ਪੰਜਾਬੀ ਸੰਗੀਤ ਜਗਤ ਚ ਮੁੜ ਧੱਕ ਪਾਉਣ ਆ ਰਿਹਾ ਮੂਸੇਵਾਲਾ ! ਨਵੇਂ ਗੀਤ ਬਰੋਟਾ ਦਾ ਪੋਸਟਰ ਰਿਲੀਜ਼

Sidhu Moosewala New Song Poster : ਇਹ ਗੀਤ ਸਿੱਧੂ ਮੂਸੇਵਾਲਾ ਦੇ ਟੂਰ 'ਸਾਈਨ ਟੂ ਗੌਡ' ਅਧੀਨ ਹੋਵੇਗਾ, ਜੋ ਕਿ ਵਰਚੂਅਲ ਟੂਰ 2026 ਵਿੱਚ ਸ਼ੁਰੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਟੂਰ ਦੌਰਾਨ ਮਰਹੂਮ ਗਾਇਕ ਨੂੰ ਥ੍ਰੀਡੀ ਹੋਲੋਗ੍ਰਾਮ ਰਾਹੀਂ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾ ਸਕਦਾ ਹੈ।

By  KRISHAN KUMAR SHARMA November 23rd 2025 01:51 PM -- Updated: November 23rd 2025 01:56 PM

Barota Song Poster : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਵਾਰ ਮੁੜ ਪ੍ਰਸ਼ੰਸਕਾਂ ਦੇ ਸਾਹਮਣੇ ਗੀਤ ਜਲਦ ਹੀ ਪੇਸ਼ ਹੋਣ ਵਾਲਾ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਚੰਗੀ ਹੈ ਕਿ ਇਸ ਗੀਤ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ 'ਬਰੋਟਾ' ਹੈ, ਜੋ ਕਿ ਜਲਦੀ ਹੀ ਰਿਲੀਜ਼ ਹੋ ਸਕਦਾ ਹੈ।


ਇਹ ਗੀਤ ਸਿੱਧੂ ਮੂਸੇਵਾਲਾ ਦੇ ਟੂਰ 'ਸਾਈਨ ਟੂ ਗੌਡ' ਅਧੀਨ ਹੋਵੇਗਾ, ਜੋ ਕਿ ਵਰਚੂਅਲ ਟੂਰ 2026 ਵਿੱਚ ਸ਼ੁਰੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਟੂਰ ਦੌਰਾਨ ਮਰਹੂਮ ਗਾਇਕ ਨੂੰ ਥ੍ਰੀਡੀ ਹੋਲੋਗ੍ਰਾਮ ਰਾਹੀਂ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾ ਸਕਦਾ ਹੈ।


ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ। ਉਹ ਆਪਣੇ ਦੋਸਤਾਂ ਨਾਲ ਥਾਰ ਜੀਪ ਵਿੱਚ ਜਾ ਰਿਹਾ ਸੀ, ਜਦੋਂ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵਿੱਚ ਛੇ ਨਿਸ਼ਾਨੇਬਾਜ਼ ਸ਼ਾਮਲ ਸਨ, ਜੋ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਸਨ।

Related Post