Sun, Nov 15, 2026
Whatsapp

Stamp Duty Chori Case : ਜਗਰਾਓਂ 'ਚ ਸਾਹਮਣੇ ਆਇਆ ਸਟੈਂਪ ਚੋਰੀ ਦਾ ਵੱਡਾ ਮਾਮਲਾ, 133 ਖਰੀਦਦਾਰਾਂ ਖਿਲਾਫ਼ ਪਰਚੇ

Stamp Duty Chori Case : ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕੱਲੇ ਜਗਰਾਓਂ ਤਹਿਸੀਲ ਵਿੱਚ 103 ਮਾਮਲਿਆਂ ਦੇ ਸਬੰਧ ਵਿੱਚ 133 ਜ਼ਮੀਨ ਖ਼ਰੀਦਦਾਰਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤੇ ਗਏ ਹਨ, ਜਦਕਿ ਸਬ ਤਹਿਸੀਲ ਸਿੱਧਵਾਂ ਬੇਟ ਵਿੱਚ ਵੀ 31 ਮਾਮਲੇ ਸਾਹਮਣੇ ਆਏ ਹਨ।

Reported by:  PTC News Desk  Edited by:  KRISHAN KUMAR SHARMA -- November 15th 2026 06:45 PM -- Updated: November 15th 2026 06:53 PM
Stamp Duty Chori Case :  ਜਗਰਾਓਂ 'ਚ ਸਾਹਮਣੇ ਆਇਆ ਸਟੈਂਪ ਚੋਰੀ ਦਾ ਵੱਡਾ ਮਾਮਲਾ, 133 ਖਰੀਦਦਾਰਾਂ ਖਿਲਾਫ਼ ਪਰਚੇ

Stamp Duty Chori Case : ਜਗਰਾਓਂ 'ਚ ਸਾਹਮਣੇ ਆਇਆ ਸਟੈਂਪ ਚੋਰੀ ਦਾ ਵੱਡਾ ਮਾਮਲਾ, 133 ਖਰੀਦਦਾਰਾਂ ਖਿਲਾਫ਼ ਪਰਚੇ

Stamp Duty Chori Case : ਜਗਰਾਓਂ ਇਲਾਕੇ ਵਿੱਚ ਸਟੈਂਪ ਡਿਊਟੀ ਦੀ ਕਥਿਤ ਚੋਰੀ ਨੂੰ ਲੈ ਕੇ ਵੱਡਾ ਹੜਕੰਪ ਮੱਚ ਗਿਆ ਹੈ। ਰਾਏਕੋਟ ਤੋਂ ਬਾਅਦ ਹੁਣ ਤਹਿਸੀਲ ਜਗਰਾਓਂ ਅਤੇ ਸਬ ਤਹਿਸੀਲ ਸਿੱਧਵਾਂ ਬੇਟ ਵਿੱਚ ਵੀ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ ਸਟੈਂਪ ਡਿਊਟੀ ਦੀ ਕਥਿਤ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ।

ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕੱਲੇ ਜਗਰਾਓਂ ਤਹਿਸੀਲ ਵਿੱਚ 103 ਮਾਮਲਿਆਂ ਦੇ ਸਬੰਧ ਵਿੱਚ 133 ਜ਼ਮੀਨ ਖ਼ਰੀਦਦਾਰਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤੇ ਗਏ ਹਨ, ਜਦਕਿ ਸਬ ਤਹਿਸੀਲ ਸਿੱਧਵਾਂ ਬੇਟ ਵਿੱਚ ਵੀ 31 ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਮਾਮਲਿਆਂ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਦੌਰਾਨ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣ ਵਾਲੀ ਸਟੈਂਪ ਡਿਊਟੀ ਦੀ ਕਥਿਤ ਚੋਰੀ ਜਾਂ ਘੱਟ ਅਦਾਇਗੀ ਦੇ ਦੋਸ਼ ਸਾਹਮਣੇ ਆਏ ਹਨ।

ਸਿੱਧਵਾਂ ਬੇਟ 'ਚ 31 ਮਾਮਲੇ ਦਰਜ

ਇਸ ਤੋਂ ਇਲਾਵਾ ਸਬ ਤਹਿਸੀਲ ਸਿੱਧਵਾਂ ਬੇਟ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਇੱਥੇ ਵੀ ਸਟੈਂਪ ਡਿਊਟੀ ਨਾਲ ਸਬੰਧਤ 31 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ। ਇਸ ਕਾਰਵਾਈ ਨਾਲ ਸਪੱਸ਼ਟ ਹੋ ਰਿਹਾ ਹੈ ਕਿ ਮਾਮਲਾ ਸਿਰਫ਼ ਇਕ ਤਹਿਸੀਲ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਦਾ ਦਾਇਰਾ ਹੋਰ ਇਲਾਕਿਆਂ ਤੱਕ ਫੈਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਏਕੋਟ ਵਿੱਚ ਵੀ ਜ਼ਮੀਨਾਂ ਦੀਆਂ ਰਜਿਸਟਰੀਆਂ ਦੌਰਾਨ ਸਟੈਂਪ ਡਿਊਟੀ ਦੀ ਕਥਿਤ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਜਗਰਾਓਂ ਅਤੇ ਸਿੱਧਵਾਂ ਬੇਟ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਰਜਿਸਟਰੀ ਪ੍ਰਕਿਰਿਆ ਵਿੱਚ ਹੋਣ ਵਾਲੀ ਜਾਂਚ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

ਐਸ ਐੱਚ ਓ ਸਿਟੀ ਜਗਰਾਉਂ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਪਿੱਛੋਂ ਦਰਜ ਵਸੀਕਿਆਂ ਦੇ ਕੇਸਾਂ 'ਚ ਖਰੀਦਦਾਰਾਂ ਉਪਰ 420 ਧਾਰਾ ਅਧੀਨ ਕੇਸ ਦਰਜ ਕੀਤੇ ਗਏ ਹਨ। ਫਿਲਹਾਲ, ਤਫਤੀਸ਼ ਜਾਰੀ ਹੈ, ਜੋ ਵੀ ਦੋਸ਼ੀ ਹੋਇਆ, ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ...''2027 'ਚ 'ਝਾੜੂ' ਨੂੰ ਵੋਟ ਨਾ ਪਾਉਣਾ ਹੀ ਪਰਵਿੰਦਰ ਝੋਟਾ ਨੂੰ ਅਸਲ ਸ਼ਰਧਾਂਜਲੀ ਹੋਵੇਗੀ''; ਭੀਮ ਸਿੰਘ ਦੀ ਪੰਜਾਬੀਆਂ ਨੂੰ ਅਪੀਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK