Gurdaspur News : ਦੋ ਕਤਲਾਂ ਦੇ ਮੁਲਜ਼ਮ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ; ਪਤਨੀ ਤੇ ਸੱਸ ਦਾ ਕੀਤਾ ਸੀ ਕਤਲ
ਪਿੰਡ ਖੁੱਥੀ ਵਿੱਚ ਵਾਪਰੀ ਇਹ ਘਟਨਾ ਘਰੇਲੂ ਝਗੜੇ ਨਾਲ ਸ਼ੁਰੂ ਹੋਈ। ਮ੍ਰਿਤਕ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਉਹ ਆਪਣੀ ਸਰਕਾਰੀ ਏਕੇ-47 ਰਾਈਫਲ ਲੈ ਕੇ ਘਰ ਪਹੁੰਚਿਆ।
ਗੁਰਦਾਸਪੁਰ ਦੇ ਪਿੰਡ ਖੁੱਥੀ ’ਚ ਦੋ ਕਾਤਲਾਂ ਦੇ ਮੁਲਜ਼ਮ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਵੱਲੋਂ ਏਕੇ 47 ਨਾਲ ਖੁਦ ਨੂੰ ਗੋਲੀ ਮਾਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਸਾਬਕਾ ਫੌਜੀ ਅਤੇ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ।
ਪਿੰਡ ਖੁੱਥੀ ਵਿੱਚ ਵਾਪਰੀ ਇਹ ਘਟਨਾ ਘਰੇਲੂ ਝਗੜੇ ਨਾਲ ਸ਼ੁਰੂ ਹੋਈ। ਮ੍ਰਿਤਕ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਉਹ ਆਪਣੀ ਸਰਕਾਰੀ ਏਕੇ-47 ਰਾਈਫਲ ਲੈ ਕੇ ਘਰ ਪਹੁੰਚਿਆ। ਸਵੇਰੇ 3 ਵਜੇ ਦੇ ਕਰੀਬ, ਉਸਨੇ ਆਪਣੀ ਪਤਨੀ, ਅਕਵਿੰਦਰ ਕੌਰ ਅਤੇ ਸੱਸ, ਗੁਰਜੀਤ ਕੌਰ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੁਲਜ਼ਮ ਕਤਲ ਮਗਰੋਂ ਉਹ ਲੁੱਕ ਗਿਆ ਸੀ ਅਤੇ ਉੱਥੇ ਪੁਲਿਸ ਨੇ ਜਦੋ ਗੁਰਪ੍ਰੀਤ ਨੂੰ ਗ੍ਰਿਫਤਾਰ ਕਰਨ ਦੇ ਲਈ ਘੇਰਾ ਪਾਇਆ ਤਾਂ ਉਹ ਮੀਡੀਆ ਦੇ ਸਾਹਮਣੇ ਸਰੰਡਰ ਕਰਨ ਦੀ ਗੱਲ ਆਖਣ ਲੱਗਿਆ ਸੀ। ਗੁਰਪ੍ਰੀਤ ਸਿੰਘ ਨੂੰ ਐਸਐਸਪੀ ਅਦਿੱਤਿਆ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਨਾ ਸਮਝਿਆ ਅਤੇ ਏਕੇ 47 ਦੇ ਨਾਲ ਖੁਦ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ।
ਮਾਮਲੇ ਸਬੰਧੀ ਐਸਐਸਪੀ ਆਦਿਤਿਆ ਨੇ ਕਿਹਾ ਕਿ ਕਈ ਟੀਮਾਂ ਮੌਕੇ 'ਤੇ ਪਹੁੰਚੀਆਂ। ਉਨ੍ਹਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ। ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ : Sadhu Singh Dharamsot : ਸਾਬਕਾ ਮੰਤਰੀ ਧਰਮਸੋਤ 'ਤੇ ਚੱਲੇਗਾ ਮਨੀ ਲਾਂਡਰਿੰਗ ਕੇਸ, ED ਨੂੰ ਮਨਜੂਰੀ, ਮਾਮਲੇ 'ਚ ਦੋ ਹੋਰ ਮੁਲਜ਼ਮ ਵੀ ਸ਼ਾਮਲ