Babbu Maan : ਵਿਵਾਦਾਂ ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ, ਮਾਂ ਚਿੰਤਪੂਰਨੀ ਸਮਾਗਮ ਚ ਗਾਏ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗੀਤ

Babbu Maan : ਮਾਂ ਚਿੰਤਪੂਰਨੀ ਤੋਂ ਇੱਕ ਜੋਤ ਲਿਆਂਦੀ ਗਈ ਅਤੇ ਪੂਰੇ ਸੈੱਟ ਨੂੰ ਮਾਂ ਚਿੰਤਪੂਰਨੀ ਦਰਬਾਰ ਵਿੱਚ ਬਦਲ ਦਿੱਤਾ ਗਿਆ। ਬੱਬੂ ਮਾਨ ਦਾ ਸ਼ੋਅ ਵੀ ਇਸੇ ਸਟੇਜ 'ਤੇ ਆਯੋਜਿਤ ਕੀਤਾ ਗਿਆ ਸੀ।

By  KRISHAN KUMAR SHARMA November 18th 2025 08:42 AM -- Updated: November 18th 2025 09:03 AM

Babbu Maan : ਪੰਜਾਬੀ ਗਾਇਕ ਬੱਬੂ ਮਾਨ ਦਾ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਸ਼ੋਅ ਵਿਵਾਦਾਂ ਵਿੱਚ ਘਿਰ ਗਿਆ ਹੈ। ਉਨ੍ਹਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਦਾ ਇਲਜ਼ਾਮ ਦੋਸ਼ ਲਗਾਇਆ ਗਿਆ ਹੈ। ਲੁਧਿਆਣਾ ਦੇ ਹਿੰਦੂ ਸੰਗਠਨਾਂ ਨੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ, ਮਾਨ ਅਤੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਮਾਂ ਚਿੰਤਪੂਰਨੀ ਉਤਸਵ ਦਾ ਆਯੋਜਨ ਕੀਤਾ ਗਿਆ। ਮਾਂ ਚਿੰਤਪੂਰਨੀ ਤੋਂ ਇੱਕ ਜੋਤ ਲਿਆਂਦੀ ਗਈ ਅਤੇ ਪੂਰੇ ਸੈੱਟ ਨੂੰ ਮਾਂ ਚਿੰਤਪੂਰਨੀ ਦਰਬਾਰ ਵਿੱਚ ਬਦਲ ਦਿੱਤਾ ਗਿਆ। ਬੱਬੂ ਮਾਨ ਦਾ ਸ਼ੋਅ ਵੀ ਇਸੇ ਸਟੇਜ 'ਤੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਹਥਿਆਰਾਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਦੱਸੇ ਗਏ, ਜਿਸ 'ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ।

ਜੈ ਮਾਂ ਲੰਗਰ ਸੇਵਾ ਸੰਮਤੀ ਨੇ ਸ਼ਿਕਾਇਤ ਦਰਜ ਕਰਵਾਈ

ਡੇਰਾ ਮੁਖੀ ਸਵਾਮੀ ਅਮਰੇਸ਼ਵਰ ਦਾਸ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਊਨਾ ਵਿੱਚ ਮਾਂ ਚਿੰਤਪੂਰਨੀ ਉਤਸਵ ਦਾ ਆਯੋਜਨ ਕੀਤਾ ਸੀ। ਮਾਂ ਚਿੰਤਪੂਰਨੀ ਲਈ ਇੱਕ ਰਸਮੀ ਜਾਗਰਣ ਆਯੋਜਿਤ ਕੀਤਾ ਗਿਆ ਸੀ। ਸਮਾਗਮ ਵਿੱਚ ਮਾਂ ਚਿੰਤਪੂਰਨੀ ਤੋਂ ਲਿਆਂਦੀ ਗਈ ਇੱਕ ਜੋਤ ਜਗਾਈ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬੀ ਗਾਇਕ ਬੱਬੂ ਮਾਨ ਨੇ ਸਟੇਜ 'ਤੇ ਅਸ਼ਲੀਲ ਗੀਤ ਗਾਏ ਅਤੇ ਸਮਾਗਮ ਦੌਰਾਨ ਸ਼ਰਾਬ ਨੂੰ ਉਤਸ਼ਾਹਿਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਗਮ ਦਾ ਆਯੋਜਨ ਕੀਤਾ ਸੀ। ਉਨ੍ਹਾਂ ਕਿਹਾ ਕਿ ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ ਹੋਇਆ ਸੀ। ਉੱਥੇ ਮਾਂ ਚਿੰਤਪੂਰਨੀ ਦਾ ਦਰਬਾਰ ਸਜਾਇਆ ਗਿਆ ਸੀ ਅਤੇ ਲੋਕਾਂ ਸਟੇਜ 'ਤੇ ਅਸ਼ਲੀਲ ਗੀਤਾਂ 'ਤੇ ਨੱਚਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਬੱਬੂ ਮਾਨ ਅਤੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

''ਮਹਿਫਿਲ ਮਿੱਤਰਾਂ ਦੀ ਸਜਦੀ ਰੋਜ਼ ਦੁਆਰੇ, ਬੋਤਲਾਂ ਦੇ ਡਟ ਖੁਲ ਗਏ''

ਸਵਾਮੀ ਅਮਰੇਸ਼ਵਰ ਦਾਸ ਨੇ ਕਿਹਾ ਕਿ 15 ਤੇ 16 ਨਵੰਬਰ ਤੀ ਰਾਤ ਨੂੰ ਹੋਏ ਇਸ ਸਮਾਗਮ ਨੂੰ ਜੇਕਰ ਮਾਂ ਚਿੰਤਪੂਰਨੀ ਸਮਾਗਮ ਨਾ ਕਿਹਾ ਜਾਂਦਾ, ਤਾਂ ਉਹ ਅਜਿਹੇ ਗੀਤਾਂ ਅਤੇ ਮਾਹੌਲ 'ਤੇ ਇਤਰਾਜ਼ ਨਾ ਕਰਦੇ। ਉਨ੍ਹਾਂ ਅੱਗੇ ਕਿਹਾ ਕਿ ਬੱਬੂ ਮਾਨ ਨੇ ਮਾਂ ਚਿੰਤਪੂਰਨੀ ਤਿਉਹਾਰ 'ਤੇ ਮਾਂ ਚਿੰਤਪੂਰਨੀ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਵੀ ਸ਼ਬਦ ਨਹੀਂ ਗਾਇਆ।

ਸਵਾਮੀ ਅਮਰੇਸ਼ਵਰ ਦਾਸ, ਮਨਦੀਪ ਮੱਲਨ, ਅਤੇ ਹੋਰਾਂ ਨੇ ਕਿਹਾ ਕਿ ਬੱਬੂ ਮਾਨ ਨੇ " ਮਹਿਫਿਲ ਮਿੱਤਰਾਂ ਦੀ ਸਜਦੀ ਰੋਜ਼ ਦੁਆਰੇ, ਬੋਤਲਾਂ ਦੇ ਡਟ ਖੁਲ ਗਏ" ਵਰਗੇ ਗੀਤ ਗਾਏ ਹਨ, ਜੋ ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਦੇਵੀ ਦੇ ਮੰਦਰ ਦੇ ਸਾਹਮਣੇ ਅਜਿਹੇ ਗੀਤ ਗਾਉਣ ਨਾਲ ਸਿੱਧੇ ਤੌਰ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

Related Post