California ’ਚ Navraj Singh Rai ਕੇਰਨ ਕਾਉਂਟੀ ’ਚ ਬਣੇ ਪਹਿਲੇ ਸਿੱਖ ਪ੍ਰੋਟੈਮ ਜੱਜ, ਰਚਿਆ ਇਤਿਹਾਸ
ਕੈਲੀਫੋਰਨੀਆ ਦੇ ਕੇਰਨ ਕਾਉਂਟੀ ਵਿੱਚ 32 ਸਾਲਾ ਵਕੀਲ ਨਵਰਾਜ ਰਾਏ ਨੇ ਪਹਿਲੇ ਸਿੱਖ ਜੱਜ ਪ੍ਰੋ ਟੈਂਪੋਰ ਵਜੋਂ ਸਹੁੰ ਚੁੱਕੀ। ਦੱਸ ਦਈਏ ਕਿ ਇਹ ਸਥਾਨਕ ਸਿੱਖ ਭਾਈਚਾਰੇ ਅਤੇ ਕਾਉਂਟੀ ਦੀ ਨਿਆਂ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ।
ਨਵਰਾਜ ਰਾਏ ਨੂੰ ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਕੇਰਨ ਕਾਉਂਟੀ ਵਿੱਚ ਸੁਪੀਰੀਅਰ ਕੋਰਟ ਲਈ ਜੱਜ ਪ੍ਰੋ ਟੈਂਪੋਰ ਵਜੋਂ ਸਹੁੰ ਚੁਕਾਈ ਗਈ ਸੀ। ਦੱਸ ਦਈਏ ਕਿ ਉਹ ਕਾਉਂਟੀ ਦੇ ਇਤਿਹਾਸ ਵਿੱਚ ਇਸ ਅਹੁਦੇ 'ਤੇ ਰਹਿਣ ਵਾਲੇ ਪਹਿਲੇ ਸਿੱਖ ਹਨ।
ਕਾਬਿਲੇਗੌਰ ਹੈ ਕਿ ਜੱਜ ਪ੍ਰੋ ਟੈਂਪੋਰ ਇੱਕ ਪ੍ਰਾਈਵੇਟ ਵਕੀਲ ਹਨ ਜਿਨ੍ਹਾਂ ਨੂੰ ਅਦਾਲਤ ਦੁਆਰਾ ਕੁਝ ਵਿਸ਼ੇਸ਼ ਮਾਮਲਿਆਂ ਦੀ ਸੁਣਵਾਈ ਲਈ ਨਿਯੁਕਤ ਕੀਤਾ ਜਾਂਦਾ ਹੈ। ਇਹ ਪ੍ਰਬੰਧ ਅਦਾਲਤਾਂ ਵਿੱਚ ਵਧ ਰਹੇ ਕੇਸਾਂ ਦੇ ਭਾਰ ਨੂੰ ਘਟਾਉਣ ਅਤੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।
ਇਸ ਦੌਰਾਨ ਰਾਏ ਨੇ ਕਿਹਾ ਕਿ ਇਸ ਪਲ ਦੀ ਮਹੱਤਤਾ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਦੌਰਾਨ ਸਮਝ ਆਈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਅਦਾਲਤ ਨੂੰ ਲੋਕਾਂ ਨਾਲ ਭਰਿਆ ਦੇਖਿਆ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਪਲ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਡਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਜਨਤਕ ਵਿਸ਼ਵਾਸ ਬਣਾਈ ਰੱਖਣਾ ਹੋਵੇਗਾ।
ਇੱਕ ਮੀਡੀਆ ਅਦਾਰੇ ਨੂੰ ਦੱਸਦੇ ਹੋਏ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਭਾਈਚਾਰੇ ਨਾਲ ਗੱਲਬਾਤ ਕਰਨ ਅਤੇ ਨਿਆਂ ਪ੍ਰਣਾਲੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਤੋਂ ਸਭ ਤੋਂ ਵੱਧ ਉਤਸ਼ਾਹ ਮਿਲਦਾ ਹੈ।
ਇਹ ਵੀ ਪੜ੍ਹੋ : China Dor Boycott : ਪੰਜਾਬ 'ਚ ਚਾਈਨਾ ਡੋਰ ਦੀ 'ਖੂਨੀ ਖੇਡ' ਜਾਰੀ, ਹੁਣ ਰਾਏਕੋਟ 'ਚ ਗਲਾ ਵੱਢੇ ਜਾਣ ਕਾਰਨ ਸਰਬਜੀਤ ਕੌਰ ਦੀ ਹੋਈ ਮੌਤ
- PTC NEWS