Punjabi Youth Death: ਕੈਨੇਡਾ ’ਚ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਲੰਧਰ ਦੇ ਸੋਡਲ ਦੇ ਸ਼ਿਵ ਨਗਰ ਦੇ ਰਹਿਣ ਵਾਲੇ ਰਾਹੁਲ ਨੰਦਾ ਦੀ ਕੈਨੇਡਾ ’ਚ ਸੜਕ ਹਾਦਸੇ ਵਿੱਚ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ।

By  Aarti October 7th 2023 12:56 PM

Jalandhar Punjabi Youth Death: ਪੰਜਾਬ ਤੋਂ ਜਿਆਦਾਤਰ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਖਾਤਿਰ ਵਿਦੇਸ਼ ਜਾ ਰਹੇ ਹਨ। ਪਰ ਭਵਿੱਖ ਨੂੰ ਸੁਧਾਰਨ ਦਾ ਸੁਪਨਾ ਕਿਸੇ ਕਿਸੇ ਨੌਜਵਾਨ ਦਾ ਹੀ ਪੂਰਾ ਹੋ ਪਾਉਂਦਾ ਹੈ। ਜੀ ਹਾਂ ਵਿਦੇਸ਼ੀ ਧਰਤੀ ਤੋਂ ਪਿੱਛੇ ਕਾਫੀ ਸਮੇਂ ਤੋਂ ਦੁਖਦਾਈ ਖਬਰਾਂ ਸਾਹਮਣੇ ਆ ਰਹੀ ਹੈ। ਅਜਿਹਾ ਹੀ ਇੱਕ ਹੋਰ ਮਾੜੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। 

ਦੱਸ ਦਈਏ ਕਿ ਜਲੰਧਰ ਦੇ ਸੋਡਲ ਦੇ ਸ਼ਿਵ ਨਗਰ ਦੇ ਰਹਿਣ ਵਾਲੇ ਰਾਹੁਲ ਨੰਦਾ ਦੀ ਕੈਨੇਡਾ ’ਚ ਸੜਕ ਹਾਦਸੇ ਵਿੱਚ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਰਾਹੁਲ ਆਪਣੀ ਪੜ੍ਹਾਈ ਕਰਨ ਲਈ ਜਲੰਧਰ ਤੋਂ ਗਿਆ ਸੀ। 

ਜਾਣਕਾਰੀ ਅਨੁਸਾਰ ਗਰੋਸਰੀ ਸਟੋਰ ਤੋਂ ਰਾਸ਼ਨ ਲੈ ਕੇ ਆ ਰਹੇ ਰਾਹੁਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਵੇਲੇ ਹਾਦਸਾ ਹੋਇਆ ਉਸ ਵੇਲੇ ਗੱਡੀ ਦੇ ਵਿੱਚ ਕੁੱਲ ਚਾਰ ਦੋਸਤ ਗੱਡੀ ’ਚ ਸਵਾਰ ਸਨ ਜਿਨਾਂ ਚੋਂ ਰਾਹੁਲ ਦੀ ਮੌਤ ਹੋਈ ਹੈ ਹਾਲਾਂਕਿ ਬਾਕੀ ਮੁੰਡਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜੋ ਕਿ ਜੇਰੇ ਇਲਾਜ ਹਨ।  

ਕਾਬਿਲੇਗੌਰ ਹੈ ਕਿ ਆਪਣੇ ਚੰਗੇ ਭਵਿੱਖ ਲਈ ਰਾਹੁਲ ਨੰਦਾ ਜਲੰਧਰ ਤੋਂ ਅਪ੍ਰੈਲ ਦੇ ਮਹੀਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ ਪਰ ਕੈਨੇਡਾ ਦੇ ਵਿੱਚ ਹੋਏ ਜ਼ਬਰਦਸਤ ਸੜਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ। ਖੈਰ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। 

ਇਹ ਵੀ ਪੜ੍ਹੋ: Punjab Ministers Duty In Haryana: ਪੰਜਾਬ ਦੇ ਇਨ੍ਹਾਂ 10 ਮੰਤਰੀਆਂ ਨੂੰ ਹਰਿਆਣਾ ਲੋਕ ਸਭਾ ਹਲਕਿਆਂ ਦੀ ਮਿਲੀ ਜ਼ਿੰਮੇਵਾਰੀ

Related Post