Punjab Sikhya Kranti ਦੀ ਨਿਕਲੀ ਫੂਕ; ਅੱਤ ਦੀ ਗਰਮੀ ’ਚ ਬਿਨਾਂ ਸਕੂਲ ਦੀ ਛੱਤ, ਦਰਵਾਜ਼ੇ ਤੇ ਕੰਧ ਤੋਂ ਪੜ੍ਹ ਰਹੇ ਬੱਚੇ

ਗੁਰਦੁਆਰਾ ਦੀ ਸੰਗਤ ਦੇ ਵੱਲੋਂ ਕਈ ਵਾਰ ਮਨੁੱਖੀ ਅਧਿਕਾਰ, ਡੀਈਓ, ਡਿਪਟੀ ਕਮਿਸ਼ਨਰ ਪਟਿਆਲਾ, ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ, ਅਤੇ ਕਈ ਉੱਚ ਅਧਿਕਾਰੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

By  Aarti May 18th 2026 03:20 PM

Patiala News : ਪੰਜਾਬ ’ਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੀ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਪਰ ਇਹਨਾਂ ਦਾਵਿਆਂ ਦੀ ਫੂਕ ਉਸ ਸਮੇਂ ਨਿਕਲਦੀ ਨਜ਼ਰ ਆਈ ਜਦੋਂ ਇੱਕ ਤਸਵੀਰ ਪਟਿਆਲਾ ਦੇ ਬਿਸ਼ਨ ਨਗਰ ਤੋਂ ਨਿਕਲ ਸਾਹਮਣੇ ਆਈ। ਦੱਸ ਦਈਏ ਕਿ ਐਲੀਮੈਂਟਰੀ ਸਕੂਲ ’ਚ 156 ਬੱਚੇ ਪੜ੍ਹਦੇ ਹਨ ਅਤੇ 13 ਤੋਂ ਵੱਧ ਸਟਾਫ ਇਸ ਸਕੂਲ ’ਚ ਕੰਮ ਕਰਦਾ ਹੈ। ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੂਲ ਦੀ ਨਾ ਕੋਈ ਛੱਤ ਤੇ ਅਤੇ ਨਾ ਹੀ ਕੋਈ ਦਰਵਾਜ਼ਾ ਅਤੇ ਨਾ ਹੀ ਆਪਣੀ ਕੋਈ ਥਾਂ। ਇਹ ਸਕੂਲ ਬੇਸਹਾਰਾ ਚੱਲ ਰਿਹਾ ਹੈ। 

ਦੱਸ ਦਈਏ ਕਿ ਪਟਿਆਲਾ ਦੇ ਬਿਸ਼ਨ ਨਗਰ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰਬਚਨ ਸਿੰਘ ਜੀ ਕੰਬਲੀ ਵਾਲੇ ਦੇ ਵਿਹੜੇ ਦੇ ਵਿੱਚ ਪਾਰਕਿੰਗ ਵਾਲੀ ਥਾਂ ਤੇ  ਇਹ ਐਲੀਮੈਂਟਰੀ ਸਕੂਲ ਹੈ ਜੋ ਕਿ ਬਿਸ਼ਨ ਨਗਰ ਬਲਾਕ ਪਟਿਆਲਾ 2 ਚੱਲ ਰਿਹਾ ਹੈ। ਇਸ ਸਕੂਲ ਨਾ ਕੋਈ ਆਪਣੀ ਕੋਈ ਥਾਂ ਹੈ, ਸਿਰਫ ਕਾਗਜ਼ਾਂ ਦੇ ਵਿੱਚ ਹੀ ਇਹ ਇੱਕ ਸਕੂਲ ਵਿਖਾਇਆ ਗਿਆ ਹੈ। 

ਗੁਰਦੁਆਰਾ ਦੀ ਸੰਗਤ ਦੇ ਵੱਲੋਂ ਕਈ ਵਾਰ ਮਨੁੱਖੀ ਅਧਿਕਾਰ, ਡੀਈਓ, ਡਿਪਟੀ ਕਮਿਸ਼ਨਰ ਪਟਿਆਲਾ, ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ, ਅਤੇ ਕਈ ਉੱਚ ਅਧਿਕਾਰੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਛੋਟੇ-ਛੋਟੇ ਬੱਚੇ ਹਨ, ਉਹਨਾਂ ਨੂੰ ਐਵੇਂ ਨਾ ਰੋਲਿਆ ਜਾਵੇ ਉਨਾਂ ਨੂੰ ਕੋਈ ਥਾਂ ਦਿੱਤੀ ਜਾਵੇ ਜਿਸ ਕਰਕੇ ਉਹ ਆਪਣੀ ਪੜ੍ਹਾਈ ਸਹੀ ਢੰਗ ਨਾਲ ਕਰ ਸਕਣ ਕਿਉਂਕਿ ਨਾ ਇਹਨਾਂ ਕੋਲ ਕੋਈ ਦਰਵਾਜ਼ਾ ਹੈ ਨਾ ਕੋਈ ਦਬਾਅ ਲਾਵਾਰਿਸ ਵਾਂਗੂ ਇਸ ਸਕੂਲ ਨੂੰ ਛੱਡਿਆ ਹੋਇਆ ਹੈ। 

ਕਾਗਜ਼ਾਂ ਦੇ ਵਿੱਚ ਇਹ ਸਕੂਲ ਚੱਲ ਰਿਹਾ ਰੰਗ ਦੀ ਗ੍ਰਾਂਟ ਵੀ ਦਿੱਤੀ ਜਾ ਰਹੀ ਹੈ ਪਰ ਇਹਨਾਂ ਨੂੰ ਬੈਠਣ ਦੀ ਥਾਂ ਨਹੀਂ ਦਿੱਤੀ ਜਾ ਰਹੀ ਜਦੋਂ ਵੀ ਗੁਰੂ ਘਰ ਵਿੱਚ ਕੋਈ ਸਮਾਗਮ ਹੁੰਦਾ ਹੈ ਜਾਂ ਸਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਇਹਨਾਂ ਬੱਚਿਆਂ ਵਿੱਚੋਂ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਕਿਉਂਕਿ ਸੰਗਤ ਵੱਡੀ ਗਿਣਤੀ ਵਿੱਚ ਆਉਂਦੀ ਹੈ ਜਦੋਂ ਵੀ ਗੁਰੂ ਘਰ ਦੇ ਸਪੀਕਰ ਚੱਲਦੇ ਹਨ ਤਾਂ ਇਹਨਾਂ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਵੀ ਮੁਸ਼ਕਿਲਾਂ ਆਉਂਦੀਆਂ ਹੋਣੀਆਂ, ਪਰ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਇਸ ਪਾਸੇ ਧਿਆਨ ਨਹੀਂ ਉਹਨਾਂ ਨੇ ਪੀਟੀਸੀ ਨੂੰ ਉਸ ਤੋਂ ਆਸ ਲਾਦਿਆ ਕਿਹਾ ਕਿ ਤੁਹਾਡੀ ਖਬਰ ਦਾ ਇਹ ਅਸਰ ਹੋਵੇ ਇਹ ਤਾਂ ਜੋ ਇਹਨਾਂ ਨਿੱਕੇ ਬੱਚਿਆਂ ਨੂੰ ਸਿਰ ਢੱਕਣ ਦੀ ਇੱਕ ਥਾਂ ਮਿਲ ਜਾਵੇ। 

ਇਹ ਵੀ ਪੜ੍ਹੋ  : AAP ਦੇ ਇੱਕ ਹੋਰ ਲੀਡਰ ਖਿਲਾਫ਼ ED ਦਾ ਵੱਡਾ ਐਕਸ਼ਨ, 7 ਘੰਟੇ ਦੀ ਰੇਡ ਪਿੱਛੋਂ ਦੀਪਕ ਸਿੰਗਲਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Related Post