Punjab News: ਮੋਗਾ ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ, ਦੋਵਾਂ ਪਾਸਿਆਂ ਤੋਂ ਹੋਈ ਕਰਾਸ ਫਾਇਰਿੰਗ

Punjab News: ਮੋਗਾ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਗੋਲ਼ੀ ਲੱਗਣ ਕਾਰਨ ਦੋ ਬਦਮਾਸ਼ ਜ਼ਖ਼ਮੀ ਅਤੇ ਤਿੰਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।

By  Amritpal Singh February 3rd 2025 08:19 AM

Punjab News: ਮੋਗਾ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਗੋਲ਼ੀ ਲੱਗਣ ਕਾਰਨ ਦੋ ਬਦਮਾਸ਼ ਜ਼ਖ਼ਮੀ ਅਤੇ ਤਿੰਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਕਸਬਾ ਧਰਮਕੋਟ ਦੇ ਪਿੰਡ ਮਾਹਲ ਵਿਖੇ ਪੰਜ ਬਦਮਾਸ਼ਾਂ ਵੱਲੋਂ ਇੱਕ ਕਾਰ ਦੀ ਲੁੱਟ ਕੀਤੀ ਗਈ ਸੀ ਅਤੇ ਉਸੇ ਦਿਨ ਮੁਦਕੀ ਕੋਲੋਂ ਇੱਕ ਆੜ੍ਹਤੀ ਤੋਂ ਤਿੰਨ ਲੱਖ ਰੁਪਏ ਦੀ ਲੁੱਟ ਕੀਤੀ ਅਤੇ ਉਸ ਤੋਂ 10 ਦਿਨ ਪਹਿਲਾਂ ਇੱਕ ਪੈਟਰੋਲ ਪੰਪ ਤੋਂ 10 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ।

ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਇਹਨਾਂ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਪੰਜ ਬਦਮਾਸ਼ਾਂ ਨੇ ਪੁਲਿਸ ਉੱਪਰ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਗੋਲ਼ੀਆਂ ਚਲਾਈਆਂ ਤਾਂ ਦੋ ਬਦਮਾਸ਼ ਜ਼ਖ਼ਮੀ ਹੋ ਗਏ ਅਤੇ ਤਿੰਨ ਮੌਕੇ 'ਤੇ ਗਿਰਫਤਾਰ ਕੀਤੇ। ਇੱਕ ਬਦਮਾਸ਼ ਦੇ ਪੱਟ ਵਿੱਚ ਗੋਲ਼ੀ ਲੱਗੀ ਤੇ ਦੂਜੇ ਦੀ ਲੱਤ 'ਚ, ਦੋਵਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ।


ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ ਨੇ ਕਿਹਾ ਕਿ ਬਦਮਾਸ਼ਾਂ ਵੱਲੋਂ ਮੋਗਾ ਜ਼ਿਲ੍ਹਾ ਦੇ ਵਿੱਚ ਲੁੱਟਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਮੋਗਾ ਅਤੇ ਧਰਮਕੋਟ ਪੁਲਿਸ ਵੱਲੋਂ ਇਨਾਂ ਬਦਮਾਸ਼ਾਂ ਨੂੰ ਫੜਨ ਲਈ ਕਾਰਵਾਈ ਕੀਤੀ ਤਾਂ ਇਨਾ ਵੱਲੋਂ ਪੁਲਿਸ ਦੇ ਗੋਲ਼ੀਆਂ ਚਲਾਈਆਂ ਗਈਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਦੋਂ ਫਾਇਰ ਕੀਤੇ ਤਾਂ ਦੋ ਬਦਮਾਸ਼ ਜ਼ਖ਼ਮੀ ਹੋ ਗਏ ਤੇ ਤਿੰਨ ਮੌਕੇ ਤੋਂ ਭੱਜਣ ਲੱਗੇ ਤਾਂ ਮੁਲਾਜ਼ਮਾਂ ਨੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਹਨਾਂ ਨੂੰ ਫੜ ਲਿਆ। ਜ਼ਖ਼ਮੀ ਦੋਵਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ। ਕੀਆ ਕਾਰ ਨੂੰ ਬਰਾਮਦ ਕਰ ਲਿਆ ਗਿਆ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 28 ਜਨਵਰੀ ਚਾਰ ਬਦਮਾਸ਼ਾਂ ਵੱਲੋਂ ਮੋਗਾ ਦੇ ਕੋਟ ਈਸੇਖਾ ਨੇੜਿਓਂ ਇਕ ਐੱਨਆਰਆਈ ਦੀ ਕੀਆ ਕਾਰ ਚੋਰੀ ਕਰ ਲੈਣ ਦੇ ਮਾਮਲੇ 'ਚ ਕੀਤੀ ਗਈ ਹੈ।

ਇਸ ਮਾਮਲੇ ਦੀ ਜਾਂਚ ਕਰਦੇ ਹੋਏ, ਪੁਲਸ ਨੂੰ ਐਤਵਾਰ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਖੇਤਰ ਵਿੱਚ ਇੱਕ ਕਾਰ ਘੁੰਮ ਰਹੀ ਹੈ ਅਤੇ ਸ਼ੱਕ ਹੈ ਕਿ ਇਹ ਕਾਰ ਸਵਾਰ ਕੋਈ ਅਪਰਾਧੀ ਹੋ ਸਕਦੇ ਹਨ, ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਘੁੰਮਦੇ ਜਾਪਦੇ ਹਨ। ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ 'ਤੇ ਮੋਗਾ ਪੁਲਸ, ਧਰਮਕੋਟ ਪੁਲਸ ਅਤੇ ਕੋਟ ਈਸੇ ਖਾਨ ਪੁਲਸ ਦੀ ਸੀ.ਆਈ.ਏ. ਟੀਮ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮੋਗਾ ਪਿੰਡ ਦੇ ਚੁੱਗਾ ਲਿੰਕ ਰੋਡ 'ਤੇ ਕਾਰ ਸਵਾਰ 5 ਨੌਜਵਾਨਾਂ ਨੂੰ ਘੇਰ ਲਿਆ। ਪੁਲਸ ਨੂੰ ਦੇਖ ਕੇ ਕਾਰ ਸਵਾਰ ਨੌਜਵਾਨਾਂ ਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਪੁਲਸ ਨੇ ਵੀ ਜਵਾਬੀ ਕਾਰਵਾਈ ਕਰ ਦਿੱਤੀ ਤੇ ਇਸ ਦੌਰਾਨ 2 ਮੁਲਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਸਣੇ ਪੁਲਿਸ ਨੇ 3 ਨੂੰ ਕਾਬੂ ਕਰ ਲਿਆ ਗਿਆ ਹੈ।


ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ, ਮੋਗਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਪਛਾਣ ਵਿਸ਼ਾਲ ਵਾਸੀ ਹਰੀਕੇ, ਬੌਬੀ ਵਾਸੀ ਫਤਿਹਗੜ੍ਹ ਪੰਜਤੂਰ ਵਜੋਂ ਹੋਈ ਹੈ, ਜਦੋਂ ਕਿ ਹਰਪ੍ਰੀਤ ਅਤੇ ਸਾਹਿਲ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਅਪਰਾਧੀਆਂ ਨੇ ਮੌਕੇ 'ਤੇ ਪੁਲਿਸ ਟੀਮ 'ਤੇ ਚਾਰ ਗੋਲ਼ੀਆਂ ਚਲਾਈਆਂ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅਪਰਾਧੀਆਂ 'ਤੇ ਪੰਜ ਗੋਲ਼ੀਆਂ ਚਲਾਈਆਂ। ਇਨ੍ਹਾਂ ਬਦਮਾਸ਼ਾਂ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੌਕੇ 'ਤੇ ਇਨ੍ਹਾਂ ਕੋਲੋਂ ਇੱਕ 32 ਬੋਰ ਪਿਸਤੌਲ, ਚੋਰੀ ਦੀ ਕੀਆ ਕਾਰ ਅਤੇ ਦੋ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਮੋਗਾ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post