਾਰ ਕਟਾਈ ਵਿਸਾਖੀ ਤੋਂ ਵੀ ਜਿਆਦਾ ਲੇਟ ਹੋਵੇਗੀ।
Punjab Farmers: ਪੰਜਾਬ ’ਚ ਵਿਸਾਖੀ ਤੋਂ ਪਹਿਲਾਂ ਅੰਨਦਾਤਾ ’ਤੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਹਨ। ਦੱਸ ਦਈਏ ਕਿ ਮਾਝਾ ਮਾਲਵਾ ਦੁਆਬਾ ਵਿੱਚ ਕਣਕ ਦੀ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਹੀ ਘਟਾਈ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਜ਼ਿਆਦਾਤਰ ਕਿਸਾਨ ਰਸਮੀ ਤੌਰ ਤੇ ਵਿਸਾਖੀ ਵਾਲੇ ਦਿਨ ਹੀ ਕਣਕਾਂ ਨੂੰ ਕੱਟਣਾ ਸ਼ੁਰੂ ਕਰਦੇ ਹਨ ਪਰ ਇਸ ਸਮੇਂ ਅੰਨਦਾਤਾ ਤੇ ਮੌਸਮ ਦੀ ਦੋਹਰੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ
ਜੀ ਹਾਂ ਇੱਕ ਪਾਸੇ ਇਸ ਸਾਲ ਜਿਆਦਾ ਠੰਢ ਹੋਣ ਕਰਕੇ ਕਣਕ ਨੂੰ ਪੱਕਣ ਵਿੱਚ ਬਹੁਤ ਦੇਰੀ ਹੋ ਰਹੀ ਹੈ ਜਿਸ ਕਰਕੇ ਕਣਕ ਅਜੇ ਤੱਕ ਵੀ ਪੂਰੀ ਤਰ੍ਹਾਂ ਨਹੀਂ ਪੱਕ ਸਕੀ ਜਿਸ ਕਰਕੇ ਇਸ ਵਾਰ ਕਟਾਈ ਵਿਸਾਖੀ ਤੋਂ ਵੀ ਜਿਆਦਾ ਲੇਟ ਹੋਵੇਗੀ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਪਏ ਹਨ। ਦੂਜੇ ਪਾਸੇ ਮੌਸਮ ਵਿਭਾਗ ਦੇ ਤੇਜ ਤੂਫਾਨ ਅਤੇ ਤੇਜ ਮੀਂਹ ਦੇ ਅਲਰਟ ਤੋਂ ਕਿਸਾਨ ਹੋਰ ਜਿਆਦਾ ਚਿੰਤਤ ਹੋ ਗਏ ਹਨ।
ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸੇ ਤਰ੍ਹਾਂ ਮੌਸਮ ਨੇ ਆਪਣਾ ਰੰਗ ਬਦਲਿਆ ਤਾਂ ਕਿਸਾਨਾਂ ਦੀ ਕਣਕ ਦੀ ਫਸਲ ਬਹੁਤ ਜਿਆਦਾ ਨੁਕਸਾਨੀ ਜਾ ਸਕਦੀ ਹੈ ਅਤੇ ਜਿਸਦਾ ਝਾੜ ’ਤੇ ਵੀ ਵਧੇਰੇ ਅਸਰ ਪਵੇਗਾ। ਪਰ ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਹੁਣ ਤੱਕ ਕੁਦਰਤੀ ਆਫਤਾਂ ਨਾਲ ਜਾਂ ਹੋਰ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਆਪਣੇ ਕਾਰਜਕਾਲ ਦੌਰਾਨ ਨਹੀਂ ਦਿੱਤਾ
ਬੇਸ਼ੱਕ ਕਿਸਾਨ ਚਿੰਤਤ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਾ ਤਾਂ ਕੋਈ ਹੜ ਦੌਰਾਨ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਅਤੇ ਨਾ ਹੀ ਹੁਣ ਅੱਗੇ ਸਾਨੂੰ ਕੋਈ ਸਰਕਾਰ ਤੋਂ ਉਮੀਦ ਹੈ ਸਾਨੂੰ ਤਾਂ ਹੁਣ ਮੁਆਵਜਾ ਮੰਗਣ ਲੱਗੇ ਵੀ ਸ਼ਰਮ ਆਉਂਦੀ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਬੇਸ਼ਰਮ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ ਪਹੁੰਚੇ ਸੁਪਰੀਮ ਕੋਰਟ