Republic Day Parade : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਤ ਰਹੀ ਪੰਜਾਬ ਦੀ ਝਾਂਕੀ, ਸਿੱਖ ਧਰਮ ਦੀ ਮਾਨਵਤਾਵਾਦੀ ਪਹੁੰਚ ਨੂੰ ਕੀਤਾ ਗਿਆ ਪੇਸ਼

Sri Guru Tegh Bahadur Ji martyrdom Jhanki : ਪੰਜਾਬ ਸਰਕਾਰ 26 ਜਨਵਰੀ, 2026 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਝਾਕੀ ਪੇਸ਼ ਕੀਤੀ ਗਈ। ਝਾਕੀ ਨੇ ਸਿੱਖ ਧਰਮ ਦੇ ਅਧਿਆਤਮਿਕਤਾ, ਦਇਆ, ਮਨੁੱਖਤਾ ਅਤੇ ਨਿਰਸਵਾਰਥ ਕੁਰਬਾਨੀ ਦੇ ਆਦਰਸ਼ਾਂ ਨੂੰ ਪੇਸ਼ ਕੀਤਾ।

By  KRISHAN KUMAR SHARMA January 26th 2026 11:33 AM

Sri Guru Tegh Bahadur Ji martyrdom Jhanki : ਪੰਜਾਬ ਸਰਕਾਰ 26 ਜਨਵਰੀ, 2026 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਝਾਕੀ ਪੇਸ਼ ਕੀਤੀ ਗਈ। ਝਾਕੀ ਨੇ ਸਿੱਖ ਧਰਮ ਦੇ ਅਧਿਆਤਮਿਕਤਾ, ਦਇਆ, ਮਨੁੱਖਤਾ ਅਤੇ ਨਿਰਸਵਾਰਥ ਕੁਰਬਾਨੀ ਦੇ ਆਦਰਸ਼ਾਂ ਨੂੰ ਪੇਸ਼ ਕੀਤਾ।

ਜਾਣਕਾਰੀ ਅਨੁਸਾਰ, ਝਾਕੀ ਨੂੰ ਦੋ ਹਿੱਸਿਆਂ ਵਿੱਚ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਸਾਹਮਣੇ ਵਾਲਾ ਹਿੱਸਾ ਇੱਕ ਪ੍ਰਤੀਕਾਤਮਕ ਹੱਥ ਨੂੰ ਦਰਸਾ ਰਿਹਾ ਸੀ, ਜਿਸ ਨੇ ਅਧਿਆਤਮਕਤਾ, ਹਮਦਰਦੀ ਤੇ ਮਾਨਵਤਾਵਾਦੀ ਪਹੁੰਚ ਨੂੰ ਪੇਸ਼ ਕੀਤਾ। ਇਸ ਵਿੱਚ ਇੱਕ ਘੁੰਮਦਾ 'ਏਕ ਓਂਕਾਰ' (ਇੱਕ ਰੱਬ) ਪ੍ਰਤੀਕ ਅਤੇ 'ਹਿੰਦ ਦੀ ਚਾਦਰ' ਲਿਖਿਆ ਹੋਇਆ ਸੀ, ਜਿਸ ਨੇ ਦੱਬੇ-ਕੁਚਲੇ ਲੋਕਾਂ ਦੀ ਰੱਖਿਆ ਦੇ ਪ੍ਰਤੀਕ ਵੱਜੋਂ ਪੇਸ਼ਕਾਰੀ ਕੀਤੀ।

ਝਾਕੀ ਦੇ ਪਿਛਲੇ ਹਿੱਸੇ ਵਿੱਚ ਰਾਗੀ ਸਿੰਘਾਂ ਨੂੰ 'ਸ਼ਬਦ ਕੀਰਤਨ' ਕਰਦੇ ਹੋਏ ਦਰਸਾਇਆ ਗਿਆ, ਜਿਸਦੇ ਪਿਛੋਕੜ ਵਿੱਚ ਖੰਡਾ ਸਾਹਿਬ ਸਮਾਰਕ ਸੀ, ਜਿਸ ਨੇ ਪੂਰੇ ਦ੍ਰਿਸ਼ ਨੂੰ ਇੱਕ ਪਵਿੱਤਰ ਅਤੇ ਪ੍ਰੇਰਨਾਦਾਇਕ ਮਾਹੌਲ ਵਿੱਚ ਪੇਸ਼ ਕੀਤਾ।

ਇਸ ਨੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਦੇ ਬਾਹਰ ਚੌਕ ਵਿੱਚ ਆਯੋਜਿਤ ਰੋਜ਼ਾਨਾ ਕੀਰਤਨ ਨੂੰ ਦਰਸਾਇਆ। ਪਰੇਡ ਦੇ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਪਵਿੱਤਰ ਸਥਾਨ ਅਤੇ ਉਨ੍ਹਾਂ ਨਾਲ ਜੁੜੀਆਂ ਹੋਰ ਯਾਦਾਂ ਤੇ ਗੁਰਦੁਆਰਾ ਸਾਹਿਬਾਨ ਦੀ ਤਸਵੀਰਾਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ।

ਝਾਕੀ ਦੇ ਸਾਈਡ ਵਾਲੇ ਪਾਸੇ 'ਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਮਹਾਨ ਬਲੀਦਾਨਾਂ ਨੂੰ ਦਰਸਾਇਆ, ਜਿਨ੍ਹਾਂ ਨੇ ਸੱਚ ਅਤੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦੀ ਕੁਰਬਾਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਮਨੁੱਖਤਾ ਦੀਆਂ ਉੱਚਤਮ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ।

Related Post