Punjabi Singer Rajvir Jawanda ਭਿਆਨਕ ਹਾਦਸੇ ਦਾ ਸ਼ਿਕਾਰ; ਹਾਲਤ ਨਾਜ਼ੁਕ, ਸਿਰ ’ਤੇ ਲੱਗੀ ਗੰਭੀਰ ਸੱਟ

ਦੱਸ ਦਈਏ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਗੰਭੀਰ ਹਾਲਤ ’ਚ ਮੁਹਾਲੀ ਦੇ ਫੋਰਟਿਸ ’ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

By  Aarti September 27th 2025 03:35 PM -- Updated: September 27th 2025 04:39 PM

Punjabi Singer Rajvir Jawanda News : ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਗਾਇਕ ਮੋਟਰਸਾਈਕਲ ’ਤੇ ਟਰੈਵਲ ਕਰਦੇ ਹੋਏ ਬੱਦੀ ਤੋਂ ਸ਼ਿਮਲਾ ਵੱਲ ਨੂੰ ਜਾ ਰਹੇ ਸੀ ਕਿ ਰਸਤੇ ’ਚ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। 

ਦੱਸ ਦਈਏ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਗੰਭੀਰ ਹਾਲਤ ’ਚ ਮੁਹਾਲੀ ਦੇ ਫੋਰਟਿਸ ’ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਭਿਆਨਕ ਹਾਦਸਾ ਸਵੇਰੇ ਤਕਰੀਬਨ 7.30 ਵਜੇ ਵਾਪਰਿਆ ਸੀ। ਅਵਾਰਾ ਪਸ਼ੂਆਂ ਦੇ ਸਾਹਮਣੇ ਆਉਣਾ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ। 


ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਗਾਇਕ ਦੇ ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਗਾਇਕ ਕੁਲਵਿੰਦਰ ਬਿੱਲਾ ਅਤੇ ਸੂਫੀ ਗਾਇਕ ਕੰਵਰ ਗਰੇਵਾਲ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਪਹੁੰਚ ਗਏ ਹਨ। 

ਪੰਜਾਬੀ ਗਾਇਕ ਦਾ ਪਿਛੋਕੜ

ਉੱਥੇ ਹੀ ਜੇਕਰ ਗਾਇਕ ਰਾਜਵੀਰ ਜਵੰਦਾ ਦੀ ਗੱਲ ਕੀਤੀ ਜਾਵੇ ਤਾਂ ਉਹ ਜੰਮੇ ਨਾਲ ਦੇ, ਕੰਗਣੀ ਤੇ ਸਰਦਾਰੀ ਗਾਣਿਆਂ ਨਾਲ ਮਸ਼ਹੂਰ ਹੋਏ ਹਨ। ਗਾਇਕ ਰਾਜਵੀਰ ਜਵੰਦਾ ਦਾ ਪਿਛੋਕੜ ਪਿੰਡ ਜਗਰਾਓਂ ਨੇੜੇ ਪੋਨਾ ਹੈ ਅਤੇ ਰਾਜਵੀਰ ਜਵੰਦਾ ਪੁਲਿਸ ਵਿਚ ਕਾਂਸਟੇਬਲ ਦੀ ਨੌਕਰੀ ਛੱਡ ਕੇ ਗਾਇਕੀ ਵਿੱਚ ਚਲੇ ਗਏ ਸੀ। ਹੁਣ ਇਹ ਪਿੰਡ ਵਿੱਚ ਨਹੀਂ ਰਹਿੰਦੇ ਸੀ ਤੇ ਆਪਣੀ ਮਾਤਾ, ਪਤਨੀ ਤੇ ਦੋ ਬੱਚਿਆਂ ਨਾਲ ਮੁਹਾਲੀ ਹੀ ਰਹਿਣ ਲੱਗ ਪਏ ਸੀ। 

ਇਹ ਵੀ ਪੜ੍ਹੋ : America ਤੋਂ ਡਿਪੋਰਟ ਹੋਈ ਹਰਜੀਤ ਕੌਰ ਨੇ ਦੱਸਿਆ ਆਪਣਾ ਦਰਦ; ਕਿਹਾ- ਮੇਰਾ ਪਰਿਵਾਰ US 'ਚ ਤੇ ਮੈਂ ਇੱਥੇ ਇਕੱਲੀ

Related Post