Qila Raipur ਦੀਆਂ ਖੇਡਾਂ 30 ਜਨਵਰੀ ਤੋਂ ਹੋਣਗੀਆਂ ਸ਼ੁਰੂ , ਇਸ ਵਾਰ ਬੈਲ ਗੱਡੀਆਂ ਦੀਆਂ ਹੋਣਗੀਆਂ ਦੌੜਾਂ
Qila Raipur Rural Olympics : ਲੁਧਿਆਣਾ ਦੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ 30 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਖੇਡਾਂ ਇੱਕ ਫਰਵਰੀ ਤੱਕ ਚੱਲਣਗੀਆਂ ਅਤੇ ਇਸ ਵਾਰ ਵਿਸ਼ੇਸ਼ ਤੌਰ 'ਤੇ ਬੈਲ ਗੱਡੀ ਦੀਆਂ ਦੌੜਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਅਤੇ ਲਗਭਗ 100 ਟੀਮਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ
Qila Raipur Rural Olympics : ਲੁਧਿਆਣਾ ਦੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ 30 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਖੇਡਾਂ ਇੱਕ ਫਰਵਰੀ ਤੱਕ ਚੱਲਣਗੀਆਂ ਅਤੇ ਇਸ ਵਾਰ ਵਿਸ਼ੇਸ਼ ਤੌਰ 'ਤੇ ਬੈਲ ਗੱਡੀ ਦੀਆਂ ਦੌੜਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਅਤੇ ਲਗਭਗ 100 ਟੀਮਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਸਮੇਂ ਦੇ ਨਾਲ ਨਾਲ ਇਹਨਾਂ ਦੇ ਨਾਲ ਨਾਲ ਸ਼ਾਟ ਲਿਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਕਿਹਾ ਕਿ ਜਿੰਨੇ ਵੀ ਨਿਯਮ ਹਨ ਉਹਨਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੀਆਂ ਡਾਕਟਰ ਦੀਆਂ ਟੀਮਾਂ ਵੀ ਤੈਨਾਤ ਹੋਣਗੀਆਂ, ਕਿਸੇ ਵੀ ਜਾਨਵਰ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੀ ਪਹਿਲਾਂ ਵੀ ਮੀਟਿੰਗ ਹੋ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਖੇਡਾਂ ਦੇ ਪ੍ਰਬੰਧਕ ਨੇ ਕਿਹਾ ਕਿ ਬੈਲ ਗੱਡੀਆਂ ਤੋਂ ਇਲਾਵਾ ਹੋਰ ਵੀ ਖੇਡਾਂ ਹੋਣਗੀਆਂ। ਫ਼ਿਲਹਾਲ ਸਿਰਫ ਬੈਲ ਗੱਡੀਆਂ 'ਤੇ ਜਿਹੜੀ ਰੋਕ ਲੱਗੀ ਹੋਈ ਸੀ, ਉਸ ਨੂੰ ਆਗਿਆ ਮਿਲ ਚੁਕੀ ਹੈ। ਉਹਨਾਂ ਦੱਸਿਆ ਕਿ ਅਸੀਂ ਨਿਯਮਾਂ ਦੀ ਪਾਲਣਾ ਕਰਾਂਗੇ। ਨਿਯਮਾਂ ਦੇ ਵਿੱਚ ਖਾਸ ਤੌਰ 'ਤੇ ਤਿੰਨ ਸਾਲ ਤੋਂ ਛੋਟਾ ਬੈਲ, ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਹੱਥ ਦੇ ਵਿੱਚ ਡੰਡਾ ਨਹੀਂ ਹੋਵੇਗਾ, ਕੋਈ ਨਸ਼ਾ ਨਹੀਂ ਦਿੱਤਾ ਜਾਵੇਗਾ ਆਦੀ ਵਰਗੇ ਨਿਯਮ ਹਨ, ਜਿਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।