Kapurthala News : ਪੰਜਾਬੀ ਨੌਜਵਾਨ ਮਨੀਸ਼ ਸ਼ਰਮਾ ਨਿਊਜ਼ੀਲੈਂਡ ਚ ਬਣਿਆ ਪੁਲਿਸ ਅਫ਼ਸਰ, 2016 ਚ ਗਿਆ ਸੀ ਵਿਦੇਸ਼

Kapurthala News : ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਪਿੰਡ ਦੇ ਮਨੀਸ਼ ਸ਼ਰਮਾ ਨੇ ਨਿਊਜ਼ੀਲੈਂਡ ਪੁਲਿਸ ਵਿੱਚ ਅਫ਼ਸਰ ਬਣ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਸਦੀ ਇਸ ਸਫਲਤਾ ਕਾਰਨ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਮਨੀਸ਼ ਸ਼ਰਮਾ ਦੀ ਇਸ ਸਫਲਤਾ ਕਾਰਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਲਗਾਤਾਰ ਮਨੀਸ਼ ਨੂੰ ਵਧਾਈਆਂ ਦੇ ਰਹੇ ਸਨ

By  Shanker Badra August 2nd 2025 01:54 PM

Kapurthala News : ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਪਿੰਡ ਦੇ ਮਨੀਸ਼ ਸ਼ਰਮਾ ਨੇ ਨਿਊਜ਼ੀਲੈਂਡ ਪੁਲਿਸ ਵਿੱਚ ਅਫ਼ਸਰ ਬਣ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਸਦੀ ਇਸ ਸਫਲਤਾ ਕਾਰਨ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਮਨੀਸ਼ ਸ਼ਰਮਾ ਦੀ ਇਸ ਸਫਲਤਾ ਕਾਰਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਲਗਾਤਾਰ ਮਨੀਸ਼ ਨੂੰ ਵਧਾਈਆਂ ਦੇ ਰਹੇ ਸਨ। 

ਮਨੀਸ਼ ਦੇ ਪਿਤਾ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਮਨੀਸ਼ ਨੇ ਪਿੰਡ ਦੇ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਤੋਂ 10ਵੀਂ ਤੱਕ ਪੜ੍ਹਾਈ ਕੀਤੀ ਸੀ ਅਤੇ ਫਿਰ ਜਲੰਧਰ ਦੇ ਇੱਕ ਨਾਮਵਰ ਸਕੂਲ ਤੋਂ ਆਪਣੀ 12ਵੀਂ ਪੂਰੀ ਕੀਤੀ। ਇਸ ਤੋਂ ਬਾਅਦ 2016 ਵਿੱਚ ਉਹ ਪੜ੍ਹਾਈ ਅਤੇ ਕਰੀਅਰ ਲਈ ਨਿਊਜ਼ੀਲੈਂਡ ਚਲਾ ਗਿਆ, ਜਿੱਥੇ ਹੁਣ ਉਸਦੀ ਪੁਲਿਸ ਫੋਰਸ ਵਿੱਚ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ।

ਬਚਪਨ ਤੋਂ ਹੀ ਮਨੀਸ਼ ਦਾ ਸੁਪਨਾ ਪੁਲਿਸ ਵਿੱਚ ਭਰਤੀ ਹੋ ਕੇ ਕਾਨੂੰਨ ਦੀ ਸੇਵਾ ਕਰਨਾ ਸੀ। ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਉਸਨੇ ਤਿੰਨ ਸਾਲ ਸਖ਼ਤ ਸਰੀਰਕ ਅਤੇ ਮਾਨਸਿਕ ਮਿਹਨਤ ਕਰਕੇ ਆਪਣੀ ਤਿਆਰੀ ਜਾਰੀ ਰੱਖੀ। ਅੰਤ ਵਿੱਚ ਉਸਦੀ ਮਿਹਨਤ ਰੰਗ ਲਿਆਈ ਅਤੇ ਉਸਨੂੰ ਨਿਊਜ਼ੀਲੈਂਡ ਪੁਲਿਸ ਫੋਰਸ ਵਿੱਚ ਅਫਸਰ ਦੇ ਅਹੁਦੇ ਲਈ ਚੁਣਿਆ ਗਿਆ। ਮਨੀਸ਼ ਨੂੰ ਜਲਦੀ ਹੀ ਨਿਊਜ਼ੀਲੈਂਡ ਦੇ ਇੱਕ ਜ਼ਿਲ੍ਹੇ ਵਿੱਚ ਅਫਸਰ ਵਜੋਂ ਨਿਯੁਕਤ ਕੀਤਾ ਜਾਵੇਗਾ।


 

Related Post