ਰਾਖੀ ਸਾਵੰਤ ਨੇ ਆਦਿਲ ਦੁਰਾਨੀ ਨਾਲ ਕਰਵਾਇਆ 'ਵਿਆਹ', ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ

ਸੋਸ਼ਲ ਮੀਡੀਆ ’ਤੇ ਰਾਖੀ ਸਾਵੰਤ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਦੇਖਣ ਤੋਂ ਲੱਗ ਰਿਹਾ ਹੈ ਕਿ ਉਸ ਨੇ ਵਿਆਹ ਕਰਵਾ ਲਿਆ ਹੈ।

By  Aarti January 11th 2023 06:02 PM

Rakhi Sawant Court Marriage: ਰਾਖੀ ਸਾਵੰਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਸ ਤੋਂ ਲੱਗ ਰਿਹਾ ਹੈ ਕਿ ਉਸ ਨੇ ਵਿਆਹ ਕਰਵਾ ਲਿਆ ਹੈ। 


ਵਾਇਰਲ ਤਸਵੀਰਾਂ 'ਚ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦੋਵੇਂ ਗਲ੍ਹ ਚ ਮਾਲਾ ਪਾਏ ਹੋਏ, ਕਾਗਜ਼ਾਂ 'ਤੇ ਦਸਤਖਤ ਕਰਦੇ ਅਤੇ ਇਸ ਨੂੰ ਹਾਈਲਾਈਟ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ’ਚ ਰਾਖੀ ਨੇ ਸਿਰ 'ਤੇ ਦੁਪੱਟੇ ਦੇ ਨਾਲ ਸ਼ਰਾਰਾ ਪਾਇਆ ਹੋਇਆ ਹੈ। ਆਦਿਲ ਨੇ ਕਾਲੇ ਰੰਗ ਦੀ ਕਮੀਜ਼ ਅਤੇ ਜੀਨਸ ਪਹਿਨੀ ਹੋਈ ਹੈ। ਹਾਲਾਂਕਿ ਜੋੜੇ ਨੇ ਇਸ ਸਬੰਧ ਵਿਚ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

ਹਾਲਾਂਕਿ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਰਾਖੀ ਦੇ ਪ੍ਰਸ਼ੰਸਕ ਉਸ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕਰ ਰਹੇ ਹਨ।

ਦੱਸ ਦਈਏ ਕਿ ਰਾਖੀ ਸਾਵੰਤ ਨੇ ਮਈ 2022 ਵਿੱਚ ਆਦਿਲ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਇਸ ਤੋਂ ਪਹਿਲਾਂ ਉਸਨੇ ਆਪਣੇ "ਪਤੀ" ਰਿਤੇਸ਼ ਨੂੰ 'ਬਿੱਗ ਬੌਸ 15' ਵਿੱਚ ਸਾਹਮਣੇ ਲਿਆਈ ਸੀ।ਹਾਲਾਂਕਿ ਬਾਅਦ ਵਿੱਚ ਇਹ ਜੋੜਾ ਵੱਖ ਹੋ ਗਿਆ।

ਇਹ ਵੀ ਪੜ੍ਹੋ: 'RRR' ਦੇ ਗੀਤ 'ਨਾਟੂ ਨਾਟੂ' ਨੇ ਜਿੱਤਿਆ 2023 ਗੋਲਡਨ ਗਲੋਬ ਸਰਵੋਤਮ ਐਵਾਰਡ

Related Post