Punjab Flood Report : ਪੰਜਾਬ ’ਚ ਹੜ੍ਹਾਂ ਦੀ ਮਾਰ ਦੇ ਡਰਾਉਣ ਵਾਲੇ ਅੰਕੜੇ ਆਏ ਸਾਹਮਣੇ; ਜਾਣੋ ਕਿੰਨੀਆਂ ਹੋਈਆਂ ਮੌਤਾਂ ਤੇ ਕਿੰਨਾਂ ਹੋਇਆ ਨੁਕਸਾਨ ?
ਇਸ ਸਮੇਂ ਉੱਤਰੀ ਭਾਰਤ ਵਿੱਚ ਮਾਨਸੂਨ ਤਬਾਹੀ ਮਚਾ ਰਿਹਾ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ।ਹੁਣ ਇਸ ਤਾਬਾਹੀ ਨੂੰ ਲੈ ਕੇ ਸਰਕਾਰੀ ਅੰਕੜੇ ਵੀ ਸਾਹਮਣੇ ਆ ਗਏ ਹਨ।
ਉੱਤਰੀ ਭਾਰਤ ਵਿੱਚ ਇਸ ਸਮੇਂ ਮਾਨਸੂਨ ਤਬਾਹੀ ਮਚਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਨਦੀਆਂ ਅਤੇ ਨਾਲਿਆਂ ਦੇ ਓਵਰਫਲੋਅ ਹੋਣ ਕਾਰਨ ਹੜ੍ਹ ਦਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਲੋਕਾਂ ਦੇ ਘਰਾਂ ਤੋਂ ਲੈ ਕੇ ਖੇਤਾਂ ਤੱਕ ਪਾਣੀ ਭਰ ਗਿਆ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਹੁਣ ਸਰਕਾਰ ਵੱਲੋਂ ਹੜ੍ਹ ਨਾਲ ਮਚੀ ਤਾਬਾਹੀ ਨੂੰ ਲੈ ਕੇ ਸਰਕਾਰੀ ਅੰਕੜੇ ਜਾਰੀ ਕੀਤੇ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਤਕਰੀਬਨ 29 ਲੋਕਾਂ ਦੀ ਜਾਨ ਚੱਲ ਗਈ ਹੈ ਜਦਕਿ 3 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਭ ਤੋਂ ਵੱਧ ਪਠਾਨਕੋਟ ਜ਼ਿਲ੍ਹੇ ’ਚ 6 ਲੋਕਾਂ ਦੀ ਮੌਤਾਂ ਹੋਈਆਂ ਹਨ। ਅੰਮ੍ਰਿਤਸਰ ਜ਼ਿਲ੍ਹੇ ’ਚ ਸਭ ਤੋਂ ਵੱਧ 23 ਹਜ਼ਾਰ ਏਕੜ ਫਸਲ ਤਬਾਹ ਹੋ ਗਈ ਹੈ। ਸੂਬੇ ਭਰ ’ਚ 94 ਹਜ਼ਾਰ 61 ਏਕੜ ਰਕਬੇ ਦੀ ਫਸਲ ਬਰਬਾਦ ਹੋ ਗਈ ਹੈ।
1 ਅਗਸਤ ਤੋਂ 1 ਸਤੰਬਰ 2025 ਤੱਕ ਦੀ ਹੜ੍ਹ ਰਿਪੋਰਟ
- ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ: 12
- ਪ੍ਰਭਾਵਿਤ ਪਿੰਡਾਂ ਦੀ ਗਿਣਤੀ: 1044
- ਮੌਤਾਂ ਦੀ ਗਿਣਤੀ: 29
- ਕਿੰਨੀ ਆਬਾਦੀ ਪ੍ਰਭਾਵਿਤ: 2,56,107
- ਬਾਹਰ ਕੱਢੇ ਗਏ ਵਿਅਕਤੀ: 15,688