ਪੰਜਾਬ ਸਰਕਾਰ ਵੱਲੋਂ IAS ਅਧਿਕਾਰੀਆਂ 'ਤੇ ਕਾਰਵਾਈ ਕਰਨ ਲਈ ਵਿਜੀਲੈਂਸ ਨੂੰ ਪ੍ਰਵਾਨਗੀ ਲੈਣ ਹੁਕਮ

By  Ravinder Singh January 25th 2023 01:16 PM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਈਏਐਸ ਅਧਿਕਾਰੀਆਂ ਉਤੇ ਕੱਸੇ ਜਾ ਰਹੇ ਸ਼ਿਕੰਜੇ ਦੇ ਵਿਚਕਾਰ ਪੰਜਾਬ ਸਰਕਾਰ ਨੇ ਦਖ਼ਲ ਦਿੰਦੇ ਹੋਏ ਵਿਜੀਲੈਂਸ ਨੂੰ ਸਖ਼ਤ ਤਾੜਨਾ ਕੀਤੀ ਹੈ। ਵਿਜੀਲੈਂਸ ਵੱਲੋਂ ਆਈਏਐਸ ਅਫਸਰਾਂ ਉਤੇ ਕਾਰਵਾਈ ਕਰਨ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜ ਗਿਆ ਹੈ। ਚਰਚਾ ਇਹ ਵੀ ਕਿ ਵਿਜੀਲੈਂਸ ਬਿਨਾਂ ਪ੍ਰਵਾਨਗੀ ਦੇ ਆਈਏਐਸ ਅਧਿਕਾਰੀਆਂ ਉਤੇ ਕਾਰਵਾਈ ਕਰ ਰਹੀ ਸੀ।


ਪੰਜਾਬ ਸਰਕਾਰ ਨੇ ਇਕ ਪੱਤਰ ਜਾਰੀ ਕਰਦੇ ਹੋਏ ਵਿਜੀਲੈਂਸ ਨੂੰ ਹੁਕਮ ਜਾਰੀ ਕੀਤੇ ਹਨ ਕਿ ਜੇ ਆਈਏਐਸ ਅਫਸਰਾਂ ਉਤੇ ਕਾਰਵਾਈ ਕਰਨੀ ਹੈ ਤਾਂ ਪਹਿਲਾਂ 17 ਏ ਦੀ ਪ੍ਰਵਾਨਗੀ ਲਈ ਜਾਵੇ। ਬਿਨਾਂ ਪ੍ਰਵਾਨਗੀ ਤੋਂ ਕਾਰਵਾਈ ਖ਼ਿਲਾਫ਼ ਸਖ਼ਤੀ ਵਰਤੀ ਜਾਵੇਗੀ। ਇਸ ਤਰ੍ਹਾਂ 17 ਏ ਕਾਨੂੰ ਅਫ਼ਸਰਾਂ ਲਈ ਸੁਰੱਖਿਆ ਗਾਰਡ ਸਾਬਿਤ ਹੋ ਰਿਹਾ ਹੈ। ਕਾਬਿਲੇਗੌਰ ਹੈ ਕਿ ਆਈਏਐਸ ਨੀਲਿਮਾ ਉਤੇ ਵਿਜੀਲੈਂਸ ਕਾਰਵਾਈ ਤੋਂ ਬਾਅਦ ਆਈਏਐਸ ਅਧਿਕਾਰੀ ਕਾਫੀ ਨਾਰਾਜ਼ ਸਨ। ਇਸ ਮਗਰੋਂ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਦਾ ਮਾਮਲਾ ਉਜਾਗਰ ਹੋ ਗਿਆ। ਸੀਨੀਅਰ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਖ਼ਿਲਾਫ਼ ਵਿਜੀਲੈਂਸ ਦਿਨ-ਬ-ਦਿਨ ਸ਼ਿਕੰਜਾ ਕੱਸ ਰਿਹਾ ਹੈ।

ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ


Related Post