Punjab Transfers : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 4 IAS ਤੇ 30 PCS ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਸੂਚੀ
Punjab Transfers : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕਰਦਿਆਂ 4 ਆਈਏਐਸ ਅਤੇ 30 ਪੀਸੀਐਸ ਅਧਿਕਾਰੀਆਂ ਨੂੰ ਇਧਰੋਂ-ਉਧਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨਵੀਆਂ ਨਿਯੁਕਤੀਆਂ ਵੀ ਸ਼ਾਮਲ ਹਨ।
Punjab Transfers : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕਰਦਿਆਂ 4 ਆਈਏਐਸ ਅਤੇ 30 ਪੀਸੀਐਸ ਅਧਿਕਾਰੀਆਂ ਨੂੰ ਇਧਰੋਂ-ਉਧਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨਵੀਆਂ ਨਿਯੁਕਤੀਆਂ ਵੀ ਸ਼ਾਮਲ ਹਨ। ਜਿਕਰਯੋਗ ਹੈ ਕਿ ਬੀਤੀ 7 ਜੂਨ ਨੂੰ ਵੀ ਸਰਕਾਰ ਵੱਲੋਂ 6 ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ।

ਹੁਕਮਾਂ ਅਨੁਸਾਰ ਡਾ. ਦਵਿੰਦਰ ਗੋਇਲ (IAS) ਨੂੰ ਏਡੀਸੀ (ਪੇਂਡੂ ਵਿਕਾਸ), ਸ੍ਰੀ ਮੁਕਤਸਰ ਸਾਹਿਬ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਏਡੀਸੀ (ਜਨਰਲ), ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।


ਇਸੇ ਤਰ੍ਹਾਂ ਕ੍ਰਿਤਿਕਾ ਗੋਇਲ ਨੂੰ ਐਸਡੀਐਮ ਮਹਿਲ ਕਲਾਂ ਦੇ ਅਹੁਦੇ ਤੋਂ ਬਦਲ ਕੇ ਏਡੀਸੀ (ਪੇਂਡੂ ਵਿਕਾਸ), ਮਾਨਸਾ ਨਿਯੁਕਤ ਕੀਤਾ ਗਿਆ ਹੈ। ਰਾਜਪਾਲ ਸਿੰਘ ਸੇਖੋਂ (PCS) ਨੂੰ ਖੇਤਰੀ ਟਰਾਂਸਪੋਰਟ ਅਫਸਰ (RTO), ਰੂਪਨਗਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।


ਦੂਜੇ ਪਾਸੇ ਨਵਜੋਤ ਸ਼ਰਮਾ (PCS) ਨੂੰ ਐਸਡੀਐਮ ਫਤਿਹਗੜ੍ਹ ਚੂੜੀਆਂ ਦੇ ਅਹੁਦੇ ਤੋਂ ਤਬਦੀਲ ਕਰਕੇ ਐਸਡੀਐਮ ਫਗਵਾੜਾ ਲਗਾਇਆ ਗਿਆ ਹੈ। ਜਦਕਿ ਸੁਖਜਿੰਦਰ ਸਿੰਘ ਤਿਵਾਣਾ (PCS) ਨੂੰ ਐਸਡੀਐਮ ਰਾਜਪੁਰਾ ਤੋਂ ਤਬਦੀਲ ਕਰਕੇ ਐਸਡੀਐਮ ਫਤਿਹਗੜ੍ਹ ਚੂੜੀਆਂ ਨਿਯੁਕਤ ਕੀਤਾ ਗਿਆ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤਬਾਦਲਿਆਂ ਜਾਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।