ਗਣਰਾਜ ਦਿਹਾੜੇ ’ਤੇ ਇਸ ਵਾਰ ਨਹੀਂ ਵਿਖਾਈ ਜਾਵੇਗੀ ਪੰਜਾਬ ਦੀ ਝਾਕੀ

ਇਸ ਵਾਰ ਦਿੱਲੀ ’ਚ ਗਣਤੰਤਰ ਦਿਵਸ ਦੀ ਪਰੇਡ ’ਚ ਪੰਜਾਬ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ। ਦੱਸ ਦਈਏ ਕਿ ਇਸ ਵਾਰ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ।

By  Aarti January 23rd 2023 10:19 AM -- Updated: January 23rd 2023 12:25 PM

ਚੰਡੀਗੜ੍ਹ: ਇਸ ਵਾਰ ਦਿੱਲੀ ’ਚ ਗਣਤੰਤਰ ਦਿਵਸ ਦੀ ਪਰੇਡ ’ਚ ਪੰਜਾਬ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ। ਦੱਸ ਦਈਏ ਕਿ ਇਸ ਵਾਰ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ।


ਰੱਖਿਆ ਮੰਤਰਾਲੇ ਵੱਲੋਂ ਇਸ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਿਕ 23 ਝਾਕੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ’ਚ 17 ਸੂਬੇ ਤੇ ਯੂਟੀ ਸਣੇ 6 ਮੰਤਰਾਲੇ ਸ਼ਾਮਲ ਹਨ। ਪਰ ਇਸ ’ਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਹੈ।  

ਮਿਲੀ ਜਾਣਕਾਰੀ ਮੁਤਾਬਿਕ 26 ਜਨਵਰੀ ਦੀ ਪਰੇਡ ’ਚ ਹਰਿਆਣਾ, ਉੱਤਰਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ ਤਾਮਿਲਨਾਡੂ, ਅਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੇ ਗੁਜਰਾਤ ਦੀ ਝਾਕੀ ਨਿਕਲੇਗੀ। ਪਰ ਇਸ ਵਾਰ ਪੰਜਾਬ ਸਣੇ ਰਾਜਸਥਾਨ ਛੱਤੀਸਗੜ੍ਹ ਅਤੇ ਹਿਮਚਾਲ ਪ੍ਰਦੇਸ਼ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ।  

ਦੱਸ ਦਈਏ ਕਿ ਪੰਜਾਬ ਨੇ ਇਸ ਵਾਰ ਜੋ ਝਾਕੀ ਚ ਦਿਖਾਉਣੀ ਸੀ ਉਹ ਸੀ ਕਿ ਦੇਸ਼ ਦੀ ਆਜ਼ਾਦੀ ਚ ਪੰਜਾਬ ਦਾ ਕੀ ਯੋਗਦਾਨ ਸੀ ਅਤੇ ਕਿੰਨੀ ਕੁਰਬਾਨੀਆਂ ਦਿੱਤੀ ਹੈ। 


ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ ਦੇ ਇਸ ਫੈਸਲੇ ’ਤੇ ਮੁੜ ਤੋਂ ਸੋਚਣ ਲਈ ਆਖਿਆ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਭਾਰਤ ਸਰਕਾਰ ਨੇ 74ਵੇਂ ਗਣਤੰਤਰ ਦਿਵਸ ਦੀ ਪਰੇਡ ਦੇ ਲਈ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸਦਾ ਮਤਲਬ ਇਹ ਹੈ ਕਿ ਸਾਨੂੰ ਆਪਣੀ ਸੰਸਕ੍ਰਤਿ ਅਤੇ ਆਜਾਦੀ ਘੁਲਾਟੀਏ ’ਚ ਯੋਗਦਾਨ ਨੂੰ ਦਿਖਾਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਆਪਣੇ ਕੀਤੇ ਫੈਸਲੇ ’ਤੇ ਇਕ ਵਾਰ ਫਿਰ ਤੋਂ ਸੋਚਣ ਲਈ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਮੁੱਦੇ ਨੂੰ ਭਾਰਤ ਸਰਕਾਰ ਦੇ ਸਾਹਮਣੇ ਮਜਬੂਤੀ ਨਾਲ ਚੁੱਕਣ। 

ਇਹ ਵੀ ਪੜ੍ਹੋ: ਦਿੱਲੀ ’ਚ ਗਣਤੰਤਰ ਦਿਵਸ ਦੀ ਫੁੱਲ ਡਰੈੱਸ ਰਿਹਰਸਲ ਅੱਜ, ਇਹ ਰਸਤੇ ਰਹਿਣਗੇ ਬੰਦ

Related Post