ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਪੰਜਾਬ ਦਾ ਸਭ ਤੋਂ ਵੱਡਾ ਮੈਡੀਕਲ ਕਾਲਜ, ਮਹਿਲਾ ਡਾਕਟਰ ਨਾਲ ਹੋਈ ਛੇੜਛਾੜ !

Punjab News: ਪੰਜਾਬ ਦਾ ਸਭ ਤੋਂ ਵੱਡਾ ਮੈਡੀਕਲ ਕਾਲਜ ਪਟਿਆਲਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।

By  Amritpal Singh September 13th 2024 02:32 PM -- Updated: September 13th 2024 02:34 PM

Punjab News: ਪੰਜਾਬ ਦਾ ਸਭ ਤੋਂ ਵੱਡਾ ਮੈਡੀਕਲ ਕਾਲਜ ਪਟਿਆਲਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਈਸੀਜੀ ਟੈਕਨੀਸ਼ੀਅਨ ਨੇ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਦੀ ਖ਼ਬਰ ਵਾਇਰਲ ਹੋ ਰਹੀਂ ਹੈ। 

ਜੂਨੀਅਰ ਰੈਜੀਡੈਂਸ ਮਹਿਲਾ ਡਾਕਟਰ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਉਸ ਨੇ ਕਿਹਾ ਕਿ  ਈਸੀਜੀ ਟੈਕਨੀਸ਼ੀਅਨ ਵੱਲੋਂ ANC ਵਾਰਡ ਵਿੱਚ ਉਸ ਨਾਲ ਛੇੜਛਾੜ ਕੀਤੀ ਗਈ। ਮਹਿਲਾ ਡਾਕਟਰ ਵੱਲੋਂ ਜਿਹੜੀ ਚਿੱਠੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਲਿਖੀ ਸੀ, ਹੁਣ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਂ ਹੈ। 

ਰੈਸੀਡੈਂਟ ਡਾਕਟਰਾਂ ਨੇ ਇੱਕ ਵਾਰ ਸੁਰੱਖਿਆ 'ਤੇ ਸਵਾਲ ਚੁੱਕੇ ਹਨ, ਡਾਕਟਰਾਂ ਦੀ ਐਸੋਸੀਏਸ਼ਨ ਨੇ ਵੀ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਹਸਪਤਾਲ ਅਤੇ ਕਾਲਜ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਕੋਈ ਕਾਰਵਾਈ ਨਾਂਹ ਹੋਈ ਤਾਂ ਉਹ ਇਸ ਮਾਮਲੇ ਨੂੰ ਲੈ ਕੇ  ਪ੍ਰਦਰਸ਼ਨ ਕਰਨਗੇ। 

ਦੂਜੇ ਪਾਸੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ 'ਕਿ ਹਲੇ ਮੇਰੇ ਕੋਲ ਕੋਈ ਵੀ ਚਿੱਠੀ ਨਹੀਂ ਪਹੁੰਚੀ, ਲੇਕਿਨ ਮੈਂ ਵੀ ਇਹ ਚਿੱਠੀ ਸੋਸ਼ਲ ਮੀਡੀਆ ਉੱਤੇ ਵੇਖੀ ਹੈ, ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮੇਰੇ ਕੋਲ ਚਿੱਠੀ ਦੀ ਕਾਪੀ ਪਹੁੰਚੇਗੀ ਮੈਂ ਕਾਰਵਾਈ ਕਰਾਂਗਾ'।


Related Post