Sangrur Protest : CM ਮਾਨ ਦੀ ਕੋਠੀ ਅੱਗੇ ਧਰਨਾਕਾਰੀ ਮੁੰਡੇ-ਕੁੜੀਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆ, ਧਰਨੇ ਚ ਲਾਈਟਾਂ ਵੀ ਕਰ ਦਿੱਤੀਆਂ ਸਨ ਬੰਦ

Sangrur Protest : ਪੁਲਿਸ ਵੱਲੋਂ ਹਨ੍ਹੇਰੇ ਵਿੱਚ ਹੀ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਡੰਡੇ ਮਾਰਨ ਦੇ ਇਲਜ਼ਾਮ ਵੀ ਲਾਏ।

By  KRISHAN KUMAR SHARMA November 27th 2025 08:52 PM -- Updated: November 27th 2025 09:00 PM

Sangrur Protest : ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾਕਾਰੀ ਮੁੰਡੇ-ਕੁੜੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਸ਼ਾਮ ਸਮੇਂ ਜਦੋਂ ਇਨ੍ਹਾਂ ਪੰਜਾਬ ਪੁਲਿਸ ’ਚ ਸਿਪਾਹੀ ਦੇ 2024 ਦੇ ਉਮੀਦਵਾਰਾਂ ਵੱਲੋਂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਧਰਨਾ ਲਾਇਆ ਹੋਇਆ ਸੀ ਤਾਂ ਪੁਲਿਸ ਵੱਲੋਂ ਲਾਈਟਾਂ ਵੀ ਬੁਝਾ ਦਿੱਤੀਆਂ ਗਈਆਂ ਸਨ, ਜਿਸ ਕਾਰਨ ਇਹ ਹਨੇਰ੍ਹੇ ਵਿੱਚ ਹੀ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੇ ਅਤੇ ਧਰਨਾ ਜਾਰੀ ਰੱਖਿਆ।

ਉਪਰੰਤ ਪੁਲਿਸ ਵੱਲੋਂ ਹਨ੍ਹੇਰੇ ਵਿੱਚ ਹੀ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਡੰਡੇ ਮਾਰਨ ਦੇ ਇਲਜ਼ਾਮ ਵੀ ਲਾਏ। ਦੱਸ ਦਈਏ ਕਿ ਇਨ੍ਹਾਂ ਉਮੀਦਵਾਰਾਂ ਵੱਲੋਂ ਜੁਆਇਨਿੰਗ ਲੈਟਰ ਨਾ ਮਿਲਣ 'ਤੇ ਪੱਕਾ ਮੋਰਚਾ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਸੀ

ਦੱਸ ਦਈਏ ਕਿ ਸੰਗਰੂਰ ਸਥਿਤ ਸੀਐੱਮ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਇਹ ਉਹ ਨੌਜਵਾਨ ਹਨ, ਜੋ ਕਿ ਸਾਲ 2024 ’ਚ ਪੰਜਾਬ ਪੁਲਿਸ ’ਚ ਸਿਪਾਹੀ ਵਜੋਂ ਭਰਤੀ ਹੋਏ ਹਨ ਇਨ੍ਹਾਂ ਨੌਜਵਾਨਾਂ ਦੀ ਗਿਣਤੀ 1746 ਹੈ। ਇਨ੍ਹਾਂ ਨੌਜਵਾਨਾਂ ਨੂੰ ਪਿਛਲੇ 2 ਸਾਲਾਂ ਤੋਂ ਜੁਆਇਨਿੰਗ ਲੈਟਰ ਦੀ ਉਡੀਕ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਕਈ ਵਾਰ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਜੁਆਇਨਿੰਗ ਲੈਂਟਰ ਨਹੀਂ ਮਿਲਿਆ ਹੈ। 

ਰੋਸ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਪਹਿਲੀ ਮੰਗ ਇਹ ਹੈ ਕਿ ਭਰਤੀ ਨੂੰ 2 ਸਾਲ ਹੋਣ ਵਾਲੇ ਹਨ ਜਲਦ ਤੋਂ ਦਲਦ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇ। ਦੂਜੀ ਮੰਗ ਭਰਤੀ ਨੂੰ ਆਪਣੇ ਵਾਅਦੇ ਮੁਤਾਬਿਕ ਜਲਦੀ ਪੂਰਾ ਕੀਤਾ ਜਾਵੇ ਤੇ 1746 ਉਮੀਦਵਾਰਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ।

Related Post