Electricity bill : ਬਿਜਲੀ ਬਿੱਲ ਨੇ ਕੱਢਿਆ ਸ਼ਖਸ ਦਾ ਧੂੰਆਂ, ਇੱਕ ਮਹੀਨੇ ਦਾ ਬਿੱਲ 29 ਕਰੋੜ ਰੁਪਏ ! ਊਰਜਾ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

Bikaner Viral News : ਮੋਹਨ ਲਾਲ ਰਾਮਲਾਲ ਨੇ ਕਿਹਾ ਕਿ ਬਿਜਲੀ ਵਿਭਾਗ ਨੇ ਉਸ ਨੂੰ ਜਦੋਂ ਇਹ 29 ਕਰੋੜ ਰੁਪਏ ਦਾ ਬਿਜਲੀ ਬਿੱਲ ਭੇਜਿਆ ਤਾਂ ਉਸ ਦੇ ਹੋਸ਼ ਉਡ ਗਏ ਅਤੇ ਆਪਣਾ ਸਿਰ ਫੜ ਕੇ ਬੈਠ ਗਿਆ। ਇਹ ਬਿੱਲ ਜੋਧਪੁਰ ਡਿਸਕੌਮ ਕੰਪਨੀ ਵੱਲੋਂ ਭੇਜਿਆ ਗਿਆ ਹੈ।

By  KRISHAN KUMAR SHARMA February 17th 2025 08:09 PM -- Updated: February 17th 2025 08:11 PM

Electricity Bill viral News : ਅਕਸਰ ਤੁਸੀ ਹਜ਼ਾਰਾਂ-ਲੱਖਾਂ ਰੁਪਏ ਬਿਜਲੀ ਦੇ ਬਿੱਲ ਆਉਣ ਦੀਆਂ ਖ਼ਬਰਾਂ ਪੜ੍ਹੀਆਂ ਹੋਣਗੀਆਂ। ਪਰ ਬੀਕਾਨੇਰ ਦੇ ਇੱਕ ਸ਼ਖਸ ਨੂੰ ਆਏ ਬਿੱਲ ਨੇ ਇਨ੍ਹੀਂ ਦਿਨੀ ਸੋਸ਼ਲ ਮੀਡੀਆ 'ਤੇ ਹਾਹਾਕਾਰ ਮਚਾ ਰੱਖੀ ਹੈ। ਇਸ ਸ਼ਖਸ ਨੂੰ ਹਜ਼ਾਰਾਂ-ਲੱਖਾਂ ਨਹੀਂ ਸਗੋਂ 29 ਕਰੋੜ ਰੁਪਏ ਦਾ ਬਿੱਲ, ਬਿਜਲੀ ਵਿਭਾਗ ਨੇ ਭੇਜਿਆ ਹੈ, ਜਿਸ ਨੂੰ ਲੈ ਕੇ ਊਰਜਾ ਮੰਤਰੀ ਊਰਜਾ ਮੰਤਰੀ ਹੀਰਾਲਾਲ ਨਾਗਰ ਨੂੰ ਵੀ ਇਸਦੀ ਜਾਂਚ ਦੇ ਹੁਕਮ ਦੇਣੇ ਪਏ ਹਨ।

ਜਾਣਕਾਰੀ ਅਨੁਸਾਰ ਨੋਖਾ ਸਬ-ਡਿਵੀਜ਼ਨ 'ਚ ਮੋਹਨ ਲਾਲ ਰਾਮਲਾਲ ਦੇ ਘਰ ਦਾ 29 ਕਰੋੜ ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਊਰਜਾ ਮੰਤਰੀ ਹੀਰਾਲਾਲ ਨਾਗਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਗਲਤੀ ਕਿਸ ਪੱਧਰ 'ਤੇ ਹੋਈ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸੀਂ ਕਾਰਵਾਈ ਕਰ ਰਹੇ ਹਾਂ।

ਮੋਹਨ ਲਾਲ ਰਾਮਲਾਲ ਨੇ ਕਿਹਾ ਕਿ ਬਿਜਲੀ ਵਿਭਾਗ ਨੇ ਉਸ ਨੂੰ ਜਦੋਂ ਇਹ 29 ਕਰੋੜ ਰੁਪਏ ਦਾ ਬਿਜਲੀ ਬਿੱਲ ਭੇਜਿਆ ਤਾਂ ਉਸ ਦੇ ਹੋਸ਼ ਉਡ ਗਏ ਅਤੇ ਆਪਣਾ ਸਿਰ ਫੜ ਕੇ ਬੈਠ ਗਿਆ। ਇਹ ਬਿੱਲ ਜੋਧਪੁਰ ਡਿਸਕੌਮ ਕੰਪਨੀ ਵੱਲੋਂ ਭੇਜਿਆ ਗਿਆ ਹੈ।

ਬਿਜਲੀ ਵਿਭਾਗ ਨੇ ਮੋਹਨ ਲਾਲ ਰਾਮਲਾਲ ਨੂੰ 29,67,74,905 ਰੁਪਏ ਦਾ ਬਿੱਲ ਭੇਜਿਆ ਹੈ। ਇਸ ਬਿੱਲ ਸਬੰਧੀ ਉਨ੍ਹਾਂ ਬਿਜਲੀ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਕਰੋੜਾਂ ਰੁਪਏ ਦਾ ਇਹ ਬਿਜਲੀ ਦਾ ਬਿੱਲ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਖਪਤਕਾਰ ਮੋਹਨ ਲਾਲ ਰਾਮਲਾਲ ਦੇ ਘਰ ਦਾ ਬਿਜਲੀ ਬਿੱਲ ਔਸਤਨ 1500 ਤੋਂ 2000 ਰੁਪਏ ਆਇਆ ਹੈ। ਪਰ ਹੁਣ ਇੰਨਾ ਜ਼ਿਆਦਾ ਬਿੱਲ ਦੇਖ ਕੇ ਪੂਰਾ ਪਰਿਵਾਰ ਪਰੇਸ਼ਾਨ ਹੈ। ਕਿਸੇ ਵਿਅਕਤੀ ਦੇ ਘਰ ਦਾ ਬਿਜਲੀ ਦਾ ਬਿੱਲ ਹਜ਼ਾਰਾਂ ਜਾਂ ਲੱਖਾਂ 'ਚ ਨਹੀਂ ਸਗੋਂ ਕਰੋੜਾਂ ਰੁਪਏ 'ਚ ਹੈ।

ਫਿਲਹਾਲ ਇਸ ਸਬੰਧੀ ਵਿਭਾਗ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ ਅਤੇ ਮੋਹਨ ਲਾਲ ਅਤੇ ਉਸ ਦਾ ਪਰਿਵਾਰ ਚਿੰਤਤ ਹਨ।

Related Post