Geeta zaildar Viral Video : ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮੰਗੀ ਮਾਫੀ, ਦੁਕਾਨਦਾਰ ਨਾਲ ਕੀਤੀ ਸੀ ਕੁੱਟਮਾਰ

Geeta zaildar Viral Video : ਗੀਤਾ ਜੈਲਦਾਰ ਨੇ ਇਸ ਮੌਕੇ ਦੁਕਾਨਦਾਰ ਨਾਲ ਪਹਿਲਾਂ ਹਲੀਮੀ ਨਾਲ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਦੇ ਪਿਤਾ ਤੋਂ ਖੁਦ ਤੇ ਉਸਦੇ ਬਾਉਂਸਰਾਂ ਨੇ ਮਾਫੀ ਮੰਗੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਪਸੀ ਵਿਵਾਦ ਸੁਲਝ ਗਿਆ ਹੈ।

By  KRISHAN KUMAR SHARMA February 22nd 2026 04:37 PM -- Updated: February 22nd 2026 04:52 PM

Geeta zaildar Viral Video : ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਐਤਵਾਰ ਦੁਕਾਨਦਾਰ ਨਿਸ਼ਾਨ ਬੱਤਰਾ ਤੋਂ ਮਾਫੀ ਮੰਗ ਲਈ ਹੈ। ਦੱਸ ਦਈਏ ਕਿ ਸ਼ਨੀਵਾਰ ਫਗਵਾੜਾ ਦੇ ਇੱਕ ਦੁਕਾਨਦਾਰ ਵੱਲੋਂ ਉਸਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ। ਦੁਕਾਨਦਾਰ ਵੱਲੋਂ ਇਲਜ਼ਾਮ ਲਾਏ ਸਨ ਕਿ ਗੀਤਾ ਜੈਲਦਾਰ ਵੱਲੋਂ ਉਸਦੀ ਦੁਕਾਨ 'ਚ ਦਾਖਲ ਹੋ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਪਿੱਛੋਂ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਸੀ।

ਉਪਰੰਤ, ਐਤਵਾਰ ਨੂੰ ਦੁਕਾਨਦਾਰ ਪੰਜਾਬੀ ਗਾਇਕ ਨਛੱਤਰ ਗਿੱਲ ਅਤੇ ਗੀਤਾ ਜੈਲਦਾਰ, ਦੁਕਾਨਦਾਰ ਨਿਸ਼ਾਨ ਬੱਤਰਾ ਦੀ ਦੁਕਾਨ 'ਤੇ ਪਹੁੰਚੇ। ਗੀਤਾ ਜੈਲਦਾਰ ਨੇ ਇਸ ਮੌਕੇ ਦੁਕਾਨਦਾਰ ਨਾਲ ਪਹਿਲਾਂ ਹਲੀਮੀ ਨਾਲ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਦੇ ਪਿਤਾ ਤੋਂ ਖੁਦ ਤੇ ਉਸਦੇ ਬਾਉਂਸਰਾਂ ਨੇ ਮਾਫੀ ਮੰਗੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਪਸੀ ਵਿਵਾਦ ਸੁਲਝ ਗਿਆ ਹੈ।

ਦੁਕਾਨਦਾਰ ਨਿਸ਼ਾਨ ਬੱਤਰਾ ਨੇ ਕਿਹਾ ਕਿ ਗਾਇਕ ਨੇ ਅੱਜ ਮਾਫੀ ਮੰਗ ਲਈ ਹੈ, ਜਿਸ ਪਿੱਛੋਂ ਹੁਣ ਉਹ ਆਪਣੀ ਦਿੱਤੀ ਹੋਈ ਸ਼ਿਕਾਇਤ ਵਾਪਸ ਲੈ ਲੈਣਗੇ।

ਕਿਉਂ ਹੋਇਆ ਸੀ ਵਿਵਾਦ ?

ਜਾਣਕਾਰੀ ਅਨੁਸਾਰ, ਇਹ ਸਾਰਾ ਵਿਵਾਦ ਕੁੜਤੇ ਪਜਾਮੇ ਦੇ ਕੱਪੜੇ ਨੂੰ ਲੈ ਕੇ ਹੋਇਆ ਸੀ, ਪਰ ਦੁਕਾਨ ਅੰਦਰ ਵੜ ਕੇ ਬਦਮਾਸ਼ੀ ਕਰਨਾ ਕਿੰਨਾ ਕੂ ਜਾਇਜ਼ ਹੈ? ਇਸ ਨੂੰ ਲੈ ਕੇ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਸੀ।

Related Post