PTC News
Search
🔍 Search

Gurdaspur : ਗੁਰਦਾਸਪੁਰ ਚ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼, ਪਰਿਵਾਰ ਨੇ ਕਿਹਾ - ਗੋਲੀ ਮਾਰੀ ਗਈ

Gurdaspur Murder : ਐਸਐਸਪੀ ਗੁਰਦਾਸਪੁਰ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਇਹ ਵਿਨੋਦ ਕੁਮਾਰ ਦਾ ਨਾਮ ਦਾ ਪੁਲਿਸ ਮੁਲਾਜ਼ਮ ਪਠਾਨਕੋਟ ਵਿਖੇ ਡਿਊਟੀ ਤੇ ਤੈਨਾਤ ਸੀ, ਜੋ ਕਿ ਬੀਤੀ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ।

By  KRISHAN KUMAR SHARMA November 16th 2026 09:33 AM -- Updated: November 16th 2026 09:41 AM

Gurdaspur Murder : ਗੁਰਦਾਸਪੁਰ ਦੇ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਮਾਨ ਕੌਰ ਸਿੰਘ ਦੇ ਨਜ਼ਦੀਕ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲੀ ਹੈ। ਪੁਲਿਸ ਮੁਲਾਜ਼ਮ ਦੇ ਸਿਰ ਦੇ ਵਿੱਚ ਸੱਟ ਲੱਗਣ ਦੀ ਪੁਸ਼ਟੀ ਹੈ, ਜਦਕਿ ਗੋਲੀ ਲੱਗਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਪਰਿਵਾਰ ਦਾ ਗੋਲੀ ਮਾਰ ਕੇ ਕਤਲ ਦਾ ਦਾਅਵਾ

ਹੈਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਕਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਵਿਨੋਦ ਕੁਮਾਰ ਨੂੰ ਗੋਲੀ ਮਾਰੀ ਹੈ।

ਘਰ ਵਾਪਸੀ ਦੌਰਾਨ ਵਾਪਰੀ ਘਟਨਾ

ਐਸਐਸਪੀ ਗੁਰਦਾਸਪੁਰ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਇਹ ਵਿਨੋਦ ਕੁਮਾਰ ਦਾ ਨਾਮ ਦਾ ਪੁਲਿਸ ਮੁਲਾਜ਼ਮ ਪਠਾਨਕੋਟ ਵਿਖੇ ਡਿਊਟੀ ਤੇ ਤੈਨਾਤ ਸੀ, ਜੋ ਕਿ ਬੀਤੀ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ।

ਐਸਐਸਪੀ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਸਾਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਫਿਲਹਾਲ ਮ੍ਰਿਤਕ ਦੀ ਡੈਡ ਬਾਡੀ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਰੱਖੀ ਗਈ ਹੈ।

ਖਬਰ ਅਪਡੇਟ ਜਾਰੀ...

ਇਹ ਵੀ ਪੜ੍ਹੋ...

ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ...! ਦਿਲਜੀਤ ਦੋਸਾਂਝ ਦਾ ਇੰਦੋਰ ਸ਼ੋਅ ਦੌਰਾਨ ਵਿਰੋਧੀਆਂ ਨੂੰ ਕਰਾਰਾ ਜਵਾਬ

ਫਾਜ਼ਿਲਕਾ 'ਚ ਭਿਆਨਕ ਹਾਦਸਾ, ਦੋ ਗੱਡੀਆਂ ਦੀ ਟੱਕਰ 'ਚ 5 ਲੋਕਾਂ ਦੀ ਮੌਤ, ਵਿਆਹ ਤੋਂ ਪਰਤ ਰਹੇ ਸਨ ਬਰਾਤੀ

Related Post