Bathinda Police : ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਬਠਿੰਡਾ ਚ 200 ਕਰੋੜ ਦੇ ਲਗਭਗ ਦੀ 40 ਕਿੱਲੋ ਹੈਰੋਇਨ ਸਮੇਤ 6 ਗ੍ਰਿਫ਼ਤਾਰ

Bathinda Police Seized Rs 200 crore Heroin : ਬਠਿੰਡਾ ਪੁਲਿਸ ਵੱਲੋਂ ਵੱਡੇ ਪੱਧਰ 'ਤੇ 40 ਕਿੱਲੋ ਹੈਰੋਇਨ ਤੇ 6 ਵਿਅਕਤੀਆਂ ਨੂੰ ਸਮੇਤ ਫਾਰਚੂਨਰ ਗੱਡੀ ਕਾਬੂ ਕੀਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।

By  KRISHAN KUMAR SHARMA July 8th 2025 07:05 PM -- Updated: July 8th 2025 07:17 PM

Bathinda Police Recovered 40 KG Heroin : ਬਠਿੰਡਾ ਪੁਲਿਸ ਵੱਲੋਂ ਵੱਡੇ ਪੱਧਰ 'ਤੇ 40 ਕਿੱਲੋ ਹੈਰੋਇਨ ਤੇ 6 ਵਿਅਕਤੀਆਂ ਨੂੰ ਸਮੇਤ ਫਾਰਚੂਨਰ ਗੱਡੀ ਕਾਬੂ ਕੀਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਮੌਕੇ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-। ਦੀ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿੱਚ ਇੱਕ ਗੱਡੀ ਫਾਰਚੂਨਰ ਰੰਗ ਕਾਲਾ ਨੰਬਰੀ ਪੀ.ਬੀ 53 ਈ 6771 ਨੂੰ ਚੈੱਕ ਕੀਤਾ, ਜਿਸ ਵਿੱਚ 6 ਵਿਅਕਤੀ ਸਵਾਰ ਸਨ, ਨੂੰ ਕਾਬੂ ਕੀਤਾ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਉਰਫ ਲੱਖਾ ਵਾਸੀ ਗਲੀ ਨੰਬਰ 11 ਵਾਰਡ ਨੰਬਰ 26 ਪਟੇਲ ਨਗਰ ਨੇੜੇ ਸ਼ਮਸ਼ਾਨਘਾਟ, ਪ੍ਰਭਜੀਤ ਸਿੰਘ ਉਰਫ ਪ੍ਰਭ ਵਾਸੀ ਗਲੀ ਨੰਬਰ 06 ਬਾਬਾ ਦੀਪ ਸਿੰਘ ਨਗਰ, ਰਣਜੋਧ ਸਿੰਘ ਉਰਫ ਹਰਮਨ ਵਾਸੀ ਗਲੀ ਨੰਬਰ 03 ਹਰਜਿੰਦਰ ਨਗਰ, ਅਕਾਸ਼ ਮਰਵਾਹ ਵਾਸੀ ਨੇੜੇ ਹਰਕ੍ਰਿਸ਼ਨ ਸਕੂਲ, ਰੋਹਿਤ ਕੁਮਾਰ ਵਾਸੀ ਗਲੀ ਨੰਬਰ 04 ਪਟੇਲ ਨਗਰ ਸ਼ਮਸ਼ਾਨਘਾਟ, ਅਤੇ ਗੁਰਚਰਨ ਸਿੰਘ ਉਰਫ ਗੁਰੀ ਵਾਸੀ ਗਲੀ ਨੰਬਰ 03 ਹਰਜਿੰਦਰ ਨਗਰ (ਸਾਰੇ ਮਲੋਟ (ਮੁਕਤਸਰ ਸਾਹਿਬ) ਸ਼ਾਮਲ ਹਨ।

ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗੱਡੀ ਦੀ ਤਲਾਸ਼ੀ ਕਰਨਤੇ 40 ਕਿੱਲੋ ਹੈਰੋਇਨ (ਕਮਰਸ਼ੀਅਲ ਮਾਤਰਾ) ਬਰਾਮਦ ਹੋਈ। ਉਹਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਕਿ ਹੈਰੋਇਨ ਦੀ ਇਹ ਖੇਪ ਵਿਦੇਸ਼ ਵਿੱਚ ਬੈਠੇ ਵਿਅਕਤੀ ਨੇ ਪਾਕਿਸਤਾਨ ਬਾਰਡਰ ਰਾਹੀਂ ਮੰਗਵਾ ਕੇ ਮੁਲਜ਼ਮਾਂ ਨੂੰ ਡਿਲੀਵਰ ਕਰਵਾਈ ਸੀ।

Related Post