Rajvir Jawanda ਦੀ ਆਖਰੀ ਫ਼ਿਲਮ ਯਮਲਾ ਹੋਵੇਗੀ ਰਿਲੀਜ਼ ,ਪਰਿਵਾਰ ਨੇ ਫਿਲਮ ਰਿਲੀਜ਼ ਕਰਨ ਦਾ ਲਿਆ ਫੈਸਲਾ

Rajvir Jawanda Yamla Movie : ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਵੀ ਉਸਦੀ ਫਿਲਮ "ਯਮਲਾ" ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਫਿਲਮ ਬਾਰੇ ਪੋਸਟ ਕਰਕੇ ਇਸ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਨਿਰਦੇਸ਼ਕ ਨੂੰ ਮੈਸੇਜ ਵੀ ਭੇਜਿਆ ਹੈ

By  Shanker Badra November 3rd 2025 02:37 PM -- Updated: November 3rd 2025 02:52 PM

Rajvir Jawanda Yamla Movie :  ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਵੀ ਉਸਦੀ ਫਿਲਮ "ਯਮਲਾ" ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਫਿਲਮ ਬਾਰੇ ਪੋਸਟ ਕਰਕੇ ਇਸ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਨਿਰਦੇਸ਼ਕ ਨੂੰ ਮੈਸੇਜ ਵੀ ਭੇਜਿਆ ਹੈ। ਪਰਿਵਾਰ ਨੇ ਇੱਕ ਇਮੋਸ਼ਨਲ ਮੈਸੇਜ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, "ਇੱਕ ਕਲਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਪਰ ਉਨ੍ਹਾਂ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ।

2019 ਵਿੱਚ ਹੋਈ ਸੀ ਫ਼ਿਲਮ ਦੀ ਸ਼ੂਟਿੰਗ  

ਜਾਣਕਾਰੀ ਅਨੁਸਾਰ ਫਿਲਮ ਦੀ ਸ਼ੂਟਿੰਗ 2019 ਵਿੱਚ ਸ਼ੁਰੂ ਹੋਈ ਸੀ। ਇਸ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਸਨ। ਇਸ ਫਿਲਮ ਵਿੱਚ ਰਾਜਵੀਰ ਜਵੰਦਾ, ਸਾਨਵੀ ਧੀਮਾਨ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਘਵੀਰ ਬੋਲੀ ਅਤੇ ਨਵਨੀਤ ਕੌਰ ਢਿੱਲੋਂ ਨੇ ਐਕਟਿੰਗ ਕੀਤੀ ਹੈ। ਓਥੇ ਹੀ ਬੈਲੀ ਸਿੰਘ ਕੱਕੜ ਫ਼ਿਲਮ ਦੇ ਨਿਰਮਾਤਾ ਹੈ। ਇਸ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਸਮੇਤ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਸੀ ਪਰ ਰਿਲੀਜ਼ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਸੀ।

 ਪੋਸਟ ਵਿੱਚ ਲਿਖਿਆ ਹੈ, "ਕਲਾ ਹਮੇਸ਼ਾ ਜਿਉਂਦੀ ਰਹਿੰਦੀ ਹੈ

ਰਾਜਵੀਰ ਜਵੰਦਾ ਦੇ ਪਰਿਵਾਰ ਨੇ ਐਤਵਾਰ (2 ਨਵੰਬਰ) ਸ਼ਾਮ 6 ਵਜੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ, ਜਿਸ ਵਿੱਚ ਲਿਖਿਆ ਹੈ, ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਸਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ। ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਦੇ ਇਸ ਸਫਰ ਵਿਚ ਰਾਜਵੀਰ ਦੇ ਪਰਿਵਾਰ ਵੱਲੋਂ ਰਾਕੇਸ਼ ਮਹਿਤਾ ਨੂੰ ਸੁਨੇਹਾ। ਅਸੀਂ ਇਸ ਯਮਲੇ ਨੂੰ ਉਸਦੀ ਕਲਾ ਰਾਹੀਂ ਹਮੇਸ਼ਾ ਜਿਉਂਦਾ ਰੱਖਾਂਗੇ। ਜਲਦ ਹੀ ਇਹ "ਯਮਲਾ" ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਮਿਲੇਗਾ।

 27 ਸਤੰਬਰ ਨੂੰ ਵਾਪਰਿਆ ਸੀ ਰਾਜਵੀਰ ਜਵੰਦਾ ਨਾਲ ਹਾਦਸਾ

ਰਾਜਵੀਰ ਜਵੰਦਾ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਸਨ। ਉਨ੍ਹਾਂ ਦਾ 8 ਅਕਤੂਬਰ 2025 ਨੂੰ 35 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਰਾਜਵੀਰ ਜਵੰਦਾ 27 ਸਤੰਬਰ ਨੂੰ ਰਾਜਵੀਰ ਜਵੰਦਾ ਆਪਣੀ ਮੋਟਰਸਾਈਕਲ 'ਤੇ ਬੱਦੀ ਤੋਂ ਸ਼ਿਮਲਾ ਜਾ ਰਿਹਾ ਸੀ। ਰਸਤੇ ਵਿੱਚ ਪਿੰਜੌਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਹ 11 ਦਿਨਾਂ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। 12ਵੇਂ ਦਿਨ 35 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਸੀ ਅਤੇ ਕਈ ਗੀਤ ਗਾਏ ਸਨ। 


Related Post