ਚਿੱਟਾ ਇੱਥੇ ਸ਼ਰੇਆਮ ਵਿਕਦਾ ਹੈ...ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਾਨ ਸਰਕਾਰ ਨੂੰ ਪਾਈ ਝਾੜ, ਕੀਤਾ ਨੋਟਿਸ ਜਾਰੀ

ਬੀਤੇ ਦਿਨ 1 ਦਸੰਬਰ ਨੂੰ ਬਠਿੰਡਾ ਦੇ ਪਿੰਡ ਮੋੜ ਕਲਾਂ ਦੇ ਪਿੰਡ ਵਾਸੀਆਂ ਨੇ ਇੱਕ ਕੰਧ 'ਤੇ "ਚਿੱਟਾ ਇੱਥੇ ਵਿਕਦਾ ਹੈ..." ਲਿਖਿਆ। ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ।

By  Aarti December 2nd 2025 04:15 PM

ਬਠਿੰਡਾ ਦੇ ਮੋੜ ਕਲਾਂ ਪਿੰਡ ਦੀਆਂ ਕੰਧਾਂ ’ਤੇ ਲਿਖੇ ਚਿੱਟਾ ਇੱਥੇ ਸਰੇਆਮ ਵਿਕਦਾ ਹੈ ਮਾਮਲੇ ਨੂੰ ਲੈ ਕੇ ਪ੍ਰਕਾਸ਼ਿਤ ਸਮਾਚਾਰ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖਤ ਨੋਟਿਸ ਲਿਆ ਹੈ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਸਰਕਾਰ ਕੋਲੋਂ ਪੁੱਛਿਆ ਹੈ ਕਿ ਉਹ ਦੱਸਣ ਕਿ ਇਸ ਮਾਮਲੇ ’ਚ ਸਰਕਾਰ ਕੀ ਕਾਰਵਾਈ ਕਰ ਰਹੀ ਹੈ। 

ਬੀਤੇ ਦਿਨ 1 ਦਸੰਬਰ ਨੂੰ ਬਠਿੰਡਾ ਦੇ ਪਿੰਡ ਮੋੜ ਕਲਾਂ ਦੇ ਪਿੰਡ ਵਾਸੀਆਂ ਨੇ ਇੱਕ ਕੰਧ 'ਤੇ "ਚਿੱਟਾ ਇੱਥੇ ਵਿਕਦਾ ਹੈ..." ਲਿਖਿਆ। ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਫਿਲਹਾਲ ਮਾਮਲੇ ਸਬੰਧੀ ਹੁਣ ਅਗਲੀ ਕਾਰਵਾਈ 22 ਦਸੰਬਰ ਨੂੰ ਹੋਵੇਗੀ। 

ਖ਼ਬਰਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿੰਡ ਵਾਸੀ ਚਿੱਟੇ ਦੀ ਵਿਕਰੀ ਬਾਰੇ ਬਹੁਤ ਚਿੰਤਤ ਸਨ, ਅਤੇ ਬਹੁਤ ਸਾਰੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਗਏ ਸਨ। ਸਿੱਟੇ ਵਜੋਂ, ਪਿੰਡ ਵਾਸੀਆਂ ਨੇ ਹੁਣ ਨਸ਼ਾ ਤਸਕਰਾਂ ਦੇ ਘਰਾਂ ਨੂੰ ਨਿਸ਼ਾਨਬੱਧ ਕਰਕੇ ਲਿਖਿਆ ਹੈ, "ਚਿੱਟਾ ਇੱਥੇ ਵਿਕਦਾ ਹੈ।"

ਹਾਲਾਂਕਿ ਮਾਮਲਾ ਸਾਹਮਣੇ ਆਉਂਦੇ ਹੀ ਸਥਾਨਕ ਪੁਲਿਸ ਨੇ ਕਾਰਵਾਈ ਕੀਤੀ, ਪਰ ਹਾਈ ਕੋਰਟ ਨੇ ਹੁਣ ਖ਼ਬਰਾਂ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ, ਅਤੇ ਅਗਲੀ ਸੁਣਵਾਈ 'ਤੇ ਮਾਮਲੇ ਦੀ ਸਥਿਤੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : Punjab Bus Strike Update : ਪੰਜਾਬ ’ਚ ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ! ਹੜਤਾਲ ਹੋਈ ਖ਼ਤਮ

Related Post