ਪਠਾਨਕੋਟ ’ਚ ਰਾਹੁਲ ਗਾਂਧੀ ਨੇ ਜਨਸਭਾ ਨੂੰ ਕੀਤਾ ਸੰਬੋਧਨ, ਕਿਹਾ- ਕੇਜਰੀਵਾਲ ਤੇ CM ਮਾਨ ’ਚ ਬਹੁਤ ਫ਼ਰਕ

ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਆਖਰੀ ਦਿਨ ਹੈ। ਪਠਾਨਕੋਟ ਵਿਖੇ ਰਾਹੁਲ ਗਾਂਧੀ ਵੱਲੋਂ ਜਨਸਭਾ ਨੂੰ ਸੰਬੋਧਨ ਕੀਤਾ।

By  Aarti January 19th 2023 03:51 PM -- Updated: January 19th 2023 04:44 PM

Bharat Jodo Yatra In Pathankot: ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਆਖਰੀ ਦਿਨ ਹੈ। ਪਠਾਨਕੋਟ ਵਿਖੇ ਰਾਹੁਲ ਗਾਂਧੀ ਵੱਲੋਂ ਜਨਸਭਾ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਵੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲਿਆ। 

ਜਨਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜੋ 3 ਕਾਲੇ ਕਾਨੂੰਨਾਂ ਰਾਹੀਂ ਕਿਸਾਨਾਂ ਨਾਲ ਹੋਇਆ, ਉਹੀ ਅਗਨੀਵੀਰ ਯੋਜਨਾ ਰਾਹੀਂ ਜਵਾਨਾਂ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਲੋਕਾਂ ਨੂੰ ਡਰਾ ਕੇ ਉਨ੍ਹਾਂ ਦੀ ਤਪੱਸਿਆ ਦਾ ਫਲ 2-3 ਅਰਬਪਤੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਨੋਟਬੰਦੀ, ਜੀਐਸਟੀ ਨੇ ਕਾਰੋਬਾਰੀਆਂ ਦਾ ਡਰ ਵਧਾਇਆ। ਡਰ ਦੇ ਮਾਹੌਲ ’ਚ ਨਫ਼ਰਤ ਫੈਲਾਉਣਾ ਸੌਖਾ ਹੈ। ਬੀਜੇਪੀ ਦੀਆਂ ਨੀਤੀਆਂ ਡਰ ਪੈਦਾ ਕਰ ਰਹੀਆਂ ਹਨ। 

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਨਾ ਚੱਲਣ ਦਿਓ। ਮੈ ਪੰਜਾਬ ਦੇ ਮੁੱਖ ਮੰਤਰੀ ਨੂੰ  ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਲੋਕ ਸਭਾ ਵਿੱਚ ਬੈਠੇ ਸਨ। ਤੁਹਾਡੇ ਅਤੇ ਅਰਵਿੰਦ ਕੇਜਰੀਵਾਲ ਵਿੱਚ ਬਹੁਤ ਫ਼ਰਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ।

ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਲੜਾਂਗੇ ਅਤੇ ਉਨ੍ਹਾਂ ਨੂੰ ਹਰਾਵਾਂਗੇ। ਲੋਕਾਂ ਦਾ ਪੈਸਾ ਗੁਜਰਾਤ ਚ ਇਸਤੇਮਾਲ ਕੀਤਾ ਗਿਆ। ਪੰਜਾਬ ਦੇ ਪੈਸੇ ਨਾਲ ਗੁਜਰਾਤ ਨਾਲ ਵਿਗਿਆਪਨ ਦਿੱਤੇ ਜਾਣਗੇ। ਇਹ ਗਲਤ ਹੈ। ਉਨ੍ਹਾਂ ਨੇ ਆਪਣੀ ਗੱਲ ਨੂੰ ਦਹਰਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਮੈਨੂੰ ਚੰਗੇ ਲੱਗਦੇ ਹਨ ਪਰ ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਸਕੂਟ ਏਅਰਲਾਈਨਜ਼ ਦੇ ਜਹਾਜ਼ ਨੇ ਸਮੇਂ ਤੋਂ ਪਹਿਲਾਂ ਭਰੀ ਉਡਾਣ, ਏਅਰਪੋਰਟ 'ਤੇ ਹੋਇਆ ਜ਼ਬਰਦਸਤ ਹੰਗਾਮਾ 

Related Post