ਮੁਹਾਲੀ ਵਿਖੇ ਸਰਕਾਰੀ ਖੱਡ ਦੀ ਰਸਮੀ ਤੌਰ ’ਤੇ ਸ਼ੁਰੂਆਤ

By  Aarti December 19th 2022 11:14 AM -- Updated: December 19th 2022 11:34 AM

ਮੁਹਾਲੀ: ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਮਾਫੀਆ 'ਤੇ ਸ਼ਿਕੰਜਾ ਕੱਸਣ ਦੇ ਲਈ ਹੁਣ ਖ਼ੁਦ ਰੇਤ ਬਜਰੀ ਵੇਚਣ ਦੀ ਤਿਆਰੀ ਕਰ ਰਹੀ ਹੈ। ਜਿਸਦੇ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਰੇਤਾ-ਬਜਰੀ ਵਿਕਰੀ ਕੇਂਦਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਰਾਹੀ ਰੇਤ ਬਜਰੀ ਨੂੰ ਵੇਚਿਆ ਜਾਵੇਗਾ।

ਕੈਬਨਿਟ ਮੰਤਰੀ ਹਰਜੋਤ ਬੈਂਸ ਰਸਮੀ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਨਵੀ ਰੇਤ ਦੀ ਸਰਕਾਰੀ ਖੱਡ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਾਜਾਇਜ ਮਾਈਨਿੰਗ ਉੱਤੇ ਰੋਕ ਲਗਾਈ  ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ 90 ਫੀਸਦ ਨਾਜਾਇਜ਼ ਮਾਈਨਿੰਗ ਉੱਤੇ ਰੋਕ ਲਗਾਈ ਗਈ ਹੈ।

ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਬਣਾਈ ਗਈ ਪਾਲਿਸੀ ਮਾਰਚ 2023 ਵਿੱਚ ਖਤਮ ਹੋਵੇਗੀ। ਇਹ ਪਾਲਿਸੀ ਤਿੰਨ ਸਾਲਾਂ ਦੇ ਲਈ ਬਣਾਈ ਗਈ ਸੀ। ਜਿਸ ਕਾਕਨ ਕੀਮਤਾਂ ਵਿੱਚ ਵਾਧਾ ਹੋਇਆ। ਜਿਸ ਤੋਂ ਬਾਅਦ 7 ਬਲਾਕਾਂ ਦੇ ਠੇਕੇਦਾਰਾਂ ਨੂੰ ਸੱਦ ਕੇ ਮੀਟਿੰਗ ਕੀਤੀ ਗਈ ਸੀ। ਨਾਲ ਹੀ ਕਿਹਾ ਗਿਆ ਸੀ ਕਿ ਗੈਰ ਕਾਨੂੰਨੀ ਮਾਇਨਿੰਗ ਨਹੀਂ ਕੀਤੀ ਜਾਵੇਗੀ। 
 
ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੋਇਆ ਪਾਇਆ ਉਸ ਨੂੰ ਜ਼ੁਰਮਾਨਾ ਲਗਾਇਆ ਜਾਵੇਗਾ। 2 ਲੱਖ ਪ੍ਰਤੀ ਟਿੱਪਰ ਜੁਰਮਾਨਾ ਹੋਵੇਗਾ। ਦੱਸ ਦਈਏ ਕਿ ਸਰਕਾਰ ਖੁਦ ਮੁੱਲ ਖਰੀਦ ਕੇ ਰੇਤਾ ਸਰਕਾਰ ਵੇਚ ਰਹੀ ਹੈ।  

Related Post