Pushpa 2 Teaser: ਪੁਸ਼ਪਾ-2 ਦਾ ਟੀਜ਼ਰ ਰਿਲੀਜ਼, ਅਨੋਖੇ ਅੰਦਾਜ਼ ਚ ਨਜ਼ਰ ਆਏ ਪੁਸ਼ਪਾ ਰਾਜ, ਦੇਖੋ ਵੀਡੀਓ
Pushpa 2 Teaser: ਦੱਖਣ ਦੇ ਸੁਪਰ ਸਟਾਰ ਅੱਲੂ ਅਰਜੁਨ (Allu Arjun) ਦੀ ਸੁਪਰਹਿੱਟ ਫਿਲਮ ਪੁਸ਼ਪਾ ਦੇ ਭਾਗ ਦੂਜਾ ਪੁਸ਼ਪਾ-2 ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਅਦਾਕਾਰ ਨੇ ਆਪਣੇ ਜਨਮ ਦਿਨ 'ਤੇ ਪ੍ਰਸ਼ੰਸਕਾਂ ਨੂੰ ਇਹ ਤੋਹਫਾ ਦਿੱਤਾ ਹੈ। ਅਦਾਕਾਰ ਦੇ ਪ੍ਰਸ਼ੰਸਕਾਂ ਵੱਲੋਂ ਬੜੀ ਬੇਸਬਰੀ ਨਾਲ ਫਿਲਮ ਦੀ ਉਡੀਕ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 'ਪੁਸ਼ਪਾ 2: ਦ ਰੂਲ' ਦੇ ਟੀਜ਼ਰ 'ਚ ਪੁਸ਼ਪਾ ਰਾਜ ਦਾ ਦਮਦਾਰ ਅੰਦਾਜ਼ ਧੂਮ ਮਚਾਉਣ ਵਾਲਾ ਹੈ।
ਅਨੋਖੇ ਅੰਦਾਜ਼ 'ਚ ਅੱਲੂ ਅਰਜੁਨ
'ਪੁਸ਼ਪਾ 2: ਦ ਰੂਲ' ਦੇ ਟੀਜ਼ਰ 'ਚ ਅੱਲੂ ਅਰਜੁਨ ਦੀ ਦਿੱਖ ਦਿਲ ਨੂੰ ਛੋਹ ਲੈਣ ਵਾਲੀ ਹੈ। ਪ੍ਰਸ਼ੰਸਕਾਂ ਨੇ ਉਸ ਦਾ ਇਹ ਅਵਤਾਰ ਅੱਜ ਤੱਕ ਨਹੀਂ ਦੇਖਿਆ ਹੋਵੇਗਾ। ਟੀਜ਼ਰ 'ਚ ਅੱਲੂ ਸਾੜ੍ਹੀ ਅਤੇ ਪੂਰੇ ਮੇਕਅੱਪ ਨਾਲ ਨਜ਼ਰ ਆ ਰਿਹਾ ਹੈ। ਅਦਾਕਾਰ ਦਾ ਲੁੱਕ ਸਿਰ ਤੋਂ ਪੈਰਾਂ ਤੱਕ ਕਾਫੀ ਪ੍ਰਭਾਵਸ਼ਾਲੀ ਹੈ। 8 ਸੈਕਿੰਡ ਦੇ ਟੀਜ਼ਰ 'ਚ ਵੀ ਐਕਟਰ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।
ਅਦਾਕਾਰ ਅੱਲੂ ਅਰਜੁਨ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ 'ਤੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਮੈਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ! ਮੇਰਾ ਦਿਲ ਧੰਨਵਾਦ ਨਾਲ ਭਰਿਆ ਹੋਇਆ ਹੈ। ਕਿਰਪਾ ਕਰਕੇ ਇਸ ਟੀਜ਼ਰ ਨੂੰ ਧੰਨਵਾਦ ਕਹਿਣ ਦੇ ਮੇਰੇ ਤਰੀਕੇ ਵਜੋਂ ਲਓ!”
ਅੱਲੂ ਅਰਜੁਨ ਦੇ ਜਨਮਦਿਨ ਮੌਕੇ ਜਾਰੀ ਕੀਤੇ ਫਿਲਮ ਦੇ ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਇੰਟਰਨੈਟ 'ਤੇ ਹਲਚਲ ਮਚਾ ਦਿੱਤੀ ਹੈ। ਟੀਜ਼ਰ 'ਚ ਅਦਾਕਾਰ ਦੀ ਲੁੱਕ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਨਹੀਂ ਹੋ ਰਿਹਾ। ਪਰ ਦੱਸ ਦੇਈਏ ਕਿ ਇਹ ਫਿਲਮ ਇਸ ਸਾਲ ਸੁਤੰਤਰਤਾ ਦਿਵਸ ਯਾਨੀ 15 ਅਗਸਤ 2024 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।