Punjabi ਗਾਇਕ ਪੰਮੀ ਬਾਈ ਦਵਾਈਆਂ ਅਤੇ ਡਾਕਟਰ ਲੈ ਕੇ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਹੁੰਚੇ
Ajnala News : ਹੜ੍ਹ ਦੀ ਮਾਰ ਹੇਠ ਆਏ ਅਜਨਾਲਾ ਇਲਾਕੇ ਵਿੱਚ ਰਾਹਤ ਦੇ ਕੰਮ ਵਿੱਚ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਅਤੇ ਨਾਮੀ ਸ਼ਖਸ਼ੀਅਤਾਂ ਵੀ ਯੋਗਦਾਨ ਪਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਪੰਮੀ ਬਾਈ ਅਤੇ ਉਹਨਾਂ ਦੀ ਟੀਮ ਚਮਿਆਰੀ ਤੇ ਸੁਧਾਰ ਦੇ ਇਲਾਕੇ ਵਿੱਚ ਦਵਾਈਆਂ ਅਤੇ ਡਾਕਟਰ ਲੈ ਕੇ ਪੀੜਤਾਂ ਦੀ ਮਦਦ ਲਈ ਪੁੱਜੇ
Ajnala News : ਹੜ੍ਹ ਦੀ ਮਾਰ ਹੇਠ ਆਏ ਅਜਨਾਲਾ ਇਲਾਕੇ ਵਿੱਚ ਰਾਹਤ ਦੇ ਕੰਮ ਵਿੱਚ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਅਤੇ ਨਾਮੀ ਸ਼ਖਸ਼ੀਅਤਾਂ ਵੀ ਯੋਗਦਾਨ ਪਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਪੰਮੀ ਬਾਈ ਅਤੇ ਉਹਨਾਂ ਦੀ ਟੀਮ ਚਮਿਆਰੀ ਤੇ ਸੁਧਾਰ ਦੇ ਇਲਾਕੇ ਵਿੱਚ ਦਵਾਈਆਂ ਅਤੇ ਡਾਕਟਰ ਲੈ ਕੇ ਪੀੜਤਾਂ ਦੀ ਮਦਦ ਲਈ ਪੁੱਜੇ।
ਇਸ ਮੌਕੇ ਗੱਲਬਾਤ ਕਰਦੇ ਪੰਮੀ ਬਾਈ ਨੇ ਦੱਸਿਆ ਕਿ ਮੀਡੀਏ ਤੋਂ ਖਬਰਾਂ ਪੜ ਸੁਣ ਕੇ ਹਰ ਪੰਜਾਬੀ ਦਾ ਦਿਲ ਪਿਘਲਿਆ ਹੈ, ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੈ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਤਤਪਰ ਹੈ। ਉਹਨਾਂ ਕਿਹਾ ਕਿ ਅਸੀਂ ਆਪਣੀ ਆ ਰਹੀ ਫਿਲਮ "ਚੱਕ 35" ਦੀ ਟੀਮ ਵੱਲੋਂ ਇਸ ਇਲਾਕੇ ਦੇ ਵਿੱਚ ਪ੍ਰਭਾਵਿਤ ਲੋਕਾਂ ਲਈ ਲੋੜੀਦੀਆਂ ਦਵਾਈਆਂ ਅਤੇ ਫੀਮੇਲ ਡਾਕਟਰ ਲੈ ਕੇ ਆਏ ਹਾਂ ਤਾਂ ਜੋ ਕਿਸੇ ਵੀ ਬਿਮਾਰ ਔਰਤ ਦੀ ਮਦਦ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਅਤੇ ਸਾਰੇ ਪੰਜਾਬੀ ਇਸ ਦੁੱਖ ਨੂੰ ਆਪਣਾ ਦੁੱਖ ਵਜੋਂ ਵੇਖ ਰਹੇ ਹਨ, ਸੋ ਅਸੀਂ ਆਪਣਾ ਫਰਜ਼ ਪਛਾਣਦੇ ਹੋਏ ਪਹੁੰਚੇ ਹਾਂ ਕਿਸੇ ਉੱਤੇ ਅਹਿਸਾਨ ਨਹੀਂ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਮੀ ਬਾਈ ਸਮੇਤ ਮਦਦ ਲਈ ਪਹੁੰਚ ਰਹੇ ਸਾਰੇ ਗਾਇਕਾਂ, ਕਲਾਕਾਰਾਂ, ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਤਾਂ ਕੇਵਲ ਇੱਕ ਜ਼ਰੀਆ ਹਾਂ, ਅਸੀਂ ਲੋੜਵੰਦ ਲਈ 16 ਸਥਾਨਾਂ ਉੱਤੇ ਰਾਹਤ ਕੈਂਪ ਚਲਾਏ ਹਨ, ਜਿੱਥੇ ਰਾਹਤ ਆ ਰਹੀ ਹੈ ਅਤੇ ਅੱਗੇ ਲੋੜਵੰਦਾਂ ਨੂੰ ਦਿੱਤੀ ਜਾ ਰਹੀ ਹੈ।