Punjab ਚ 27 ਅਕਤੂਬਰ ਨੂੰ ਪਰਾਲੀ ਨੂੰ ਅੱਗ ਲੱਗਣ ਦੇ 147 ਨਵੇਂ ਮਾਮਲੇ ਦਰਜ ,ਜਾਣੋ ਹੁਣ ਤੱਕ ਕਿੰਨੇ ਮਾਮਲੇ ਹੋਏ ਦਰਜ ?
Punjab Stubble Burning News : ਪੰਜਾਬ 'ਚ ਪਰਾਲੀ ਸਾੜਨ (Stubble Burning) ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸੀਜ਼ਨ ਵਿੱਚ ਸੋਮਵਾਰ (27 ਅਕਤੂਬਰ) ਨੂੰ ਇੱਕ ਹੀ ਦਿਨ ਵਿੱਚ ਸਭ ਤੋਂ ਵੱਧ 147 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਜਾਰੀ ਅਧਿਕਾਰਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 15 ਸਤੰਬਰ ਤੋਂ ਹੁਣ ਤੱਕ ਕੁੱਲ ਪਰਾਲੀ ਸਾੜਨ ਦੇ 890 ਮਾਮਲੇ ਸਾਹਮਣੇ ਆ ਚੁੱਕੇ ਹਨ
Punjab Stubble Burning News : ਪੰਜਾਬ 'ਚ ਪਰਾਲੀ ਸਾੜਨ (Stubble Burning) ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸੀਜ਼ਨ ਵਿੱਚ ਸੋਮਵਾਰ (27 ਅਕਤੂਬਰ) ਨੂੰ ਇੱਕ ਹੀ ਦਿਨ ਵਿੱਚ ਸਭ ਤੋਂ ਵੱਧ 147 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਜਾਰੀ ਅਧਿਕਾਰਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 15 ਸਤੰਬਰ ਤੋਂ ਹੁਣ ਤੱਕ ਕੁੱਲ ਪਰਾਲੀ ਸਾੜਨ ਦੇ 890 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਕ ਦਿਨ ਵਿੱਚ ਸਭ ਤੋਂ ਵੱਧ ਅੱਗ ਦੇ ਮਾਮਲੇ ਸੰਗਰੂਰ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਹਨ, ਜਿੱਥੇ 32 ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਤਰਨ ਤਾਰਨ ਵਿੱਚ 25, ਬਠਿੰਡਾ ਵਿੱਚ 19 ਅਤੇ ਅੰਮ੍ਰਿਤਸਰ ਵਿੱਚ 15 ਮਾਮਲੇ ਸਾਹਮਣੇ ਆਏ ਹਨ। 27 ਅਕਤੂਬਰ ਨੂੰ ਦਰਜ ਹੋਏ 147 ਮਾਮਲਿਆਂ ਵਿੱਚੋਂ ਲਗਭਗ ਇੱਕ-ਪੰਜਵਾਂ ਹਿੱਸਾ ਸਿਰਫ਼ ਸੰਗਰੂਰ ਜ਼ਿਲ੍ਹੇ ਤੋਂ ਆਇਆ ਹੈ। ਇਸ ਨਾਲ ਸਾਫ਼ ਹੈ ਕਿ ਦੱਖਣੀ ਅਤੇ ਕੇਂਦਰੀ ਪੰਜਾਬ ਦੇ ਇਲਾਕਿਆਂ ਵਿੱਚ ਅੱਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
1 ਸੰਗਰੂਰ 32
2 ਤਰਨ ਤਾਰਨ 25
3 ਬਠਿੰਡਾ 19
4 ਅੰਮ੍ਰਿਤਸਰ 15
5 ਬਰਨਾਲਾ 10
6 ਫਿਰੋਜ਼ਪੁਰ 7
7 ਮੋਗਾ 7
8 ਪਟਿਆਲਾ 7
9 ਕਪੂਰਥਲਾ 6
10 ਮੰਸਾ 4
11 ਗੁਰਦਾਸਪੁਰ 3
12 ਜਲੰਧਰ 3
13 ਫਰੀਦਕੋਟ 2
14 ਫਤਿਹਗੜ੍ਹ ਸਾਹਿਬ 2
15 ਫ਼ਾਜ਼ਿਲਕਾ 2
16 ਲੁਧਿਆਣਾ 1
17 ਮੁਕਤਸਰ 1
18 ਐਸ.ਬੀ.ਐਸ. ਨਗਰ 1
ਕਿਸਾਨ ਕਿਉਂ ਲਗਾਉਂਦੇ ਨੇ ਪਰਾਲੀ ਨੂੰ ਅੱਗ ?
ਝੋਨੇ ਦੀ ਪਰਾਲੀ ਦਾ ਪ੍ਰਬੰਧਨ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਝੋਨੇ ਦੀ ਪਰਾਲੀ ਆਮ ਤੌਰ 'ਤੇ ਪਸ਼ੂਆਂ ਦੇ ਚਾਰੇ ਲਈ ਲਾਹੇਵੰਦ ਨਹੀਂ ਹੁੰਦੀ ਅਤੇ ਅਗਲੀ ਫ਼ਸਲ ਦੀ ਬਿਜਾਈ ਲਈ ਘੱਟ ਸਮਾਂ ਹੁੰਦਾ ਹੈ, ਇਸ ਲਈ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਕਿਸਾਨਾਂ ਨੂੰ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਕਣਕ ਦੀ ਬਿਜਾਈ ਕਰਨ ਲਈ ਜਲਦੀ ਖੇਤ ਖਾਲੀ ਕਰਨਾ ਪੈਂਦਾ ਹੈ। ਅਕਤੂਬਰ ਦੇ ਸ਼ੁਰੂ ਤੋਂ ਲੈ ਕੇ 15 ਜਾਂ 20 ਨਵੰਬਰ ਤੱਕ ਦੂਜੀ ਫ਼ਸਲ ਦੀ ਬਿਜਾਈ ਵਿੱਚ ਬਹੁਤਾ ਸਮਾਂ ਨਹੀਂ ਬਚਦਾ।