ਸੰਘਣੀ ਧੁੰਦ ਹੇਠ ਨਸ਼ਾ ਤਸਕਰ ਵੱਲੋਂ ਤਸਕਰੀ, ਜੇਲ੍ਹ ’ਚੋਂ ਸੁੱਟੀ ਗਈ ਨਸ਼ੇ ਦੀ ਵੱਡੀ ਖੇਪ

By  Aarti December 22nd 2022 04:45 PM -- Updated: December 22nd 2022 06:13 PM

ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ ’ਚ ਧੁੰਦ ਦੇ ਚੱਲਦੇ ਤਸਕਰੀ ਨੂੰ ਰੋਕਣ ਦੇ ਲਈ ਅਚਨਚੇਤ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ। ਹੁਕਮਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੁਸਤੈਦ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਅੰਦਰੋਂ ਬਾਹਰ ਸੁੱਟੇ ਪਾਬੰਦੀਸ਼ੁਦਾ ਸਮਾਨ ਦੀ ਖੇਪ ਬਰਾਮਦ ਕੀਤੀ ਹੈ। ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 



ਇਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀ ਟਵੀਟ ਵੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਧੁੰਦ ਦੇ ਚੱਲਦੇ ਜੇਲ੍ਹ ਦੇ ਅੰਦਰ ਤਸਕਰੀ ਦੇ ਮਾਮਲੇ ਨੂੰ ਵਧਣ ਲੱਗੇ ਹਨ। ਜਿਨ੍ਹਾਂ ਨੂੰ ਰੋਕਣ ਦੇ ਲਈ ਹਰ ਜੇਲ੍ਹ ’ਚ ਅਚਨਚੇਤ ਨਿਰੀਖਣ ਸ਼ੁਰੂ ਕੀਤਾ ਗਿਆ ਹੈ। ਅੰਮ੍ਰਿਤਸਰ ਜੇਲ੍ਹ ’ਚ 14 ਤਰ੍ਹਾਂ ਦਾ ਸਾਮਾਨ ਬਰਾਮਦ ਹੋਇਆ ਹੈ। ਜਿਸ ਨੂੰ ਬਾਹਰ ਸੁੱਟਿਆ ਗਿਆ ਸੀ। ਜਿਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਜਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਆਪਣੇ ਇੱਕ ਹੋਰ ਟਵੀਟ ’ਚ ਜੇਲ੍ਹ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਵੱਲੋਂ 153 ਬੀੜੀਆਂ ਦੇ ਬੰਡਲ, 15 ਤੰਬਾਕੂ ਦੇ ਪੈਕਟ, ਸਿਗਰੇਟ ਦੇ 3 ਪੈਕਟ, 5 ਬਟਨ ਮੋਬਾਈਲ, 10 ਪਾਨ ਮਸਾਲੇ ਦੇ ਪੈਕਟ, ਦੋ ਮੋਬਾਈਲ ਚਾਰਜਰ, 15 ਪੈਕੇਟ ਰਾਈਸ ਪੇਪਰ, 3 ਹੀਟਰ ਦੀਆਂ ਤਾਰਾਂ ਜ਼ਬਤ ਕੀਤੀਆਂ ਗਈਆਂ ਹਨ। ਜਿਸ ਦੀ ਸੂਚਨਾ ਥਾਣਾ ਫਤਿਹਪੁਰ ਦੀ ਚੌਕੀ ਨੂੰ ਦੇ ਦਿੱਤੀ ਗਈ ਹੈ। 


ਇਹ ਵੀ ਪੜ੍ਹੋ: ਮੁੜ ਸਵਾਲਾਂ ’ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ 7 ਮੋਬਾਇਲ ਬਰਾਮਦ

Related Post