ਪ੍ਰਧਾਨ ਮੰਤਰੀ ਜੀ, ਗਾਲ੍ਹਾਂ ਤਾਂ ਬੱਚਿਆਂ ਨੇ ਗੀਤਾਂ ਤੇ OTT ਤੋਂ ਹੀ ਤੋਂ ਹੀ ਸਿੱਖੀਆਂ ਹਨ..., Singer Jasbir Jassi ਨੇ ਦਿੱਤਾ ਠੋਕਵਾਂ ਜਵਾਬ
Jasbir Jassi on PM Modi Video : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡੀਓ ਤੋਂ ਬਾਅਦ ਸਾਰੇ ਘਟਨਾਕ੍ਰਮ 'ਤੇ ਹੁਣ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੀ ਵੀਡੀਓ 'ਤੇ ਵੀ ਜਵਾਬ ਦਿੱਤਾ ਹੈ।
Jasbir Jassi on PM Modi Video : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਵੀਡੀਓ ਜਾਰੀ ਕਰਕੇ ਕਾਕਰੋਚ ਜਨਤਾ ਪਾਰਟੀ (CJP) 'ਚ ਇੱਕ ਕੁੜੀ ਵੱਲੋਂ ਬੋਲੀ ਮੰਦਭਾਗੀ ਸ਼ਬਦਾਵਲੀ ਨੂੰ ਲੈ ਕੇ ਜਿਥੇ ਸਵਾਲ ਚੁੱਕੇ ਸਨ, ਉਥੇ ਹੀ ਇਸ ਦੀ ਸਖਤ ਨਿੰਦਾ ਵੀ ਕੀਤੀ। ਉਧਰ, ਸ਼ਬਦਾਵਲੀ ਵਰਤਣ ਵਾਲੀ ਕੁੜੀ ਨੇ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਕਰਨ ਉਪਰੰਤ ਸੋਸ਼ਲ ਮੀਡੀਆ 'ਤੇ ਆ ਕੇ ਮੁਆਫ਼ੀ ਵੀ ਮੰਗੀ। ਇਸ ਸਾਰੇ ਘਟਨਾਕ੍ਰਮ 'ਤੇ ਹੁਣ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੀ ਵੀਡੀਓ 'ਤੇ ਵੀ ਜਵਾਬ ਦਿੱਤਾ ਹੈ।
'ਮੈਨੂੰ ਬਹੁਤ ਸ਼ਰਮ ਆ ਰਹੀ ਹੈ...', CJP ਪ੍ਰਦਰਸ਼ਨ ਦੌਰਾਨ PM ਮੋਦੀ ਖਿਲਾਫ਼ ਮੰਦੀ ਸ਼ਬਦਾਵਲੀ ਵਾਲੀ ਕੁੜੀ ਨੇ ਮੰਗੀ ਮਾਫ਼ੀ
ਗਾਇਕ ਜੱਸੀ ਨੇ ਪੀਐਮ ਮੋਦੀ ਵੱਲੋਂ ਜਾਰੀ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ, ''PM ਨਰਿੰਦਰ ਮੋਦੀ ਜੀ ਕਹਿ ਰਹੇ ਸਨ ਕਿ ਬੱਚੇ ਬਹੁਤ ਗਾਲਾਂ ਕੱਢਦੇ ਹਨ। ਪਰ ਪ੍ਰਧਾਨ ਮੰਤਰੀ ਜੀ, ਬੱਚਿਆਂ ਨੇ ਇਹ ਗਾਲਾਂ ਗੀਤਾਂ ਅਤੇ OTT ਪਲੇਟਫਾਰਮਾਂ ਤੋਂ ਹੀ ਸਿੱਖੀਆਂ ਹਨ।''

ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗਰਾਮ ’ਤੇ ਵੀਡੀਓ ਸੰਦੇਸ਼ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪੂਰੇ ਦੇਸ਼ ਅਤੇ ਦੁਨੀਆ ਨੇ ਇਸ ਘਟਨਾ ਨੂੰ ਦੇਖਿਆ ਹੈ ਅਤੇ ਅਜਿਹੀ ਭਾਸ਼ਾ ਕਿਸੇ ਵੀ ਸਭਿਅਕ ਸਮਾਜ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸ਼ਰਾਰਤੀ ਬੱਚਿਆਂ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕੁੜੀਆਂ ਦੇ ਅਜਿਹੀ ਭਾਸ਼ਾ ਵਰਤਣ ’ਤੇ ਚਿੰਤਾ ਪ੍ਰਗਟਾਈ।
'ਪ੍ਰਧਾਨ ਮੰਤਰੀ ਜੀ, ਮੈਂ 1000 ਗੀਤਾਂ ਦੀ ਸੂਚੀ ਭੇਜ ਦਿੰਦਾ ਹਾਂ...'
ਜਸਬੀਰ ਜੱਸੀ ਨੇ ਪੀਐਮ ਮੋਦੀ ਨੂੰ ਓਟੀਟੀ ਆਦਿ ਸੋਸ਼ਲ ਮੀਡੀਆ 'ਤੇ ਚਲਦੇ ਭੱਦੀ ਸ਼ਬਦਾਵਲੀ ਵਾਲੇ ਸ਼ੋਅਜ਼ ਅਤੇ ਹੋਰ ਪ੍ਰੋਗਰਾਮਾਂ 'ਤੇ ਲਗਾਮ ਲਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਗਾਲਾਂ ਵਾਲਾ ਸਿਸਟਮ ਬੱਚਿਆਂ ਨੂੰ ਇਥੋਂ ਹੀ ਸਿੱਖਣ ਨੂੰ ਮਿਲਦਾ ਹੈ, ਜਿਥੋ ਬੱਚੇ ਗਾਲਾਂ ਸਿੱਖਦੇ ਹਨ।
ਆਪਣੀ ਗੱਲ 'ਚ ਗਾਇਕ ਨੇ ਕਿਹਾ, ''ਪੀਐਮ ਜੀ, ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਤੁਹਾਨੂੰ ਅਜਿਹੇ 1,000 ਗੀਤਾਂ ਦੀ ਸੂਚੀ ਭੇਜ ਸਕਦਾ ਹਾਂ। ਇਹ ਸਿਰਫ਼ ਸੱਭਿਆਚਾਰਕ ਝਟਕਾ (Cultural Shock) ਨਹੀਂ, ਸਗੋਂ ਸੱਭਿਆਚਾਰਕ ਅਪਰਾਧ (Cultural Crime) ਹੈ, ਜਿਸ ਨੂੰ ਸਾਨੂੰ ਰੋਕਣਾ ਚਾਹੀਦਾ ਸੀ, ਪਰ ਅਸੀਂ ਅਜੇ ਵੀ ਇਸ ਨੂੰ ਨਹੀਂ ਰੋਕ ਰਹੇ।''