Punjab Minister Harjot Bains News : ਤਨਖ਼ਾਹੀਆ ਕਰਾਰ ਦਿੱਤੇ ਜਾਣ ਮਗਰੋਂ ਮੰਤਰੀ ਹਰਜੋਤ ਬੈਂਸ ਦਾ ਬਿਆਨ,ਕਿਹਾ- ਜੋ ਸੇਵਾ ਲੱਗੀ ਮੈਂ ਇੰਨ-ਬਿੰਨ ਨਿਭਾਵਾਂਗਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ,ਮੈਂ ਨਿਮਾਣਾ ਸਿੱਖ ਹਾਂ। ਮੇਰੇ ਕੋਲ ਨਾ ਕੋਈ ਹਸਤੀ, ਨਾ ਕੋਈ ਔਕਾਤ। ਜਿਹੜਾ ਵੀ ਮਾਣ-ਸਨਮਾਨ ਮੈਨੂੰ ਮਿਲਿਆ, ਉਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ। ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੈਂ ਆਪਣੇ ਸਿਰ ਮੰਨਿਆ ਹੈ ਤੇ ਬਿਨਾ ਕਿਸੇ ਦਲੀਲ ਦੇ ਇਸ ਤੇ ਅਮਲ ਕਰ ਰਿਹਾ ਹਾਂ।
Punjab Minister Harjot Bains News : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ ਧਾਰਮਿਕ ਸਜ਼ਾ ਅਨੁਸਾਰ ਸ੍ਰੀ ਗੁਰੂ ਕੇ ਮਹੱਲ ਤੱਕ ਨੰਗੇ ਪੈਰ ਸਫਾਈ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਰਸਤੇ 'ਚ ਪਏ ਕੂੜੇ ਕਰਕਟ ਦੀ ਆਪਣੇ ਹੱਥੀਂ ਸਫਾਈ ਕੀਤੀ ਤੇ ਸੰਗਤ ਵਿਚ ਨਿਮਰਤਾ ਅਤੇ ਪਸਚਾਤਾਪ ਦੀ ਮਿਸਾਲ ਪੇਸ਼ ਕੀਤੀ।
ਮੰਤਰੀ ਹਰਜੋਤ ਬੈਂਸ ਨੇ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਆਪਣੀ ਭੁੱਲ ਦੀ ਖ਼ਿਮਾ ਮੰਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਖਤ ਸਾਹਿਬ ਵੱਲੋਂ ਧਾਰਮਿਕ ਸੇਵਾ ਦੀ ਸਜ਼ਾ ਲਾਈ ਗਈ। ਇਸ ਸਜ਼ਾ ਦੇ ਤਹਿਤ ਉਨ੍ਹਾਂ ਨੇ ਨੰਗੇ ਪੈਰੀ ਸੇਵਾ ਕਰਕੇ, ਸਿੱਖ ਸਿਧਾਂਤਾਂ ਦੀ ਪਾਲਣਾ ਦੀ ਮਿਸਾਲ ਸਥਾਪਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ,ਮੈਂ ਨਿਮਾਣਾ ਸਿੱਖ ਹਾਂ। ਮੇਰੇ ਕੋਲ ਨਾ ਕੋਈ ਹਸਤੀ, ਨਾ ਕੋਈ ਔਕਾਤ। ਜਿਹੜਾ ਵੀ ਮਾਣ-ਸਨਮਾਨ ਮੈਨੂੰ ਮਿਲਿਆ, ਉਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ। ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੈਂ ਆਪਣੇ ਸਿਰ ਮੰਨਿਆ ਹੈ ਤੇ ਬਿਨਾ ਕਿਸੇ ਦਲੀਲ ਦੇ ਇਸ ਤੇ ਅਮਲ ਕਰ ਰਿਹਾ ਹਾਂ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਤਖਤ ਸਾਹਿਬ ਤੋਂ ਪੇਸ਼ੀ ਦੇ ਹੁਕਮ ਮਿਲੇ, ਉਸੇ ਦਿਨ ਉਨ੍ਹਾਂ ਨੇ ਆਪਣਾ ਉਤਤਰ ਭੇਜ ਦਿੱਤਾ ਸੀ ਅਤੇ ਨਮ੍ਰਤਾ ਨਾਲ ਅਪਣੀ ਭੁੱਲ ਨੂੰ ਸਵੀਕਾਰ ਕਰ ਲਿਆ ਸੀ।
ਉਨ੍ਹਾਂ ਨੇ ਗੁਰੂ ਘਰ ਪ੍ਰਤੀ ਆਪਣੇ ਅਟੁੱਟ ਵਿਸ਼ਵਾਸ ਅਤੇ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜੋ ਕੁਝ ਵੀ ਮੈਂ ਹਾਂ, ਇਹ ਸਬ ਕੁਝ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਤਖਤ ਹੈ, ਅਤੇ ਹਰ ਸਿੱਖ ਲਈ ਇਹ ਮੰਨਣਯੋਗ ਹੈ ਕਿ ਜੇ ਕੋਈ ਭੁੱਲ ਹੋ ਜਾਵੇ ਤਾਂ ਉਸ ਦੀ ਸਜ਼ਾ ਵੀ ਨਿਵਾਈ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਗਰਵਾਲੀ ਗੱਲ ਇਹ ਹੈ ਕਿ ਉਹ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰ ਰਹੇ ਹਨ, ਜੋ ਸਿੱਖ ਇਤਿਹਾਸ ਵਿੱਚ ਖਾਸ ਅਹਿਮੀਅਤ ਰੱਖਦਾ ਹੈ।