Covid Cases in Punjab : ਪੰਜਾਬ ਚ ਹੁਣ ਤੱਕ ਕਿੰਨੇ ਕੋਰੋਨਾ ਮਾਮਲੇ ? ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ, ਕਿਹਾ- ਘਬਰਾਉਣ ਵਾਲੀ ਗੱਲ ਨਹੀਂ

Covid Cases in Punjab : ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਗਰਮੀ ਨੂੰ ਲੈ ਕੇ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਵਿੱਚ ਘਰੋਂ ਨਾ ਨਿਕਲਣ ਲਈ ਕਿਹਾ ਗਿਆ ਹੈ।

By  KRISHAN KUMAR SHARMA June 12th 2025 02:00 PM -- Updated: June 12th 2025 02:05 PM

Covid Cases in Punjab : ਉੱਤਰ ਭਾਰਤ 'ਚ ਲਗਾਤਾਰ ਗਰਮੀ ਵੱਧ ਰਹੀ ਹੈ। ਪੰਜਾਬ ਵਿੱਚ ਵੀ ਗਰਮੀ ਦਾ ਕਹਿਰ ਲਗਾਤਾਰ ਵਿਖਾਈ ਦੇ ਰਿਹਾ ਹੈ। ਬੀਤੇ ਦਿਨ ਗਰਮੀ ਕਾਰਨ ਦੋ ਮੌਤਾਂ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਗਰਮੀ ਦੇ ਮੱਦੇਨਜ਼ਰ ਹੁਣ ਸਿਹਤ ਵਿਭਾਗ ਵੱਲੋਂ ਸੂਬੇ ਦੇ ਲੋਕਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਗਰਮੀ ਨੂੰ ਲੈ ਕੇ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਵਿੱਚ ਘਰੋਂ ਨਾ ਨਿਕਲਣ ਲਈ ਕਿਹਾ ਗਿਆ ਹੈ।

ਸਿਹਤ ਮੰਤਰੀ ਨੇ ਪੰਜਾਬ ਵਿੱਚ ਕੋਰੋਨਾ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਹੁਣ ਤੱਕ ਪੰਜਾਬ ਵਿੰਚ 51 ਕੋਵਿਡ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 31 ਕੇਸ ਸਰਗਰਮ ਹਨ। ਇਹ ਕੋਵਿਡ ਦਾ ਓਮੀਕ੍ਰੋਨ ਦਾ ਪੁਰਾਣਾ ਵੈਰਿਅੰਟ ਹੀ ਹੈ।

ਸੰਗਰੂਰ ਮਾਮਲੇ 'ਚ 3 ਲੈਬੋਰਟਰੀਆਂ ਨੂੰ ਸ਼ੋਅ-ਕਾਜ ਨੋਟਿਸ ਭੇਜਿਆ ਗਿਆ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ, ਸੰਗਰੂਰ ਵਿੱਚ ਇੱਕ ਘਟਨਾ ਵਾਪਰੀ ਜਿਸ ਵਿੱਚ ਇੱਕ ਦਵਾਈ ਕਾਰਨ ਬਹੁਤ ਸਾਰੇ ਲੋਕ ਬਿਮਾਰ ਹੋ ਗਏ। ਉਸ ਮਾਮਲੇ ਵਿੱਚ, 10 ਵਿੱਚੋਂ 8 ਨਮੂਨੇ ਫੇਲ੍ਹ ਹੋ ਗਏ। ਅਸੀਂ IV ਤਰਲ ਪਦਾਰਥਾਂ ਲਈ 10 ਨਮੂਨੇ ਲਏ ਸਨ। ਜਿਨ੍ਹਾਂ ਵਿੱਚੋਂ 7 ਸੰਗਰੂਰ ਤੋਂ ਅਤੇ 3 ਅੰਮ੍ਰਿਤਸਰ ਤੋਂ ਲਏ ਗਏ ਸਨ। ਸਰਕਾਰ ਨੇ ਹੁਣ ਵੱਡੀ ਕਾਰਵਾਈ ਕਰਦਿਆਂ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ ਹੈ। ਮੈਸਰਜ਼ ਕੈਬ ਟੈਬ ਬਾਇਓਟੈਕ ਸੋਲਨ ਐਚਪੀ ਕੰਪਨੀ ਦੀਆਂ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, 3 ਪ੍ਰਯੋਗਸ਼ਾਲਾਵਾਂ ਨੂੰ ਕਾਰਨ ਦੱਸੋ ਨੋਟਿਸ ਵੀ ਭੇਜੇ ਗਏ ਹਨ।

Related Post