Madhopur Headworks Gate Broken : ਨਹਿਰੀ ਵਿਭਾਗ ਦੇ 3 ਅਧਿਕਾਰੀਆਂ ਤੇ ਡਿੱਗੀ ਗਾਜ਼ ! ਐਕਸੀਅਨ, SDO-JE ਤੁਰੰਤ ਪ੍ਰਭਾਵ ਨਾਲ ਮੁਅੱਤਲ

Madhopur Headworks Gate Broken : ਪੰਜਾਬ ਸਰਕਾਰ ਨੇ ਇਨ੍ਹਾਂ ਤਿੰਨੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਐਕਸੀਅਨ, ਐਸਡੀਓ ਅਤੇ ਇੱਕ ਜੂਨੀਅਨ ਇੰਜੀਨੀਅਰ ਸ਼ਾਮਲ ਹੈ।

By  KRISHAN KUMAR SHARMA September 20th 2025 12:14 PM -- Updated: September 20th 2025 04:37 PM

Madhopur Headworks Gate Broken : ਪੰਜਾਬ 'ਚ ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ ਦੇ ਗੇਟ ਟੁੱਟਣ ਦੇ ਮਾਮਲੇ ਵਿੱਚ ਨਹਿਰੀ ਵਿਭਾਗ ਦੇ 3 ਅਧਿਕਾਰੀਆਂ 'ਤੇ ਗਾਜ਼ ਡਿੱਗੀ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਤਿੰਨੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਐਕਸੀਅਨ, ਐਸਡੀਓ ਅਤੇ ਇੱਕ ਜੂਨੀਅਨ ਇੰਜੀਨੀਅਰ ਸ਼ਾਮਲ ਹੈ।

ਦੱਸ ਦਈਏ ਕਿ ਪਠਾਨਕੋਟ ਦੇ ਮਾਧੋਪੁਰ ਹੈਡਵਰਕਸ ਦੇ ਗੇਟ ਟੁੱਟਣ ਕਾਰਨ ਹੜ੍ਹ ਪਾਣੀ ਤੇਜ਼ੀ ਨਾਲ ਪਿੰਡਾਂ ਵਿੱਚ ਆ ਗਿਆ ਸੀ, ਜਿਸ ਕਾਰਨ ਵੱਡੀ ਪੱਧਰ 'ਤੇ ਤਬਾਹੀ ਹੋਈ ਸੀ। ਇਹ ਹਾਦਸਾ ਨਾ ਸਿਰਫ ਪ੍ਰਸ਼ਾਸਕੀ ਕੁਤਾਹੀਆਂ ਦੀ ਇੱਕ ਵੱਡੀ ਉਦਾਹਰਣ ਬਣ ਗਿਆ, ਬਲਕਿ ਹੜ੍ਹਾਂ ਦੀ ਤਬਾਹੀ ਨੂੰ ਵੀ ਵਧਾ ਦਿੱਤਾ।ਪੰਜਾਬ ਸਰਕਾਰ ਨੇ ਹੁਣ ਇਸ ਘਟਨਾ ਨੂੰ ਵੱਡੀ ਅਣਗਹਿਲੀ ਦੱਸਦੇ ਹੋਏ ਨਹਿਰੀ ਵਿਭਾਗ ਦੇ 3 ਅਧਿਕਾਰੀਆਂ ਐਕਸੀਅਨ ਨੀਤਿਨ ਸੂਦ, ਐਸਡੀਓ ਅਰੁਣ ਕੁਮਾਰ ਤੇ ਜੇ.ਈ. ਸਚਿਨ ਠਾਕੁਰ ਨੂੰ ਕੀਤਾ ਮੁਅੱਤਲ ਕਰ ਦਿੱਤਾ ਹੈ। 

ਇੱਕ ਕਰਮਚਾਰੀ ਦੀ ਚਲੀ ਗਈ ਸੀ ਜਾਨ

ਉਨ੍ਹਾਂ ਦੀ ਮੁਅੱਤਲੀ ਦਾ ਨੋਟੀਫਿਕੇਸ਼ਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੀਂ ਜਾਰੀ ਕੀਤਾ ਗਿਆ ਸੀ। ਦੱਸ ਦਈਏ ਕਿ ਗੇਟ ਡਿੱਗਣ ਦੌਰਾਨ ਵਿਭਾਗ ਦੇ ਇੱਕ ਕਰਮਚਾਰੀ ਦੀ ਵੀ ਜਾਨ ਚਲੀ ਗਈ। ਉਸਦੀ ਲਾਸ਼ 28 ਅਗਸਤ ਨੂੰ ਹੈਲੀਕਾਪਟਰ ਰਾਹੀਂ ਪ੍ਰਾਪਤ ਕੀਤੀ ਗਈ ਸੀ। ਲਗਭਗ 50 ਲੋਕ ਹੜ੍ਹ ਗੇਟ ਦੀ ਮੁਰੰਮਤ ਵਿੱਚ ਲੱਗੇ ਹੋਏ ਸਨ। ਉਹ ਨੁਕਸਾਨ ਵਾਲੀ ਥਾਂ 'ਤੇ ਫਸ ਗਏ ਸਨ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ।


ਹੋਰ ਵੀ ਅਧਿਕਾਰੀਆਂ 'ਤੇ ਹੋ ਸਕਦੀ ਹੈ ਕਾਰਵਾਈ ?

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਕੇਂਦਰ ਸਰਕਾਰ ਦੀ ਇੱਕ ਟੀਮ ਨੇ ਹਾਲ ਹੀ ਵਿੱਚ ਮਾਧੋਪੁਰ ਹੈੱਡਵਰਕਸ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਮੁਲਾਂਕਣ ਕੀਤਾ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਵਾਧੂ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਹਾਲਾਂਕਿ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਇਸਦਾ ਸਪੱਸ਼ਟ ਤੌਰ 'ਤੇ ਜ਼ਿਕਰ ਨਹੀਂ ਕੀਤਾ ਗਿਆ ਹੈ।

Related Post