Punjabi Youth Death: ਇੰਗਲੈਂਡ ’ਚ ਭਿਆਨਕ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ ’ਚ ਪਰਿਵਾਰ

ਇੰਗਲੈਂਡ ’ਚ ਇੱਕ ਸੜਕ ਹਾਦਸੇ ’ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਿੰਸ ਸੰਧੂ ਵਜੋਂ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਪ੍ਰਿੰਸ ਸੰਧੂ ਪਟਿਆਲਾ ਦੇ ਹਲਕੇ ਸਨੌਰ ਦੇ ਪਿੰਡ ਘੜਾਮ ਦਾ ਰਹਿਣ ਵਾਲਾ ਸੀ।

By  Aarti September 23rd 2023 01:36 PM -- Updated: September 23rd 2023 04:42 PM

Punjabi Youth Death: ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ। ਆਪਣੇ ਸੁਨਹਿਰੇ ਭਵਿੱਖ ਖਾਤਿਰ ਕਈ ਨੌਜਵਾਨ ਵਿਦੇਸ਼ ਜਾ ਵੀ ਰਹੇ ਹਨ। ਪਰ ਇਹ ਸੁਪਨਾ ਕਿਸੇ ਕਿਸੇ ਨੌਜਵਾਨ ਦਾ ਹੀ ਪੂਰਾ ਹੁੰਦਾ ਹੈ। ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਵਿਦੇਸ਼ ਦੀ ਧਰਤੀ ’ਤੇ ਗਏ ਨੌਜਵਾਨਾਂ ਦੀ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਹੋਰ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਇੰਗਲੈਂਡ ’ਚ ਇੱਕ ਸੜਕ ਹਾਦਸੇ ’ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ  ਪ੍ਰਿੰਸ ਸੰਧੂ ਵਜੋਂ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਪ੍ਰਿੰਸ ਸੰਧੂ ਪਟਿਆਲਾ ਦੇ ਹਲਕੇ ਸਨੌਰ ਦੇ ਪਿੰਡ ਘੜਾਮ ਦਾ ਰਹਿਣ ਵਾਲਾ ਸੀ। ਇਸ ਖ਼ਬਰ ਨੂੰ ਸੁਣਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਹੋਰ ਕਈ ਵਿਅਕਤੀ ਵੀ ਪਹੁੰਚੇ। 

ਪ੍ਰਿੰਸ ਸੰਧੂ ਦੀ ਮੌਤ ਮਗਰੋਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਿਉਂਕਿ ਕੁਝ ਸਮਾਂ ਪਹਿਲਾਂ ਹੀ ਸੰਦੀਪ ਨੇ ਗੱਲ ਕਹੀ ਸੀ ਕਿ ਉਹ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿ ਪੱਕੇ ਤੌਰ ’ਤੇ ਕੋਈ ਕੰਮ ਕਰੇਗਾ ਅਤੇ ਅਗਲੇ ਸਾਲ ਉਸਦਾ ਵਿਆਹ ਵੀ ਹੋਣਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜੂਰ ਸੀ ਕਿ ਇਹ ਭਾਣਾ ਵਰਤ ਗਿਆ। ਮ੍ਰਿਤਕ ਦੇ ਭਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੀ ਪ੍ਰਿੰਸ ਸੰਧੂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਈ ਸਾਡੀ ਮਦਦ ਕੀਤੀ ਜਾਵੇ। 

ਕਾਬਿਲੇਗੌਰ ਹੈ ਕਿ ਆਪਣੇ ਪਰਿਵਾਰ ਦੀ ਆਰਥਿਕ ਹਲਾਤਾਂ ਨੂੰ ਠੀਕ ਕਰਨ ਦੇ ਲਈ ਕਈ ਨੌਜਵਾਨ ਵਿਦੇਸ਼ ਜਾ ਰਹੇ ਹਨ। ਪਰ ਇਹ ਸੁਪਨਾ ਕਿਸੇ ਕਿਸੇ ਨੌਜਵਾਨ ਦਾ ਹੀ ਪੂਰਾ ਹੋ ਪਾਉਂਦਾ ਹੈ। 

ਰਿਪੋਰਟਰ-ਗਗਨਦੀਪ ਅਹੁਜਾ ਦੇ ਸਹਿਯੋਗ ਨਾਲ..

ਇਹ ਵੀ ਪੜ੍ਹੋ: Ludhiana School Girl: ਲੁਧਿਆਣਾ ’ਚ ਇੱਕ ਵਿਦਿਆਰਥਣ ਨੇ ਸਕੂਲ ਦੀ ਇਮਾਰਤ ਤੋਂ ਮਾਰੀ ਛਾਲ, ਇੱਥੇ ਜਾਣੋ ਕੀ ਹੈ ਪੂਰਾ ਮਾਮਲਾ

Related Post