Punjab Flood Scare Live Updates : ਉਫਾਨ ਤੇ ਘੱਗਰ, ਚੰਬਾ ਚ ਲੈਂਡਸਲਾਈਡ 11 ਸ਼ਰਧਾਲੂਆਂ ਦੀ ਮੌਤ, ਉਤਰਾਖੰਡ ਚ ਫਟਿਆ ਬੱਦਲ
ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ, ਭਾਰਤ-ਪਾਕਿਸਤਾਨ ਸਰਹੱਦ 'ਤੇ ਪਿੰਡ ਡੁੱਬ ਗਏ ਹਨ। ਐਨਡੀਆਰਐਫ ਨੇ ਸਰਹੱਦ 'ਤੇ ਇੱਕ ਯੂਕੇਲਿਪਟਸ ਦੇ ਦਰੱਖਤ ਨਾਲ ਜੁੜੇ ਚਾਰ ਨੌਜਵਾਨਾਂ ਨੂੰ ਬਚਾਇਆ, ਜੋ ਪਾਕਿਸਤਾਨ ਵੱਲ ਵਹਿ ਜਾਣ ਵਾਲੇ ਸਨ। ਗੁਰਦਾਸਪੁਰ ਦੇ ਇੱਕ ਰਿਹਾਇਸ਼ੀ ਸਕੂਲ ਵਿੱਚ ਫਸੇ 400 ਵਿਦਿਆਰਥੀਆਂ ਅਤੇ ਸਟਾਫ ਨੂੰ ਵੀ ਸੁਰੱਖਿਅਤ ਕੱਢ ਲਿਆ ਗਿਆ।
Aug 29, 2025 05:09 PM
ਪੰਜਾਬ 'ਚ ਅਜੇ ਨਹੀਂ ਟਲਿਆ ਮੀਂਹ ਦਾ ਖ਼ਤਰਾ ,ਮੌਸਮ ਵਿਭਾਗ ਵੱਲੋਂ 1 ਸਤੰਬਰ ਤੱਕ ਭਾਰੀ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਫਿਰ ਤੋਂ ਪੰਜਾਬ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 30 ਅਗਸਤ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਵੇਗਾ, ਜਿਸ ਦੇ ਲਈ ਔਰੇਂਜ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 31 ਅਗਸਤ ਅਤੇ 1 ਸਤੰਬਰ ਨੂੰ ਭਾਰੀ ਮੀਂਹ ਲਈ ਯੈਲੋ ਅਲਰਟ ਰਹੇਗਾ।
Aug 29, 2025 04:37 PM
''ਨਾ ਦੁੱਧ-ਨਾ ਚਾਹ, ਰੋਟੀ ਵੀ ਨਹੀਂ...'' ਪੀੜਤਾਂ ਦੇ ਹੰਝੂਆਂ ਨੇ ਖੋਲ੍ਹੀ ਸਰਕਾਰੀ ਰਾਹਤ ਕੈਂਪਾਂ ਦੀ ਪੋਲ੍ਹ, ਵੇਖੋ ਪੀਟੀਸੀ ਨਿਊਜ਼ ਦੀ ਗਰਾਊਂਡ ਰਿਪੋਰਟ
Punjab Floods Live Updates : ਹੜ੍ਹ ਪੀੜਤਾਂ ਨੇ ਸੁਣਾਈ ਰਾਤ ਕਿਸੇ ਦੇ ਘਰ ਜਾ ਕਿ ਗੁਜ਼ਾਰਾ ਕੀਤਾ ਲੇਡੀਜ ਸਿਕਿਉਰਟੀ ਨਾ ਹੋਣ ਕਾਰਨ, ਸਵੇਰ ਤੋਂ ਮੇਰੇ ਬੱਚੇ ਭੁੱਖੇ ਨੇ ਉਹਨਾਂ ਨੂੰ ਦੁੱਧ ਵੀ ਨਹੀਂ ਦਿੱਤਾ ਗਿਆ ਤੇ ਚਾਹ ਵੀ ਨਹੀਂ ਦਿੱਤੀ ਗਈ ਤੇ ਰੋਟੀ ਵੀ ਨਹੀਂ ਮਿਲੀ 10 ਵੱਜ ਚੁੱਕੇ ਨੇ...ਪੀਟੀਸੀ ਨਿਊਜ਼ ਗਰਾਊਂਡ ਜ਼ੀਰੋ ਤੋਂ ਰਿਪੋਰਟ
ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਬਣਾਏ ਗਏ ਰਾਹਤ ਕੈਂਪਾਂ ਦੀ ਅਸਲੀ ਤਸਵੀਰ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਸਹੂਲਤਾਂ ਦੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਜਦੋਂ ਪੀੜਿਤਾਂ ਨੇ ਆਪਣੀ ਪੀੜਾ ਬਿਆਨ ਕੀਤੀ ਤਾਂ ਹਕੀਕਤ ਕੁਝ ਹੋਰ ਹੀ ਨਿਕਲੀ। ਰਾਹਤ ਕੈਂਪ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿੰਨਾ ਚਿੱਕੜ ਤੇ ਗਾਰਾ ਕੈਂਪਾਂ ਵਿੱਚ ਭਰਿਆ ਹੋਇਆ ਹੈ, ਬਾਥਰੂਮਾਂ ਦੀ ਹਾਲਤ ਬੇਹੱਦ ਖਰਾਬ ਹੈ ਅਤੇ ਬੱਚਿਆਂ ਨੂੰ ਘਾਹ-ਫੂਸ ਦੇ ਵਿੱਚ ਰਾਤ ਗੁਜ਼ਾਰਨੀ ਪਈ। ਇਹ ਹੈ ਉਹ ਅਸਲੀਅਤ ਜਿਸ ਨੇ ਹੜ ਪੀੜਤਾਂ ਨੂੰ ਇੱਕ ਪਾਸੇ ਕੁਦਰਤ ਦੀ ਮਾਰ ਅਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲੀ ਪੋਲ ਵਿੱਚ ਧੱਕ ਦਿੱਤਾ ਹੈ।
ਪੀਟੀਸੀ ਨਿਊਜ਼ ਦੀ ਗਰਾਊਂਡ ਜ਼ੀਰੋ ਤੋਂ ਸਪੈਸ਼ਲ ਰਿਪੋਰਟ ਵਿੱਚ ਹੜ ਪੀੜਿਤ ਪਰਿਵਾਰਾਂ ਨੇ ਦੱਸਿਆ ਕਿ ਰਾਤ ਭਰ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਬਿਨਾਂ ਢੰਗ ਕਿਸੇ ਦੇ ਘਰ ਜਾ ਕੇ ਗੁਜ਼ਾਰਾ ਕੀਤਾ ਅਸੀਂ ਜਨਾਨੀਆਂ ਹੋਣ ਕਰਕੇ ਇੱਥੇ ਕੋਈ ਵੀ ਸਿਕਿਉਰਟੀ ਦਾ ਪ੍ਰਬੰਧ ਨਹੀਂ ਕੋਈ ਲੇਡੀਜ਼ ਪੁਲਿਸ ਨਹੀਂ ਸੀ ਤੇ ਜਿਆਦਾਤਰ ਹਰ ਪੀੜਤ ਬੰਦੇ ਸੀ ਇਹਨਾਂ ਹਾਲਾਤਾਂ ਦੇ ਵਿੱਚ ਗੁਜ਼ਾਰਾ ਕਰਨਾ ਪਿਆ। ਨਾ ਖਾਣ-ਪੀਣ ਦਾ ਢੰਗ ਦਾ ਪ੍ਰਬੰਧ, ਨਾ ਸਫਾਈ ਦੀ ਸੁਵਿਧਾ। ਕੈਂਪਾਂ ਵਿੱਚ ਚਿੱਕੜ ਤੇ ਗਾਰਾ, ਗੰਦਗੀ ਨਾਲ ਭਰੇ ਬਾਥਰੂਮ, ਤੇ ਘਾਹ-ਫੂਸ ਵਿੱਚ ਬੱਚਿਆਂ ਦੀ ਰਾਤ—ਇਹਨਾਂ ਸਭ ਨੇ ਪੀੜਤਾਂ ਦੀ ਜ਼ਿੰਦਗੀ ਨੂੰ ਨਰਕ ਵਿੱਚ ਬਦਲ ਦਿੱਤਾ। ਲੋਕਾਂ ਨੇ ਸਿੱਧਾ ਕਿਹਾ ਕਿ ਪ੍ਰਸ਼ਾਸਨ ਸਿਰਫ ਕਾਗਜ਼ਾਂ ਵਿੱਚ ਹੀ ਸਹੂਲਤਾਂ ਦੇ ਰਿਹਾ ਹੈ, ਪਰ ਹਕੀਕਤ ਇਹ ਹੈ ਕਿ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕ ਇੱਕ ਦੂਜੀ ਤਬਾਹੀ ਦਾ ਸਾਹਮਣਾ ਕਰ ਰਹੇ ਹਨ।
Aug 29, 2025 04:28 PM
ਹੁਸੈਨੀਵਾਲਾ ਵਿਖੇ ਰਿਟਰੀਟ ਸਮਾਰੋਹ ਨੂੰ ਅਸਥਾਈ ਤੌਰ 'ਤੇ ਮੁਲਤਵੀ
Punjab Flood Live Updates : ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਹੁਸੈਨੀਵਾਲਾ ਵਿਖੇ ਸੈਲਾਨੀਆਂ ਲਈ ਰਿਟਰੀਟ ਸਮਾਰੋਹ ਨੂੰ ਅਗਲੇ ਕੁਝ ਦਿਨਾਂ ਲਈ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਤ ਠੀਕ ਹੁੰਦੇ ਹੀ ਰਿਟਰੀਟ ਸਮਾਰੋਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਸਮਾਰੋਹ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਮੀਡੀਆ ਪ੍ਰਤੀਨਿਧੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
Aug 29, 2025 03:58 PM
Satluj ਦਾ ਭਿਅੰਕਰ ਰੂਪ, ਕਈ ਪਿੰਡ ਹੋਏ ਤਬਾਹ, ਸੜਕਾਂ ਟੁੱਟੀਆਂ, ਆਵਾਜਾਈ ਹੋਈ ਠੱਪ
Punjab Flood Live Updates : ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਹੁਸੈਨੀਵਾਲਾ ਵਿਖੇ ਸੈਲਾਨੀਆਂ ਲਈ ਰਿਟਰੀਟ ਸਮਾਰੋਹ ਨੂੰ ਅਗਲੇ ਕੁਝ ਦਿਨਾਂ ਲਈ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਤ ਠੀਕ ਹੁੰਦੇ ਹੀ ਰਿਟਰੀਟ ਸਮਾਰੋਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਸਮਾਰੋਹ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਮੀਡੀਆ ਪ੍ਰਤੀਨਿਧੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
Aug 29, 2025 03:52 PM
Ghaggar 'ਚ ਪਾਣੀ ਵਧਣ ਮਗਰੋਂ ਪਿੰਡਾ ਵੱਲ ਜਾ ਰਿਹਾ ਪਾਣੀ, Sukhna Lake ਦੇ Flood Gate ਖੋਲ੍ਹੇ
Punjab Floods Live Updates :
Aug 29, 2025 03:51 PM
Punjab Flood : ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ Sukhbir Singh Badal , ਹੜ੍ਹ ਪੀੜਤਾਂ ਨਾਲ ਕੀਤੀ ਗੱਲਬਾਤ
Aug 29, 2025 03:50 PM
Punjabi University Patiala ਮਹਾਨਕੋਸ਼ ਬੇਅਦਬੀ ਮਾਮਲੇ ਵਿੱਚ ਵੱਡਾ ਐਕਸ਼ਨ
Aug 29, 2025 03:49 PM
ਬੱਕਰੀਆਂ ਦੇ ਮੁਆਵਜ਼ੇ ਦੇਣ ਵਾਲੇ ਸਵਾਲ 'ਤੇ ਭੜਕੇ CM Bhagwant Mann
Aug 29, 2025 02:47 PM
ਬਰਨਾਲਾ 'ਚ ਮੀਂਹ ਦੇ ਪਾਣੀ ਕਾਰਨ 300 ਏਕੜ ਤਬਾਹ
ਬਰਨਾਲਾ ਦੇ ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਤਾਜੋਕੇ ਵਿੱਚ ਮੀਂਹ ਦਾ ਪਾਣੀ ਖੇਤਾਂ ਵਿੱਚ ਵੜ ਗਿਆ। ਕਿਸਾਨਾਂ ਦੀ 300 ਏਕੜ ਫਸਲ ਤਬਾਹ, ਕਈ ਪਿੰਡਾਂ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ
ਪੰਜਾਬ ਸਰਕਾਰ ਤੋਂ ਖਾਲੀ ਨਹਿਰ ਵਿੱਚ ਪਾਣੀ ਦਾ ਪ੍ਰਬੰਧ ਕਰਨ ਅਤੇ ਮੁਆਵਜ਼ਾ ਦੇਣ ਦੀ ਮੰਗ
ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ। ਬੰਦ ਕਰਨ ਦਾ ਐਲਾਨ ਕਰਦੇ ਹੋਏ ਲਿੰਕ ਸੜਕ 'ਤੇ ਲਗਾਏ ਗਏ ਪੋਸਟਰ
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।
Aug 29, 2025 02:30 PM
ਰੜ੍ਹਾ ਮੰਡ ਧੁੱਸੀ ਬੰਨ੍ਹ ਟੁੱਟਣ ਦੀ ਕਗਾਰ 'ਤੇ, ਪ੍ਰਸ਼ਾਸਨ ਵੱਲੋਂ ਬਚਾਉਣ ਦੀਆਂ ਕੋਸ਼ਿਸ਼ਾਂ
ਹਲਕਾ ਟਾਂਡਾ ਉੜਮੁੜ ਅਧੀਨ ਪੈਂਦੇ ਰੜਾ ਮੰਡ ਦਾ ਧੁੱਸੀ ਬੰਨ੍ਹ ਨਾਜ਼ੁਕ ਹਾਲਾਤਾਂ ਵਿੱਚ ਦਿਖਾਈ ਦੇ ਰਿਹਾ ਹੈ। ਸਾਰੇ ਮਹਿਕਮੇ ਕੀਤੇ ਤਲਬ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾਂ ਜੈਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਦਾ ਕੰਮ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਤੇ ਸਾਨੂੰ ਆਸ ਕਿ ਅਸੀਂ ਬੰਨ 'ਤੇ ਕਾਬੂ ਪਾ ਲਵਾਂਗੇ।
ਦੱਸ ਦਈਏ ਕਿ ਜੇਕਰ ਧੁੱਸੀ ਬੰਨ੍ਹ ਟੁੱਟਦਾ ਹੈ ਤਾਂ ਤਾਂ ਅੱਧੀ ਦਰਜਨ ਪਿੰਡਾਂ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ ਅਤੇ ਇਸ ਦੇ ਨਾਲ ਨਾਲ ਹਜ਼ਾਰਾਂ ਏਕੜ ਫ਼ਸਲ ਵੀ ਬਰਬਾਦ ਹੋ ਸਕਦੀ ਹੈ।
ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਰਸਾਤ ਦੇ ਕਾਰਨ ਪੌਗ ਡੈਮ ਦਾ ਪਾਣੀ ਦਾ ਪੱਧਰ 1392 ਜੋ ਖ਼ਤਰੇ ਦੇ ਨਿਸ਼ਾਨ 'ਤੇ ਚਲ ਰਿਹਾ ਹੈ ਜਦ ਕਿ ਪੌਗ ਡੈਮ ਦਾ ਪਾਣੀ ਦੀ ਮਾਤਰਾ ਨੂੰ ਵਧ ਦੇਖਦੇ ਅੱਜ ਇਕ ਲੱਖ ਦਸ ਹਜ਼ਾਰ ਕਿਊਸਕ ਪਾਣੀ ਪੌਗ ਡੈਮ ਤੋਂ ਪੰਜ ਗੇਟ ਖੋਲ ਕੇ ਛਡਿਆ ਗਿਆ ਹੈ।
ਇਸੇ ਤਰ੍ਹਾਂ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਫੱਤਾ ਕੁੱਲਾ, ਅਬਦੁੱਲਾ ਪੁਰ,ਮਨਿਆਦੀਆਂ , ਗੰਧੋਵਾਲ, ਰੱੜਾ ਮੰਡ ਪਾਣੀ ਦੀ ਲਪੇਟ ਵਿਚ ਹਨ ਤੇ ਇਨ੍ਹਾਂ ਪਿੰਡਾਂ ਵਿਚ ਪਾਣੀ ਹੋਣ ਕਾਰਨ ਲੋਕ ਟਾਂਡਾ ਸ੍ਰੀ ਹਰਗੋਬਿੰਦਪੁਰ ਰੋੜ ਤੇ ਤਰਪਾਲਾਂ ਪਾ ਕੇ ਬੈਠੇ ਹੋਏ ਹਨ, ਜਿਸ ਕਾਰਨ ਬਿਆਸ ਦਰਿਆ ਨੇੜੇ ਰਹਿੰਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
Aug 29, 2025 02:07 PM
ਘੱਗਰ ਦੀ ਮਾਰ ਹੇਠ ਆਏ ਲਾਲੜੂ ਅਧੀਨ 7 ਪਿੰਡ
Punjab Floods Live Updates : ਲਾਲੜੂ ਅਧੀਨ ਆਉਂਦੇ ਸੱਤ ਦੇ ਕਰੀਬ ਪਿੰਡਾਂ ਦੇ ਵਿੱਚ ਖੇਤਾਂ 'ਚ ਵੜਿਆ ਪਾਣੀ
ਘੱਗਰ ਦਾ ਵਹਾਅ ਵਧਣ ਕਰਕੇ ਪਾਣੀ ਦੀ ਪਈ ਇਹਨਾਂ ਪਿੰਡਾਂ ਨੂੰ ਮਾਰ
ਕਈ ਏਕੜ ਦੇ ਕਰੀਬ ਖੜੀ ਫਸਲ ਹੋਈ ਤਬਾਹ
Aug 29, 2025 02:05 PM
Chamba Landslide : ਚੰਬਾ 'ਚ ਮਣੀਮਹੇਸ਼ ਯਾਤਰਾ ਦੌਰਾਨ ਵੱਡਾ ਹਾਦਸਾ, ਲੈਂਡਸਲਾਈਡ ਕਾਰਨ ਪੰਜਾਬ ਦੇ 3 ਸ਼ਰਧਾਲੂਆਂ ਸਮੇਤ 11 ਦੀ ਮੌਤ
Chamba Landslide : ਵੀਰਵਾਰ ਰਾਤ ਨੂੰ ਮਣੀਮਹੇਸ਼ ਯਾਤਰਾ 'ਤੇ ਇੱਕ ਦੁਖਾਂਤ ਵਾਪਰਿਆ ਜਦੋਂ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਜ਼ਮੀਨ ਖਿਸਕਣ ਕਾਰਨ 11 ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪੰਜਾਬ ਦੇ ਤਿੰਨ, ਉੱਤਰ ਪ੍ਰਦੇਸ਼ ਦਾ ਇੱਕ ਅਤੇ ਚੰਬਾ ਦੇ ਪੰਜ ਸ਼ਾਮਲ ਹਨ, ਜਦੋਂ ਕਿ ਦੋ ਪੀੜਤਾਂ ਦੀ ਪਛਾਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਅਧਿਕਾਰੀਆਂ ਦੇ ਅਨੁਸਾਰ, ਮੌਤਾਂ ਪੱਥਰ ਡਿੱਗਣ ਅਤੇ ਉੱਚਾਈ 'ਤੇ ਆਕਸੀਜਨ ਦੀ ਘਾਟ ਕਾਰਨ ਹੋਈਆਂ ਹਨ। ਭਰਮੌਰ ਵਿੱਚ ਲਗਭਗ 3,000 ਸ਼ਰਧਾਲੂ ਫਸੇ ਹੋਏ ਹਨ, ਜਿੱਥੇ ਬਚਾਅ ਕਾਰਜ ਚੱਲ ਰਹੇ ਹਨ। ਪਿਛਲੇ ਹਫ਼ਤੇ, ਇਸੇ ਤਰ੍ਹਾਂ ਦੇ ਜ਼ਮੀਨ ਖਿਸਕਣ ਵਿੱਚ ਸੱਤ ਸ਼ਰਧਾਲੂਆਂ ਦੀ ਵੀ ਜਾਨ ਚਲੀ ਗਈ ਸੀ, ਜਦੋਂ ਕਿ ਨੌਂ ਹੋਰ ਲਾਪਤਾ ਹੋ ਗਏ ਸਨ।
Aug 29, 2025 02:03 PM
Flood Alert : ਘੱਗਰ 'ਚ ਪਾਣੀ ਦਾ ਵਧਿਆ ਪੱਧਰ, ਖਾਲੀ ਕਰਵਾਏ ਗਏ ਇਲਾਕੇ, ਅਲਰਟ ਜਾਰੀ - Dera Bassi
Aug 29, 2025 01:39 PM
Mohali Rain News : ਮੋਹਾਲੀ 'ਚ ਮੀਂਹ ਦਾ ਕਹਿਰ, Phase 11 'ਚ ਲੋਕਾਂ ਦੇ ਘਰਾਂ ਅੰਦਰ ਵੜਿਆ ਪਾਣੀ
Aug 29, 2025 12:49 PM
ਫਰੀਦਕੋਟ ਜ਼ਿਲ੍ਹੇ ਦੇ ਮਣੀਮਹੇਸ਼ ਯਾਤਰਾ 'ਤੇ ਗਏ 15 ਵਿਅਕਤੀ ਲਾਪਤਾ
ਹੜਾਂ ਵਿਚਾਲੇ ਫਰੀਦਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਣੀ ਮਹੇਸ਼ ਯਾਤਰਾ 'ਤੇ ਗਏ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਕਲਾਂ ਤੋਂ ਲਗਭਗਗ 15 ਵਿਅਕਤੀ ਯਾਤਰਾ 'ਤੇ ਗਏ ਸਨ। ਇਹ ਸਾਰੇ 15 ਵਿਅਕਤੀ ਉਥੇ ਲਾਪਤਾ ਹੋ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿਅਕਤੀਆਂ ਦਾ ਪਰਿਵਾਰਾਂ ਨਾਲੋਂ ਵੀ ਸੰਪਰਕ ਟੁੱਟਿਆ ਹੋਇਆ ਹੈ।
Aug 29, 2025 12:34 PM
ਚੰਡੀਗੜ੍ਹ-ਮੁਹਾਲੀ ਨਾਲ ਲਗਦੇ ਖੇਤਰਾਂ ਲਈ ਖਤਰੇ ਦੀ ਘੰਟੀ!
ਲਗਾਤਾਰ ਵੱਧ ਰਿਹਾ ਸੁਖਨਾ ਝੀਲ 'ਚ ਪਾਣੀ ਦਾ ਪੱਧਰ
ਖਤਰੇ ਦੇ ਨਿਸ਼ਾਨ ਤੋਂ ਸਿਰਫ਼ 1 ਪੁਆਇੰਟ ਪਹੁੰਚਿਆ ਸੁਖਲਾ 'ਚ ਪਾਣੀ
ਝੀਲ ਦੇ ਫਲੱਗ ਗੇਟ ਖੋਲ੍ਹਣ ਤੋਂ ਬਾਅਦ ਵੀ ਹਾਲਾਤ ਸਮਾਨਾਂਤਰ
ਚੰਡੀਗੜ੍ਹ-ਮੁਹਾਲੀ ਨਾਲ ਲਗਦੇ ਇਲਾਕਿਆਂ 'ਚ ਲਗਾਤਾਰ ਵੱਧ ਰਿਹਾ ਪਾਣੀ ਪਾ ਪੱਧਰ
Aug 29, 2025 11:49 AM
ਉਤਰਾਖੰਡ 'ਚ ਭਾਰੀ ਤਬਾਹੀ, ਰੁਦਪ੍ਰਯਾਗ ਤੇ ਚਮੋਲੀ 'ਚ ਫਟਿਆ ਬੱਦਲ
Rudprayag and Chamoli Cloudburst : ਉਤਰਾਖੰਡ ਵਿੱਚ ਤਬਾਹੀ ਦਾ ਦੌਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਚਮੋਲੀ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਬੱਦਲ ਫਟਣ (Cloudburst) ਦੀ ਘਟਨਾ ਵਾਪਰੀ ਹੈ। ਇਹ ਘਟਨਾ ਤਹਿਸੀਲ ਦੇਵਾਲ ਦੇ ਮੋਪਾਟਾ ਵਿੱਚ ਵਾਪਰੀ ਹੈ, ਜਿਸ ਵਿੱਚ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕੇਦਾਰਘਾਟੀ ਦੇ ਲਾਵਾਰਾ ਪਿੰਡ ਵਿੱਚ ਪੁਲ ਦੇ ਵਹਿ ਜਾਣ ਕਾਰਨ ਚੇਨਾਗੜ ਖੇਤਰ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਇਸ ਤੋਂ ਇਲਾਵਾ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਅਲਕਨੰਦਾ ਅਤੇ ਮੰਦਾਕਿਨੀ ਵੀ ਹੜ੍ਹ ਵਿੱਚ ਹਨ, ਉਨ੍ਹਾਂ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਕੇ ਤਬਾਹੀ ਮਚਾ ਰਿਹਾ ਹੈ।
Aug 29, 2025 11:35 AM
ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਨਾ ਹੋਣ ਕਾਰਨ ਨੌਜਵਾਨਾਂ ਨੇ ਲਾਇਆ ਧਰਨਾ
ਪੰਜਾਬ ਹੜਾਂ ਦੀ ਲਪੇਟ ਦੇ ਵਿੱਚ ਹੈ ਤੇ ਕਈ ਪਸ਼ੂ ਡੰਗਰ ਇਹਨਾਂ ਹੜਾਂ ਦੀ ਮਾਰ ਹੇਠ ਹਨ, ਇਸ ਸਮੇਂ ਦੇ ਵਿੱਚ ਵੈਟਰਨਰੀ ਇੰਸਪੈਕਟਰਾਂ ਦੇ ਵੱਡੇ ਪੱਧਰ ਉੱਤੇ ਲੋੜ ਹੈ, ਜੋ ਕਿ ਇਹਨਾਂ ਪਸ਼ੂਆਂ ਦਾ ਖਿਆਲ ਰੱਖ ਸਕਣ ਪਰ ਤਰਾਸਦੀ ਇਹ ਹੈ ਕਿ ਪੰਜਾਬ ਸਰਕਾਰ ਦੇ ਕਰੀਬਨ 600 ਦੇ ਕਰੀਬ ਅਜਿਹੇ ਹਸਪਤਾਲ ਨੇ ਜਿੱਥੇ ਵੈਟਨਰੀ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਨਾ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਵੈਟਰਨਰੀ ਇੰਸਪੈਕਟਰਾਂ ਦੀ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਵੱਲੋਂ ਪਸ਼ੂ ਧਨ ਭਵਨ ਮੋਹਾਲੀ ਵਿਖੇ ਧਰਨਾ ਦਿੱਤਾ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਉਹਨਾਂ ਦੀ ਭਰਤੀ ਹੋ ਸਕੇ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਨੂੰ ਭਰਤੀ ਦਾ ਭਰੋਸਾ ਦਵਾਇਆ ਸੀ ਅਤੇ ਕਈ ਵਾਰ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਵੀ ਕੀਤਾ ਵੱਖ-ਵੱਖ ਮੰਤਰੀਆਂ ਤੇ ਵਿਭਾਗ ਦੀ ਅਫਸਰਾਂ ਨੂੰ ਮਿਲਣ ਤੋਂ ਬਾਅਦ ਵੀ ਆਖਿਰਕਾਰ ਸਰਕਾਰ ਵੱਲੋਂ ਹੁਣ ਤੱਕ ਭਰਤੀ ਨਹੀਂ ਖੋਲੀ ਗਈ 700 ਦੇ ਕਰੀਬ ਵਿਦਿਆਰਥੀ ਇੰਤਜ਼ਾਰ 'ਚ ਹਨ। ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਅਤੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਸਾਡੇ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
Aug 29, 2025 11:24 AM
ਮੋਹਾਲੀ 'ਚ ਮੀਂਹ ਦਾ ਕਹਿਰ, ਘਰਾਂ 'ਚ ਵੜਿਆ ਪਾਣੀ ਤਾਂ ਲੋਕਾਂ ਨੇ ਸੜਕ ਕੀਤੀ ਬੰਦ
ਮੋਹਾਲੀ ਦੇ 11 ਫੇਜ਼ 'ਚ ਆਏ ਪਾਣੀ ਦੇ ਮੱਦੇਨਜਰ ਲੋਕਾਂ ਨੇ ਪ੍ਰੇਸ਼ਾਨ ਹੋ ਕੇ ਕੀਤੀ ਸੜਕ ਬੰਦ
ਮੌਕੇ 'ਤੇ ਐਸਪੀ ਮੁਹਾਲੀ ਸਮੇਤ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ।

Aug 29, 2025 11:04 AM
Kiratpur Sahib : ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਤੇ ਦੁਕਾਨਦਾਰ ਪਰੇਸ਼ਾਨ, ਕੈਮਰੇ ਅੱਗੇ ਛਲਕਿਆ ਲੋਕਾਂ ਦਾ ਦਰਦ
Aug 29, 2025 10:57 AM
ਹੜ੍ਹ ਪੀੜ੍ਹਤਾਂ ਦੀ ਮਦਦ ਲਈ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ
Punjab Flood Live : ਗੁਰਦਾਸਪੁਰ : ਹੜ੍ਹ ਪੀੜ੍ਹਤਾਂ ਦੀ ਮਦਦ ਲਈ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ
ਲੋਕਾਂ ਨੇ ਪਿੰਡ ਰਹੀਮਾਬਾਦ ਨੇੜੇ ਹੜ੍ਹ ਦੇ ਪਾਣੀ 'ਚ ਰੁੜ੍ਹੇ ਇੱਕ ਨੌਜਵਾਨ ਨੂੰ ਬਚਾਇਆ
ਕਲਾਨੌਰ ਦਾ ਨੌਜਵਾਨ ਵਿਨੇ ਕੁਮਾਰ ਅਜੇ ਵੀ ਲਾਪਤਾ
ਐਨਡੀਆਰਐਫ ਟੀਮਾਂ ਵੱਲੋਂ ਭਾਲ ਲਈ ਕੋਸ਼ਿਸ਼ਾਂ ਜਾਰੀ
Aug 29, 2025 10:33 AM
524.793 ਮੀਟਰ ਤੱਕ ਪਹੁੰਚਿਆ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ
ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ 524.793 ਮੀਟਰ ਤੱਕ ਪਹੁੰਚ ਗਿਆ, ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ, ਪਾਣੀ ਲਗਾਤਾਰ ਘਟਾਇਆ ਜਾ ਰਿਹਾ ਹੈ। ਸਪਿਲਵੇਅ ਗੇਟ ਅਜੇ ਵੀ ਖੁੱਲ੍ਹੇ ਹਨ। ਲਗਭਗ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਸਥਿਤੀ ਅਜੇ ਵੀ ਕਾਬੂ ਹੇਠ ਹੈ।
Aug 29, 2025 10:22 AM
Bathinda Drainge System : ਹਰੀ ਬੂਟੀ ਨਾਲ ਡਰੇਨ ਨੱਕੋ-ਨੱਕ ਭਰੀ, ਨੇੜਲੇ ਪਿੰਡਾਂ ਨੂੰ ਸਤਾਉਣ ਲੱਗਾ ਹੜ੍ਹ ਦਾ ਖ਼ਤਰਾ
Aug 29, 2025 10:21 AM
Sri Muktsar Sahib : ਬਾਰਿਸ਼ ਕਾਰਨ ਸੜਕਾਂ 'ਤੇ ਭਰਿਆ ਪਾਣੀ , ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ !
Aug 29, 2025 10:21 AM
ਚਾਰੇ-ਪਾਸੇ ਪਾਣੀ ਹੀ ਪਾਣੀ, ਫਿਰ ਵੀ ਡੱਟੇ ਹੋਏ ਨੇ ਜਵਾਨ ਪੰਜਾਬ ਦੇ ਕੁਝ ਇਲਾਕੇ Unsafe, ਪਰ Border ਹਾਲੇ ਵੀ Safe
Aug 29, 2025 10:17 AM
ਪੰਜਾਬ ਹੋਇਆ ਪਾਣੀ-ਪਾਣੀ, ਸਰਕਾਰ ਨੇ ਛੱਡਿਆ ਬੇਸਹਾਰਾ, ਡੁੱਬਦਿਆਂ ਲਈ ਫੌਜ ਤੇ ATOR ਹੀ ਸਹਾਰਾ
Aug 29, 2025 10:17 AM
Gurdwara Sri Kartarpur Sahib 'ਚ ਕੀ ਹਨ ਹਾਲਾਤ ? Exclusive Update
Punjab Floods Update : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਕੀ ਹਨ ਹਾਲਾਤ? Exclusive Update
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਸੁਣੋ
ਪਾਕਿਸਤਾਨ 'ਚ ਵੀ ਰਾਵੀ ਦਰਿਆ ਦੇ ਵਧੇ ਪੱਧਰ ਕਾਰਨ ਹੜ੍ਹ, ਵੱਡੀ ਤਬਾਹੀ
Aug 29, 2025 09:35 AM
ਰਾਵੀ ਦਰਿਆ ਦੇ ਹੜ੍ਹ 'ਚ ਰੁੜ੍ਹਿਆ ਪਰਿਵਾਰ, 1 ਦੀ ਮੌਤ, ਤਿੰਨ ਲਾਪਤਾ
Punjab Floods Live Update : ਦੋ ਦਿਨ ਪਹਿਲਾਂ ਪਠਾਨਕੋਟ ਰਾਵੀ ਨਦੀ ਵਿੱਚ ਹੜ੍ਹ ਦੀ ਲਪੇਟ ਵਿੱਚ ਆਇਆ ਗੁੱਜਰ ਪਰਿਵਾਰ, ਪਰਿਵਾਰ ਦੇ ਚਾਰ ਮੈਂਬਰ ਪਾਣੀ ਵਿੱਚ ਵਹਿ ਗਏ, ਇੱਕ ਦੀ ਮੌਤ, ਤਿੰਨ ਦੀ ਭਾਲ ਅਜੇ ਵੀ ਜਾਰੀ, ਪੁਲਿਸ ਪ੍ਰਸ਼ਾਸਨ ਅਤੇ ਗੁੱਜਰ ਪਰਿਵਾਰ ਤਿੰਨ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ, ਪਾਣੀ ਵਿੱਚ ਵਹਿ ਗਏ ਚਾਰ ਲੋਕਾਂ ਵਿੱਚ ਇੱਕ ਬਜ਼ੁਰਗ ਔਰਤ ਅਤੇ ਤਿੰਨ ਬੱਚੇ ਸ਼ਾਮਲ ਹਨ, ਪਾਣੀ ਵਿੱਚ ਵਹਿ ਗਏ ਬੱਚਿਆਂ ਵਿੱਚੋਂ ਇੱਕ ਕੁੜੀ ਦੀ ਲਾਸ਼ ਬਰਾਮਦ, ਦੋ ਛੋਟੇ ਮੁੰਡੇ ਅਤੇ ਇੱਕ ਬਜ਼ੁਰਗ ਔਰਤ ਅਜੇ ਵੀ ਲਾਪਤਾ, ਲਾਪਤਾ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।
Aug 29, 2025 09:06 AM
ਭਾਖੜਾ ਡੈਮ ਦਾ ਪਾਣੀ ਦਾ ਪੱਧਰ 1671.89 ਫੁੱਟ, ਵੇਖੋ ਪੂਰੀ ਸਥਿਤੀ
Punjab Floods Live Updates : ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ। ਪਰ ਭਾਖੜਾ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 8 ਫੁੱਟ ਹੇਠਾਂ ਹੈ।
ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਚਾਰ-ਚਾਰ ਫੁੱਟ ਖੋਲ੍ਹ ਦਿੱਤੇ ਗਏ ਹਨ।
ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ 1671.89 ਫੁੱਟ ਹੈ।
ਭਾਖੜਾ ਡੈਮ ਵਿੱਚ ਪਾਣੀ ਦਾ ਪ੍ਰਵਾਹ, 50524 ਕਿਊਸਿਕ
ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਪਾਣੀ ਛੱਡਿਆ ਜਾ ਰਿਹਾ ਹੈ, 52663 ਕਿਊਸਿਕ
ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ
ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 12500 ਕਿਊਸਿਕ
ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 10150 ਕਿਊਸਿਕ
ਸਤਲੁਜ ਦਰਿਆ ਵਿੱਚ 30550 ਕਿਊਸਿਕ ਪਾਣੀ ਵਗ ਰਿਹਾ ਹੈ
Aug 29, 2025 08:51 AM
ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਦਾ ਮਾਮਲਾ, ਸੀਐਸਐਫਟੀਮਾਂ ਪਹੁੰਚੀਆਂ
BBMB Security Issue : ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਤੇ ਤੈਨਾਤੀ ਲਈ ਸੀਆਈਐਸਐਫ ਦੀਆਂ ਟੀਮਾਂ ਨੰਗਲ ਵਿਖੇ ਪੁੱਜਣੀਆਂ ਹੋਈਆਂ ਸ਼ੁਰੂ। ਅਧਿਕਾਰਤ ਤੌਰ ਤੇ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ ਵਿੱਚ ਜੁੱਟ ਜਾਵੇਗੀ ਸੀਆਈਐਸਐਫ। ਹਾਲ ਫਿਲਹਾਲ ਸੀਆਈਐਸਐਫ ਦੇ ਜਵਾਨਾਂ ਦੇ ਠਹਿਰਾਅ ਲਈ ਬੀਬੀਐਮਬੀ ਦੇ ਕਮਿਊਨਿਟੀ ਸੈਂਟਰ ਅਤੇ ਕੁਝ ਕੁਆਟਰਾਂ ਨੂੰ ਰੈਨੋਵੇਟ ਕਰਕੇ ਤਿਆਰ ਕੀਤਾ ਗਿਆ ਹੈ ਤੇ ਕੱਲ ਪੁੱਜੀਆਂ ਟੀਮਾਂ ਨੂੰ ਕਮਿਊਨਿਟੀ ਸੈਂਟਰ ਵਿਖੇ ਠਹਿਰਾਇਆ ਗਿਆ।
ਗੌਰਤਲਬ ਹੈ ਕਿ ਇਹਨਾਂ ਦੋਨਾਂ ਡੈਮਾਂ ਦੀ ਸੁਰੱਖਿਆ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਲੈ ਕੇ ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਜਮ ਕੇ ਨਿੰਦਿਆ ਕੀਤੀ ਗਈ ਤੇ ਉੱਥੇ ਹੀ ਸੂਬਾ ਸਰਕਾਰ ਨੂੰ ਵੀ ਘੇਰਿਆ ਗਿਆ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸੀਆਈਐਸਐਫ ਦੇ ਰਾਸਤੇ ਬੀਬੀਐਮਬੀ ਅਤੇ ਡੈਮਾਂ ਤੇ ਕਾਬਜ਼ ਹੋਣਾ ਚਾਹੁੰਦਾ ਹੈ ਇਸ ਲਈ ਇਹ ਸਾਰੀ ਕਾਰਵਾਈ ਕੇਂਦਰ ਵੱਲੋਂ ਜਾਣ ਬੁਝ ਕੇ ਬਦਲਾਖੋਰੂ ਨੀਤੀ ਦੇ ਤਹਿਤ ਕੀਤੀ ਗਈ ਹੈ।
Aug 29, 2025 08:45 AM
ਪੰਜਾਬ 'ਚ ਹੜ੍ਹਾਂ ਦੇ ਸੰਕਟ 'ਚ CM ਮਾਨ ਨੇ ਉੱਚ-ਪੱਧਰੀ ਸੱਦੀ ਮੀਟਿੰਗ
ਚੰਡੀਗੜ੍ਹ : ਪੰਜਾਬ 'ਚ ਹੜ੍ਹਾਂ ਦੇ ਸੰਕਟ 'ਚ CM ਮਾਨ ਨੇ ਉੱਚ-ਪੱਧਰੀ ਸੱਦੀ ਮੀਟਿੰਗ
ਕੈਬਨਿਟ ਮੰਤਰੀ ਤੇ ਸੀਨੀਅਰ ਅਧਿਕਾਰੀ ਹੋਣਗੇ ਸ਼ਾਮਲ
ਜ਼ਮੀਨੀ ਪੱਧਰ 'ਤੇ ਚੁੱਕੇ ਜਾ ਰਹੇ ਕਦਮਾਂ ਦੀ ਕਰਨਗੇ ਸਮੀਖਿਆ

Aug 29, 2025 08:41 AM
ਪੰਜਾਬ 'ਚ ਹੜ੍ਹਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਜਾਰੀ ਕੀਤਾ ਹਾਈ ਅਲਰਟ
Punjab Floods updates : ਹੜ੍ਹਾਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਮਰਜੈਂਸੀ ਮੈਡੀਕਲ ਰਿਸਪਾਂਸ, ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਆਪਕ ਸਮੀਖਿਆ ਲਈ ਸਿਵਲ ਸਰਜਨਾਂ, ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ, ਇੰਡੀਅਨ ਮੈਡੀਕਲ ਐਸੋਸੀਏਸ਼ਨ (IMA), ਰੈੱਡ ਕਰਾਸ ਅਤੇ ਕੈਮਿਸਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ ਕੀਤੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਦੇਖਭਾਲ ਅਤੇ ਰਾਹਤ ਪ੍ਰਦਾਨ ਕਰਨ ਲਈ ਵੱਡੇ ਪੱਧਰ 'ਤੇ ਮੈਡੀਕਲ ਟੀਮਾਂ ਭੇਜੀਆਂ ਜਾ ਰਹੀਆਂ ਹਨ ਅਤੇ ਸਰੋਤ ਜੁਟਾਏ ਜਾ ਰਹੇ ਹਨ।
Aug 28, 2025 05:38 PM
ਹੜ੍ਹ ਦੇ ਪਾਣੀ ਦੀ ਭੇਂਟ ਚੜ੍ਹੀ ਭਾਰਤ-ਪਾਕਿਸਤਾਨ ਸਰਹੱਦ, ਫੈਨਸਿੰਗ ਡੁੱਬੀ
ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਅਤੇ ਉੱਜ ਦਰਿਆਵਾਂ ਨੇ ਬਹੁਤ ਤਬਾਹੀ ਮਚਾਈ, ਜਿਸ ਕਾਰਨ ਦੋ ਦਿਨਾਂ ਤੱਕ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੱਤਾ। ਹੁਣ ਸਥਿਤੀ ਥੋੜ੍ਹੀ ਸੁਧਰਨ ਤੋਂ ਬਾਅਦ, ਨੁਕਸਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇੱਥੇ, ਰਾਵੀ ਅਤੇ ਉੱਜ ਦਰਿਆਵਾਂ ਨੇ ਜ਼ਿਲ੍ਹੇ ਦੇ ਅੰਦਰ ਲੋਕਾਂ ਦੇ ਘਰਾਂ, ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਾਇਆ। ਭਾਰਤ-ਪਾਕਿ ਸਰਹੱਦ ਵੀ ਇਸਦੀ ਪਕੜ ਤੋਂ ਬਚ ਨਹੀਂ ਸਕੀ।
ਬਮਿਆਲ ਸੈਕਟਰ ਵਿੱਚ ਭਾਰਤ-ਪਾਕਿ ਸਰਹੱਦ 'ਤੇ ਭਾਰਤੀ ਚੌਕੀ ਪਹਾੜੀਪੁਰ ਦੇ ਦ੍ਰਿਸ਼ ਦੇਖਣ ਯੋਗ ਹਨ, ਜੋ ਕਿ ਰਾਵੀ ਅਤੇ ਉੱਜ ਦਰਿਆਵਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਸਾਹਮਣੇ ਆਏ। ਕਿਤੇ ਕੰਡਿਆਲੀ ਤਾਰ ਨੂੰ ਨੁਕਸਾਨ ਪਹੁੰਚਿਆ ਅਤੇ ਕਿਤੇ ਚੌਕੀ ਦੀ ਇਮਾਰਤ ਇੱਕ ਪਾਸੇ ਝੁਕ ਗਈ। ਇੰਨਾ ਹੀ ਨਹੀਂ, ਰਾਵੀ ਦਰਿਆ ਦੇ ਪਾਰ ਭਾਰਤ-ਪਾਕਿ ਸਰਹੱਦ 'ਤੇ ਸਥਿਤ ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਲਗਭਗ 7 ਪਿੰਡ ਟਾਪੂ ਬਣ ਗਏ ਹਨ ਜਿੱਥੇ ਫਸੇ ਲੋਕਾਂ ਨੂੰ ਰਾਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਇਸ ਬੀਐਸਐਫ ਚੌਕੀ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਬਾਰੇ ਸਥਾਨਕ ਲੋਕਾਂ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ ਅਤੇ ਰਾਵੀ ਦਰਿਆ ਦੇ ਵਿਚਕਾਰ, 7 ਪਿੰਡ ਪਰਿਆਲ, ਲਾਸੀਆਂ ਅਤੇ ਇਸ ਦੇ ਨਾਲ ਲੱਗਦੇ ਪਿੰਡ ਟਾਪੂ ਬਣ ਗਏ ਹਨ; ਉਨ੍ਹਾਂ ਤੱਕ ਅਜੇ ਤੱਕ ਕੋਈ ਸਪਲਾਈ ਨਹੀਂ ਪਹੁੰਚਾਈ ਗਈ ਹੈ, ਪਰ ਅੱਜ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੀ ਪਹਾੜੀਪੁਰ ਚੌਕੀ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਪਹਾੜੀ 'ਤੇ ਸਥਿਤ ਚੌਕੀ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ। ਭਾਰਤ-ਪਾਕਿ ਸਰਹੱਦ ਅਤੇ ਰਾਵੀ ਨਦੀ ਦੇ ਵਿਚਕਾਰ 7 ਪਿੰਡਾਂ ਵਿੱਚ ਸਪਲਾਈ ਪਹੁੰਚਾਈ ਜਾ ਰਹੀ ਹੈ।
Aug 28, 2025 05:36 PM
Himachal Landslide : ਪੰਜਾਬ ਵਾਲਿਓ ਨਾ ਜਾਇਓ ਹਿਮਾਚਲ, ਖ਼ਤਰਨਾਕ LANDSLIDE ਨੇ ਰੋਕੀ ਜ਼ਿੰਦਗੀ
> ਹਿਮਾਚਲ ਪ੍ਰਦੇਸ਼ ਵਿੱਚ ਵੱਡੀ ਲੈਂਡਸਲਾਈਡ ਦੀ ਘਟਨਾ
> ਪੰਜਾਬ ਵਾਲਿਓ ਨਾ ਜਾਇਓ ਹਿਮਾਚਲ,ਰਾਹ ਹੈ ਖ਼ਤਰਨਾਕ
> ਮੰਡੀ ਤੋਂ ਮਨਾਲੀ ਰੋਡ ਦਾ ਸਪੰਰਕ ਟੁੱਟਿਆ, 50KM ਲੰਬਾ ਜਾਮ
> ਪੰਜਾਬ ਦੇ ਸਰਕਾਰੀ ਡਿਪੂਆਂ ਤੋਂ ਸਰਕਾਰੀ ਬੱਸਾਂ ਦਾ ਹਿਮਾਚਲ ਨੂੰ ਸਫ਼ਰ ਬੰਦ
> ਸਬਜ਼ੀਆਂ ਅਤੇ ਫਰੂਟ ਛੋਟੀਆਂ ਗੱਡੀਆਂ ਵਿੱਚ ਲੱਦ ਕੇ ਅੱਗੇ ਭੇਜੇ ਜਾ ਰਹੇ
> ਸੇਬਾਂ ਦੀ ਬੋਲੀ ਸ਼ੁਰੂ, ਸੜਕ ਰਾਹੀਂ ਸੰਪਰਕ ਟੁੱਟਣ ਨਾਲ ਮੁਸ਼ਕਿਲ ਵਧੀ
> ਹਿਮਾਚਲ ਵਿੱਚ ਹੁਣ ਤੱਕ 2394 ਕਰੋੜ ਰੁਪਏ ਦਾ ਨੁਕਸਾਨ
> ਜੂਨ ਤੋਂ ਅਗਸਤ ਤੱਕ 300 ਲੋਕਾਂ ਦੀ ਗਈ ਹੈ ਜਾਨ
Aug 28, 2025 05:35 PM
Sukhbir Singh Badal ਨੇ ਖੜਕਾ ‘ਤੀ ਮਾਨ ਸਰਕਾਰ, ਹੜ੍ਹਾਂ ‘ਤੇ Bhagwant Mann ਦੇ ਢਿੱਲੇ ਰਵਈਏ ‘ਤੇ ਨਿਕਲਿਆ ਗੁੱਸਾ !
Aug 28, 2025 05:34 PM
Punjab Flood Live : ਸਾਨੂੰ ਭਗਵੰਤ ਮਾਨ ਦੀ ਸਰਕਾਰ ਤੋਂ ਕੋਈ ਆਸ ਨਹੀਂ’ ਪਾਣੀ ਕਰਕੇ ਪੰਜਾਬ ਦੇ ਮੰਦੜੇ ਹਾਲ, ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ
Aug 28, 2025 05:34 PM
ਉਫ਼ਾਨ 'ਤੇ ਰਾਵੀ, ਨਹਿਰ 'ਚ ਪੈ ਗਿਆ 10 ਫੁੱਟ ਦਾ ਪਾੜ, ਕਈ ਪਿੰਡਾਂ ਦੀਆਂ ਫਸਲਾਂ ਹੋਈਆਂ ਖ਼ਰਾਬ, ਆਹ ਦੇਖੋ ਤਸਵੀਰਾਂ
Aug 28, 2025 05:33 PM
ਪੰਜਾਬ ‘ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਭਗਵੰਤ ਮਾਨ ਸਰਕਾਰ ‘ਤੇ ਵਰ੍ਹੇ Arshdeep Singh Kaler !
Aug 28, 2025 04:41 PM
ਕਪੂਰਥਲਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
Punjab Flood Live : ਬਿਆਸ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਨਾਲ ਹਾਲਾਤ ਗੰਭੀਰ ਹੋ ਰਹੇ ਹਨ। ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਕਪੂਰਥਲਾ ਪ੍ਰਸ਼ਾਸਨ ਵੱਲੋਂ ਜਨਤਾ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਐਸਐਸਪੀ ਗੌਰਵ ਤੂਰਾ ਵੱਲੋਂ ਸਾਂਝੇ ਤੌਰ ਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਕਿਸੇ ਵੀ ਵੇਲੇ ਪਾਣੀ ਹੋਰ ਵੱਧ ਸਕਦਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉੱਚੀਆਂ ਥਾਵਾਂ ਜਾਂ ਪ੍ਰਸ਼ਾਸਨ ਵੱਲੋਂ ਬਣਾਏ ਰਾਹਤ ਕੈਂਪਾਂ ਵਿੱਚ ਤੁਰੰਤ ਪਹੁੰਚਣ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮੁੜ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ, ਅਫਵਾਹਾਂ ਤੋਂ ਬਚਣ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ।
Aug 28, 2025 04:27 PM
ਮਾਨਸਾ ਦੇ ਪਿੰਡ ਦੋਦੜਾ ਵਿਖੇ 600 ਏਕੜ ਵਿੱਚ ਭਰਿਆ ਪਾਣੀ
ਮਾਨਸਾ ਜ਼ਿਲ੍ਹੇ ਵਿੱਚ ਪਿਛਲੇ ਦਿਨੀ ਹੋਈ ਬਾਰਿਸ਼ ਦੇ ਨਾਲ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਪਾਣੀ ਦੀ ਮਾਰ ਹੇਠ ਕਿਸਾਨਾਂ ਦੀ ਫ਼ਸਲ ਆਉਣ ਕਾਰਨ ਵੱਡਾ ਨੁਕਸਾਨ ਹੋਇਆ ਹੈ ਪਿੰਡ ਦੋਦੜਾ ਵਿਖੇ 600 ਏਕੜ ਦੇ ਕਰੀਬ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ ਕਿਸਾਨਾਂ ਨੇ ਤਰੁੰਤ ਮੁਆਵਜੇ ਦੀ ਮੰਗ ਕੀਤੀ ਗਈ ਹੈ।
Aug 28, 2025 04:25 PM
ਭਾਖੜਾ ਅਤੇ ਪੌਂਗ ’ਚ ਪਾਣੀ ਦਾ ਪੱਧਰ
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੇ ਜਲ ਭੰਡਾਰਾਂ ਭਾਵ ਭਾਖੜਾ ਅਤੇ ਪੌਂਗ ਦਾ ਪੱਧਰ 28.08.2025 ਨੂੰ ਕ੍ਰਮਵਾਰ ਲਗਭਗ 1672 ਫੁੱਟ ਅਤੇ 1393 ਫੁੱਟ ਸੀ। ਇਸ ਮਾਨਸੂਨ ਵਿੱਚ, ਪੌਂਗ ਜਲ ਭੰਡਾਰ (ਜੁਲਾਈ-ਅਗਸਤ) ਵਿੱਚ ਪਾਣੀ ਦਾ ਪ੍ਰਵਾਹ 9.68 ਬੀਸੀਐਮ ਰਿਹਾ ਹੈ ਜੋ ਕਿ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਹੈ ਅਤੇ ਪਿਛਲੇ ਹੜ੍ਹ ਸਾਲਾਂ 1988 (7.70 ਬੀਸੀਐਮ) ਅਤੇ 2023 (9.19 ਬੀਸੀਐਮ) ਨਾਲੋਂ ਵੀ ਵੱਧ ਹੈ।
ਬੀਬੀਐਮਬੀ ਨੇ 2024 ਦੌਰਾਨ ਭਾਖੜਾ ਅਤੇ ਪੌਂਗ ਡੈਮਾਂ ਦੇ ਸੰਚਾਲਨ ਲਈ ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਤੋਂ ਵਿਕਸਤ ਨਿਯਮ ਵਕਰ ਪ੍ਰਾਪਤ ਕੀਤੇ ਹਨ ਅਤੇ ਬੀਬੀਐਮਬੀ ਇਸ ਸਾਲ ਇਨ੍ਹਾਂ ਨਿਯਮ ਵਕਰਾਂ ਨੂੰ ਲਾਗੂ ਕਰ ਰਿਹਾ ਹੈ। ਬੀਬੀਐਮਬੀ ਡੈਮਾਂ ਤੋਂ ਪਾਣੀ ਛੱਡਣ ਦਾ ਫੈਸਲਾ ਬੀਬੀਐਮਬੀ ਦੀ ਤਕਨੀਕੀ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਜਿਸ ਵਿੱਚ ਬੀਬੀਐਮਬੀ ਦੇ ਸੀਨੀਅਰ ਅਧਿਕਾਰੀ, ਭਾਈਵਾਲ ਰਾਜਾਂ ਦੇ ਮੁੱਖ ਇੰਜੀਨੀਅਰ, ਕੇਂਦਰੀ ਜਲ ਕਮਿਸ਼ਨ ਅਤੇ ਭਾਰਤੀ ਮੌਸਮ ਵਿਭਾਗ (ਆਈਐਮਡੀ) ਦਾ ਇੱਕ ਵਿਸ਼ੇਸ਼ ਸੱਦਾ ਪੱਤਰ ਵੀ ਸ਼ਾਮਲ ਹੁੰਦਾ ਹੈ। ਮੌਜੂਦਾ ਮਾਨਸੂਨ ਸੀਜ਼ਨ ਦੌਰਾਨ, ਸਪਿਲਵੇਅ ਸੰਚਾਲਨ ਦੀ ਸ਼ੁਰੂਆਤ, ਰਿਲੀਜ਼/ਆਊਟਫਲੋ ਦੀ ਮਾਤਰਾ, ਰਿਲੀਜ਼ ਯੋਜਨਾ ਦਾ ਸਮਾਂ-ਸਾਰਣੀ ਆਦਿ ਵਰਗੇ ਸਾਰੇ ਫੈਸਲੇ ਤਕਨੀਕੀ ਕਮੇਟੀ (ਟੀਸੀ) ਦੀਆਂ ਮੀਟਿੰਗਾਂ ਦੁਆਰਾ ਸਭ ਤੋਂ ਵੱਧ ਸੂਚਿਤ ਅਤੇ ਪਾਰਦਰਸ਼ੀ ਢੰਗ ਨਾਲ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ ਲਏ ਗਏ ਹਨ ਅਤੇ 01.0
Aug 28, 2025 03:57 PM
ਉਫ਼ਾਨ 'ਤੇ ਰਾਵੀ, ਨਹਿਰ 'ਚ ਪੈ ਗਿਆ 10 ਫੁੱਟ ਦਾ ਪਾੜ
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੇ ਜਲ ਭੰਡਾਰਾਂ ਭਾਵ ਭਾਖੜਾ ਅਤੇ ਪੌਂਗ ਦਾ ਪੱਧਰ 28.08.2025 ਨੂੰ ਕ੍ਰਮਵਾਰ ਲਗਭਗ 1672 ਫੁੱਟ ਅਤੇ 1393 ਫੁੱਟ ਸੀ। ਇਸ ਮਾਨਸੂਨ ਵਿੱਚ, ਪੌਂਗ ਜਲ ਭੰਡਾਰ (ਜੁਲਾਈ-ਅਗਸਤ) ਵਿੱਚ ਪਾਣੀ ਦਾ ਪ੍ਰਵਾਹ 9.68 ਬੀਸੀਐਮ ਰਿਹਾ ਹੈ ਜੋ ਕਿ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਹੈ ਅਤੇ ਪਿਛਲੇ ਹੜ੍ਹ ਸਾਲਾਂ 1988 (7.70 ਬੀਸੀਐਮ) ਅਤੇ 2023 (9.19 ਬੀਸੀਐਮ) ਨਾਲੋਂ ਵੀ ਵੱਧ ਹੈ।
ਬੀਬੀਐਮਬੀ ਨੇ 2024 ਦੌਰਾਨ ਭਾਖੜਾ ਅਤੇ ਪੌਂਗ ਡੈਮਾਂ ਦੇ ਸੰਚਾਲਨ ਲਈ ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਤੋਂ ਵਿਕਸਤ ਨਿਯਮ ਵਕਰ ਪ੍ਰਾਪਤ ਕੀਤੇ ਹਨ ਅਤੇ ਬੀਬੀਐਮਬੀ ਇਸ ਸਾਲ ਇਨ੍ਹਾਂ ਨਿਯਮ ਵਕਰਾਂ ਨੂੰ ਲਾਗੂ ਕਰ ਰਿਹਾ ਹੈ। ਬੀਬੀਐਮਬੀ ਡੈਮਾਂ ਤੋਂ ਪਾਣੀ ਛੱਡਣ ਦਾ ਫੈਸਲਾ ਬੀਬੀਐਮਬੀ ਦੀ ਤਕਨੀਕੀ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਜਿਸ ਵਿੱਚ ਬੀਬੀਐਮਬੀ ਦੇ ਸੀਨੀਅਰ ਅਧਿਕਾਰੀ, ਭਾਈਵਾਲ ਰਾਜਾਂ ਦੇ ਮੁੱਖ ਇੰਜੀਨੀਅਰ, ਕੇਂਦਰੀ ਜਲ ਕਮਿਸ਼ਨ ਅਤੇ ਭਾਰਤੀ ਮੌਸਮ ਵਿਭਾਗ (ਆਈਐਮਡੀ) ਦਾ ਇੱਕ ਵਿਸ਼ੇਸ਼ ਸੱਦਾ ਪੱਤਰ ਵੀ ਸ਼ਾਮਲ ਹੁੰਦਾ ਹੈ। ਮੌਜੂਦਾ ਮਾਨਸੂਨ ਸੀਜ਼ਨ ਦੌਰਾਨ, ਸਪਿਲਵੇਅ ਸੰਚਾਲਨ ਦੀ ਸ਼ੁਰੂਆਤ, ਰਿਲੀਜ਼/ਆਊਟਫਲੋ ਦੀ ਮਾਤਰਾ, ਰਿਲੀਜ਼ ਯੋਜਨਾ ਦਾ ਸਮਾਂ-ਸਾਰਣੀ ਆਦਿ ਵਰਗੇ ਸਾਰੇ ਫੈਸਲੇ ਤਕਨੀਕੀ ਕਮੇਟੀ (ਟੀਸੀ) ਦੀਆਂ ਮੀਟਿੰਗਾਂ ਦੁਆਰਾ ਸਭ ਤੋਂ ਵੱਧ ਸੂਚਿਤ ਅਤੇ ਪਾਰਦਰਸ਼ੀ ਢੰਗ ਨਾਲ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ ਲਏ ਗਏ ਹਨ ਅਤੇ 01.0
Aug 28, 2025 03:56 PM
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਭਾਰੀ ਬਰਸਾਤ ਦੇ ਆਸਾਰ
- ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ
- ਅਗਸਤ ਮਗਰੋਂ ਮੁੜ ਹੋਵੇਗੀ ਭਾਰੀ ਬਰਸਾਤ
- 125 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵਧ ਬਾਰਿਸ਼ ਕੀਤੀ ਗਈ ਦਰਜ
Aug 28, 2025 02:49 PM
Pong Dam ‘ਚ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਹੋਇਆ ਪਾਣੀ
Aug 28, 2025 02:49 PM
ਪੰਜਾਬ ’ਚ ਹੜ੍ਹਾ ਵਿਚਾਲੇ ਹਿਮਾਚਲ ਤੋਂ ਵੱਡੀ ਖ਼ਬਰ
Punjab Flood Scare Live Updates : ਪੰਜਾਬ ’ਚ ਹੜ੍ਹਾ ਵਿਚਾਲੇ ਹਿਮਾਚਲ ਤੋਂ ਵੱਡੀ ਖ਼ਬਰ; ਮੰਡੀ-ਪੰਡੋਹ ਨੇੜੇ ਹੋਏ ਲੈਂਡਸਲਾਈਡ
Aug 28, 2025 02:21 PM
ਪਿੰਡਾਂ ਦੀਆਂ ਨਹਿਰਾਂ ਵੀ ਉਫਾਨ ’ਤੇ
ਰਾਵੀ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਤੋਂ ਬਾਅਦ ਪਿੰਡਾਂ ਨੂੰ ਜਾਣ ਵਾਲੀਆਂ ਨਹਿਰਾਂ ਵੀ ਹੁਣ ਉਫਾਨ ’ਤੇ ਚੱਲ ਰਹੀਆਂ ਹਨ ਜਿਸ ਦੇ ਚਲਦਿਆਂ ਲਾਹੌਰ ਬਰਾਂਚ ਦੀ ਨਹਿਰ ਪਿੰਡ ਬੱਲੜਵਾਲ ਤੋਂ ਟੁੱਟ ਗਈ ਹੈ ਜਿਸ ਵਿੱਚ 10 ਤੋਂ 15 ਫੁੱਟ ਦਾ ਪਾੜ ਪੈ ਗਿਆ ਹੈ। ਜਿਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋਣ ਦਾ ਖਦਸ਼ਾ ਹੈ।
Aug 28, 2025 02:09 PM
ਸੁਲਤਾਨਪੁਰ ਲੋਧੀ 'ਚ ਆਰਮੀ ਸੰਭਾਲੇਗੀ ਮੋਰਚਾ
Punjab Flood Live Updates : ਸੁਲਤਾਨਪੁਰ ਲੋਧੀ 'ਚ ਹੜ੍ਹਾਂ ਨਾਲ ਭਾਰੀ ਤਬਾਹੀ ਪਿੱਛੋਂ ਹੁਣ ਜਲਦ ਹੀ ਆਰਮੀ ਮੋਰਚਾ ਸਾਂਭਣ ਜਾ ਰਹੀ ਹੈ। ਪੀੜਤ ਲੋਕਾਂ ਨੂੰ ਬਚਾਉਣ ਲਈ ਆਰਮੀ ਵੱਲੋਂ ਰੈਸਕਿਊ ਕੀਤਾ ਜਾਵੇਗਾ।
Aug 28, 2025 01:54 PM
Punjab Flood Live : ਹਰਿਆਣਾ ਸੀਐਮ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਮੁੱਖ ਮੰਤਰੀ ਹਰਿਆਣਾ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ। ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ, ''ਪੰਜਾਬ ਵਿੱਚ ਹੜ੍ਹ ਆਇਆ ਹੈ, ਮੈਨੂੰ ਦੁੱਖ ਹੈ ਕਿ ਇਸ ਨਾਲ ਬਹੁਤ ਨੁਕਸਾਨ ਹੋਇਆ ਹੈ। ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ।''
ਪੱਤਰ 'ਚ ਅੱਗੇ ਕਿਹਾ ਗਿਆ ਹੈ ਕਿ ਹਰਿਆਣਾ ਸਰਕਾਰ ਇਸ ਮੁਸੀਬਤ ਦੇ ਸਮੇਂ ਵਿੱਚ ਪੰਜਾਬ ਦੇ ਸਾਡੇ ਭੈਣਾਂ-ਭਰਾਵਾਂ ਨਾਲ ਖੜੀ ਹੈ। ਹਰਿਆਣਾ ਦੇ 2 ਕਰੋੜ 80 ਲੱਖ ਲੋਕ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਸਾਡੇ ਨਾਲ ਖੜ੍ਹੇ ਹਨ। ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਇਹ ਤੁਰੰਤ ਮੁਹੱਈਆ ਕਰਵਾਈ ਜਾਵੇਗੀ।
Aug 28, 2025 01:23 PM
ਮੰਡ ਖੇਤਰ ਦਾ ਦੌਰਾ ਕਰਨ ਪਹੁੰਚੇ ਅਕਾਲੀ ਲੀਡਰ, ਹੜ੍ਹ ਪੀੜਤਾਂ ਦੀ ਫੜੀ ਬਾਂਹ
Aug 28, 2025 01:22 PM
ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਬਣਾਇਆ ਗਿਆ ਸਟੇਟ ਫਲਡ ਕੰਟਰੋਲ ਸੈਂਟਰ
- ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਨੂੰ ਲਗਾਇਆ ਗਿਆ ਡਿਊਟੀ ’ਤੇ
- ਤਰਨ ਤਰਨ ਤੋਂ ਪੀੜਤ ਲੋਕਾਂ ਨੇ ਦੱਸੀਆਂ ਆਪਣੀਆਂ ਸਮੱਸਿਆਵਾਂ
- ਜ਼ਮੀਨੀ ਪੱਧਰ ’ਤੇ ਕਿੰਨਾ ਨੁਕਸਾਨ ਹੋ ਰਿਹਾ ਹੈ ਫਲਡ ਕੰਟਰੋਲ ਸੈਂਟਰ ’ਤੇ ਕੀਤਾ ਜਾ ਰਿਹਾ ਨੋਟ
- ਕੰਟਰੋਲ ਸੈਂਟਰ ਦੇ ਵਿੱਚ ਇੰਫਰਾਸਟਰਕਚਰ ਦੀ ਕਮੀ
Aug 28, 2025 01:01 PM
ਪੰਜਾਬ 'ਚ ਹੜ੍ਹਾਂ ਦੇ ਮੱਦੇਨਜ਼ਰ ਭਾਜਪਾ ਨੇ ਮੁਅੱਤਲ ਕੀਤੇ ਲੋਕ ਭਲਾਈ ਕੈਂਪ
ਪੰਜਾਬ ਵਿੱਚ ਭਾਰੀ ਮੀਂਹ ਕਾਰਨ ਬਣੀ ਹੜ੍ਹਾਂ ਦੀ ਭਿਆਨਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ "ਭਾਜਪਾ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ" ਮੁਹਿੰਮ ਤਹਿਤ ਲਗਾਏ ਜਾ ਰਹੇ ਜਨ-ਕਲਿਆਣ ਕੈਂਪ/ਸ਼ਿਵਰਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀ।
ਜਾਖੜ ਨੇ ਕਿਹਾ ਕਿ ਜਿਵੇਂ ਹੀ ਹੜ੍ਹਾਂ ਦੀ ਸਥਿਤੀ ਸੁਧਰ ਜਾਵੇਗੀ ਭਾਜਪਾ ਮੁੜ ਸੂਬੇ ਭਰ ਵਿੱਚ ਕੈਂਪ ਲਗਾ ਕੇ ਨਰਿੰਦਰ ਮੋਦੀ ਸਰਕਾਰ ਵੱਲੋਂ ਗਰੀਬਾਂ, ਬੇਰੁਜ਼ਗਾਰਾਂ, ਕਿਸਾਨਾਂ, ਦਲਿਤਾਂ, ਔਰਤਾਂ ਅਤੇ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਜਨ ਕਲਿਆਣ ਯੋਜਨਾਵਾਂ ਨੂੰ ਸੀ.ਐਸ.ਸੀ. ਦੇ ਜ਼ਰੀਏ ਕਾਨੂੰਨੀ ਢੰਗ ਨਾਲ ਹਰ ਵਰਗ ਤੱਕ ਪਹੁੰਚਾਉਣ ਦਾ ਕੰਮ ਦੁਬਾਰਾ ਤੋਂ ਸ਼ੁਰੂ ਕਰੇਗੀ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਵਰਕਰ ਦੌਰੇ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਰਹੇ ਹਨ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੇ ਹਨ। ਇਸੇ ਕਾਰਨ ਲੋਕ ਭਲਾਈ ਦੇ ਇਹ ਕੈਂਪ ਕੁਝ ਸਮੇਂ ਲਈ ਮੁਅੱਤਲ ਕੀਤੇ ਗਏ ਹਨ।
Aug 28, 2025 12:11 PM
ਬਿਆਸ ਦਰਿਆ ਵਿਚ ਪਾਣੀ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਲੋਕ ਸੁਰੱਖਿਅਤ ਥਾਵਾਂ ਤੇ ਆਉਣ - ਡਿਪਟੀ ਕਮਿਸ਼ਨਰ ਵੱਲੋਂ ਅਪੀਲ
ਪ੍ਰਭਾਵਿਤ ਖੇਤਰਾਂ ਵਿਚ ਘਰਾਂ ਵਿਚ ਰਹਿ ਰਹੇ ਲੋਕਾਂ ਨੂੰ ਹੈਲਪਲਾਈਨਾਂ ਉੇਪਰ ਸੰਪਰਕ ਕਰਨ ਲਈ ਕਿਹਾ ਕਿ ਐਮਰਜੈਂਸੀ ਦੇ ਹਾਲਾਤ ਵਿੱਚ ਲੋਕਾਂ ਲਈ ਸੁਲਤਾਨਪੁਰ ਲੋਧੀ ਦੇ ਲੱਖ ਵਰਿਆਂਹ ਦੇ ਸਰਕਾਰੀ ਸਕੂਲ ਤੇ ਢਿਲਵਾਂ ਦੇ ਮੰਡ ਖੇਤਰ ਦੇ ਲੋਕਾਂ ਲਈ ਮੰਡ ਕੂਕਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ । ਇਨ੍ਹਾਂ ਕੇਂਦਰਾਂ ਵਿੱਚ ਪ੍ਰਭਾਵਿਤ ਲੋਕਾਂ ਦੀ ਰਿਹਾਇਸ਼, ਰਾਸ਼ਨ , ਦਵਾਈਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ।
ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੇਪਰ ਯਕੀਨ ਨਾ ਕਰਨ ਸਗੋਂ ਕਿਸੇ ਵੀ ਜਾਣਕਾਰੀ ਲਈ ਜਿਲ਼ਾ ਪੱਧਰੀ ਹੈਲਪ ਲਾਇਨ ਨੰਬਰ 01822-231990 ਜਾਂ 62800-49331 , ਸੁਲਤਾਨਪੁਰ ਲੋਧੀ ਦੇ ਹੈਲਪਲਾਇਨ ਨੰਬਰ 01828-222169 , ਭੁਲੱਥ ਦੇ ਹੈਸਪਲਾਇਨ ਨੰਬਰ 01822-271829 ਸੰਪਰਕ ਕਰਨ
Aug 28, 2025 12:07 PM
48 ਤੋਂ ਵੱਧ ਪਿੰਡ ਹੜ੍ਹ ਦੀ ਚਪੇਟ
ਸੁਲਤਾਨਪੁਰ ਲੋਧੀ ਹਲਕੇ ਦੇ ਆਲੀ ਖੁਰਦ ਨੇੜੇ ਬੰਨ ਟੁੱਟਣ ਕਾਰਨ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਇਸ ਨਾਲ ਪੂਰੇ ਹਲਕੇ ਦੇ 48 ਤੋਂ ਵੱਧ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਗਏ ਹਨ। ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਹੇਠ ਆ ਗਈ ਹੈ ਅਤੇ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਅੱਜ ਪਾਣੀ ਦਾ ਪੱਧਰ ਸਭ ਤੋਂ ਵੱਧ ਦਰਜ ਹੋਣ ਨਾਲ ਘਰਾਂ ਦੇ ਟੱਟਾਂ ਢਹਿ ਰਹੇ ਹਨ, ਰਾਹਤ ਪਹੁੰਚਾਉਣ ਦੇ ਸਾਰੇ ਰਸਤੇ ਬੰਦ ਹੋ ਗਏ ਹਨ ਅਤੇ ਲੋਕ ਬੇੜੀਆਂ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਬਚਾ ਰਹੇ ਹਨ। ਪੀੜਤ ਲੋਕਾਂ ਦੇ ਚਿਹਰਿਆਂ ‘ਤੇ ਬੇਬਸੀ ਸਾਫ਼ ਨਜ਼ਰ ਆ ਰਹੀ ਹੈ, ਜਦਕਿ ਸਵਾਲ ਇਹ ਹੈ ਕਿ ਸਰਕਾਰ ਹਾਲਾਤਾਂ ‘ਤੇ ਕਾਬੂ ਪਾਉਣ ਵਿੱਚ ਅਜੇ ਵੀ ਅਸਫਲ ਕਿਉਂ ਹੈ।
Aug 28, 2025 11:58 AM
ਰਣਜੀਤ ਸਾਗਰ ਡੈਮ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ
ਰਣਜੀਤ ਸਾਗਰ ਡੈਮ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ, ਝੀਲ ਦਾ ਪਾਣੀ ਦਾ ਪੱਧਰ ਲਗਭਗ 525.381 ਮੀਟਰ ਹੈ, ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ,
Aug 28, 2025 11:41 AM
ਪੌਂਗ ਡੈਮ ਤੋਂ ਛੱਡਿਆ ਜਾਵੇਗਾ 1,10,000 ਕਿਊਸਕ ਪਾਣੀ
ਪੌਂਗ ਡੈਮ ਤੋਂ 28 ਅਗਸਤ 2025 ਦੁਪਹਿਰ 2 ਵਜੇ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ 1,10,000 ਕਿਊਸਕ ਪਾਣੀ
Aug 28, 2025 11:41 AM
ਕੇਰਲਾ ਇੰਟਰਨੈਸ਼ਨਲ ਸਕੂਲ ਵਿੱਚ ਫਸੇ 30 ਤੋਂ 40 ਲੋਕ
ਗੁਰਦਾਸਪੁਰ ਦੇ ਕਲਾਨੌਰ ਨੇੜੇ ਸਾਹਲੇ ਚੱਕ ਰੋਡ ਤੇ ਕੇਰਲਾ ਇੰਟਰਨੈਸ਼ਨਲ ਸਕੂਲ ਵਿੱਚ ਫਸੇ ਲੇਬਰ ਦੇ 30 ਤੋਂ 40 ਲੋਕ ਮੌਕੇ ਤੇ ਪਹੁੰਚੀਆਂ ਐਨਡੀਆਰਪੀਐਫ ਦੀਆਂ ਟੀਮਾਂ
Aug 28, 2025 11:27 AM
ਪੰਜਾਬ 'ਚ ਪਾਣੀ ਬਣਿਆ ਆਫ਼ਤ, ਹੜ੍ਹਾਂ ਨੇ ਮਚਾਈ ਹਾਹਾਕਾਰ
Aug 28, 2025 11:23 AM
ਪੰਜਾਬ 'ਚ ਹੜ੍ਹਾਂ ਦੀ ਮਾਰ, ਡੁੱਬਦੇ ਲੋਕਾਂ ਨੂੰ ਬਚਾਉਣ ਗਿਆ ਬੰਦਾ ਰੁੜ੍ਹਿਆ
Aug 28, 2025 11:22 AM
ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ ਲੋਕ, ਪਾਣੀ 'ਚ ਟਰੈਕਟਰ ਲੈ ਕੇ ਗਏ ਲੋਕ
Aug 28, 2025 11:22 AM
ਹਰੀਕੇ ਬੈਰਾਜ ’ਤੇ ਪਾਣੀ ਦੀ ਆਮਦ ਵਧੀ
- ਬਿਆਸ ਅਤੇ ਸਤਲੁਜ ਦਰਿਆ ਵਿੱਚ 2,76,000ਆ ਰਿਹਾ ਪਾਣੀ
- ਹੁਸੈਨੀਵਾਲਾ ਵਾਲਾ ਅੱਗੇ 2,63,000 ਕਿਊਸਿਕ ਛੱਡਿਆ ਜਾ ਰਿਹਾ ਹੈ ਪਾਣੀ
- ਜੇ ਗੱਲ ਕੀਤੀ ਜਾਵੇ ਤਾਂ ਕੱਲ ਨਾਲੋਂ 2000 ਕਿਊਸਿਕ ਪਾਣੀ ਦੀ ਆਮਦ ਵੱਧੀ ਹੈ
- 2 ਲੱਖ ਤੋਂ ਵੱਧ ਕਿਊਸਿਕ ਪਾਣੀ ਆਉਣ ਤੇ ਦਰਿਆ ਵਿੱਚ ਲੋ ਫਲੱਡ ਆਉਣਾ ਮੰਨਿਆ ਜਾਂਦਾ ਹੈ
- ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਨਹਿਰਾਂ ਵਿੱਚ 14000 ਕਿਊਸਿਕ ਦੇ ਕਰੀਬ ਛੱਡਿਆ ਜਾ ਰਿਹਾ ਹੈ ਪਾਣੀ
Aug 28, 2025 10:28 AM
ਭਾਖੜਾ ਡੈਮ ਦਾ ਅੱਜ ਦਾ ਪਾਣੀ ਦਾ ਪੱਧਰ 1671.90 ਫੁੱਟ
ਭਾਖੜਾ ਡੈਮ ਦਾ ਅੱਜ ਦਾ ਪਾਣੀ ਦਾ ਪੱਧਰ 1671.90 ਫੁੱਟ ਹੈ। ਭਾਖੜਾ ਡੈਮ ਦਾ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਪ੍ਰੰਤੂ ਅਜੇ ਤੱਕ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਥੱਲੇ ਹੈ। ਪਰ ਕੱਲ ਰਾਤ ਤੋਂ ਹੀ ਭਾਖੜਾ ਡੈਮ ਦੇ ਚਾਰੋ ਫਲੱਡ ਗੇਟਾਂ ਨੂੰ ਤਿੰਨ-ਤਿੰਨ ਫੁੱਟ ਤੱਕ ਖੋਲਿਆ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 53856 ਕਿਉਸਿਕ ਹੈ। ਭਾਖੜਾ ਡੈਮ ਤੋਂ ਟਰਬਾਈਨਾਂ ਰਸਤੇ ਤੇ ਫਲੱਡ ਗੇਟਾਂ ਦੇ ਰਸਤੇ 45882 ਕਿਉਸਿਕ ਪਾਣੀ ਨੰਗਲ ਡੈਮ ਵਿੱਚ ਛੱਡਿਆ ਜਾ ਰਿਹਾ ਹੈ ਜੌ ਕੇ ਅੱਗੇ ਚੱਲ ਕੇ ਸਤਲੁਜ ਦਰਿਆ ਤੇ ਦੋ ਨਹਿਰਾਂ ਵਿੱਚ ਛੱਡਿਆ ਜਾਂਦਾ ਹੈ।
Aug 28, 2025 10:25 AM
ਕਪੂਰਥਲਾ,ਹੁਸ਼ਿਆਰਪੁਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੱਡੀ ਖ਼ਬਰ
Aug 28, 2025 10:13 AM
ਡੇਰਾ ਬਾਬਾ ਨਾਨਕ 'ਚ ਹੜ੍ਹ ਦਾ ਕਹਿਰ
- ਪਿੰਡ ਖੋਦੇ ਬੇਟ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਲੋਕ
- ਲੋਕਾਂ ਨੇ ਮੌਕੇ 'ਤੇ ਔਰਤ ਨੂੰ ਬਚਾਇਆ, ਇੱਕ ਦੀ ਹੋਈ ਮੌਤ
Aug 28, 2025 10:10 AM
ਉਫਾਨ ’ਤੇ ਸਤਲੁਜ ਦਰਿਆ
- ਸਤਲੁਜ ਦਰਿਆ ’ਚ ਪਾਣੀ ਦਾ ਪੱਧਰ 4600 ਕਿਊਸਿਕ ਵਧਿਆ
- ਨੰਗਲ ਡੈਮ ਤੋਂ ਹੁਣ ਪਾਣੀ ਸਤਲੁਜ ਦਰਿਆ ’ਚ 30550 ਕਿਊਸਿਕ ਛੱਡਿਆ ਜਾ ਰਿਹਾ
- ਪਹਿਲਾਂ 25900 ਕਿਊਸਿਕ ਛੱਡਿਆ ਜਾ ਰਿਹਾ ਸੀ ਪਾਣੀ
Punjab Flood Scare Live Updates : ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ। ਭਾਰਤ-ਪਾਕਿਸਤਾਨ ਸਰਹੱਦ 'ਤੇ ਪਿੰਡ ਡੁੱਬ ਗਏ ਹਨ। ਬੁੱਧਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇੱਕ ਵੱਡਾ ਬਚਾਅ ਕਾਰਜ ਚਲਾਇਆ ਗਿਆ। ਇਸ ਦੌਰਾਨ, ਐਨਡੀਆਰਐਫ ਟੀਮ ਨੇ ਚਾਰ ਨੌਜਵਾਨਾਂ ਨੂੰ ਬਚਾਇਆ। ਇਹ ਸਾਰੇ ਹੜ੍ਹ ਦੇ ਪਾਣੀ ਵਿੱਚ ਇੱਕ ਯੂਕੇਲਿਪਟਸ ਦੇ ਦਰੱਖਤ ਨਾਲ ਚਿੰਬੜੇ ਹੋਏ ਸਨ। ਇਹ ਦਰੱਖਤ ਪਾਕਿਸਤਾਨ ਦੀ ਸਰਹੱਦ 'ਤੇ ਹੈ। ਬਚਾਅ ਟੀਮ ਨੇ ਕਿਹਾ ਕਿ ਜੇਕਰ ਨੌਜਵਾਨ ਦਰੱਖਤ ਨਾਲ ਨਾ ਫਸਦੇ, ਤਾਂ ਉਹ ਪਾਕਿਸਤਾਨ ਵਿੱਚ ਵਹਿ ਜਾਂਦੇ।
ਜਿਨ੍ਹਾਂ ਮੁੰਡਿਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਵਿੱਚ ਇੱਕ 16 ਸਾਲ ਦਾ ਮੁੰਡਾ ਵੀ ਸੀ। ਇਹ ਮੁੰਡਾ ਫਾਜ਼ਿਲਕਾ ਦੇ ਤੇਜਾ ਰੋਹੇਲਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ। ਇਹ ਪਿੰਡ ਜ਼ੀਰੋ ਲਾਈਨ 'ਤੇ ਸਥਿਤ ਹੈ।
ਐਨਡੀਆਰਐਫ ਟੀਮ ਨੇ ਦੱਸਿਆ ਕਿ ਤਿੰਨ ਨੌਜਵਾਨ ਫਸੇ 16 ਸਾਲਾ ਲੜਕੇ ਨੂੰ ਬਚਾਉਣ ਲਈ ਆਏ। ਉਹ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਉਹ ਵੀ ਤੇਜ਼ ਵਹਾਅ ਵਿੱਚ ਉਸਦੇ ਨਾਲ ਵਹਿ ਗਏ। ਪਰ ਉਹ ਚਾਰੇ ਵੀ ਪਾਣੀ ਵਿੱਚ ਵਹਿ ਗਏ। ਉਹ ਪਾਕਿਸਤਾਨ ਵੱਲ ਵਹਿ ਜਾਂਦੇ। ਪਰ ਇੱਕ ਯੂਕੇਲਿਪਟਸ ਦੇ ਦਰੱਖਤ ਨੇ ਉਨ੍ਹਾਂ ਨੂੰ ਬਚਾਇਆ। ਉਹ ਸਾਰੇ ਆਪਣੀ ਜਾਨ ਬਚਾਉਣ ਲਈ ਉਸ ਦਰੱਖਤ ਨਾਲ ਘੁੱਟ ਕੇ ਚਿੰਬੜੇ ਰਹੇ।
ਭਾਰੀ ਮੀਂਹ ਨੇ ਪੰਜਾਬ ਵਿੱਚ ਹੜ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ ਵਰਗੇ ਸਰਹੱਦੀ ਜ਼ਿਲ੍ਹੇ ਖਾਸ ਤੌਰ 'ਤੇ ਪ੍ਰਭਾਵਿਤ ਹਨ। ਪੰਜਾਬ ਵਿੱਚ 24 ਘੰਟਿਆਂ ਵਿੱਚ 243% ਵੱਧ ਮੀਂਹ ਪਿਆ ਹੈ। ਆਮ ਤੌਰ 'ਤੇ 4.2 ਮਿਲੀਮੀਟਰ ਮੀਂਹ ਪੈਂਦਾ ਹੈ, ਇਸ ਵਾਰ 14.4 ਮਿਲੀਮੀਟਰ ਮੀਂਹ ਪਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਰਾਹਤ ਕਾਰਜਾਂ ਲਈ ਆਪਣਾ ਸਰਕਾਰੀ ਹੈਲੀਕਾਪਟਰ ਦਿੱਤਾ ਹੈ।
ਇਹ ਵੀ ਪੜ੍ਹੋ : 10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ੍ਹ ਸੁਪਰਡੈਂਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ