ਜਬਰ ਜਨਾਹ ਦੋਸ਼ੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ; ਤੀਜੀ ਵਾਰ ਆਵੇਗਾ ਜੇਲ੍ਹ ਤੋਂ ਬਾਹਰ

ਜਬਰ ਜਨਾਹ ਅਤੇ ਕਤਲ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ, ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨਾਂ ਦੀ ਪੈਰੋਲ ਪੂਰੀ ਹੋਣ ਤੋਂ ਦੋ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਇੱਕ ਹੋਰ ਪੈਰੋਲ ਮਿਲ ਗਈ ਹੈ। ਉਸਦੇ ਤੀਸਰੀ ਵਾਰ ਪੈਰੋਲ 'ਤੇ ਬਰਨਾਵਾ ਆਸ਼ਰਮ 'ਚ ਆਉਣ ਦੀ ਸੂਚਨਾ 'ਤੇ ਆਸ਼ਰਮ 'ਚ ਸਫਾਈ ਮੁਹਿੰਮ ਚਲਾ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

By  Jasmeet Singh January 21st 2023 01:03 PM

Ram Rahim Granted Parole For 3rd Time: ਜਬਰ ਜਨਾਹ ਅਤੇ ਕਤਲ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ, ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨਾਂ ਦੀ ਪੈਰੋਲ ਪੂਰੀ ਹੋਣ ਤੋਂ ਦੋ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਇੱਕ ਹੋਰ ਪੈਰੋਲ ਮਿਲ ਗਈ ਹੈ। ਉਸਦੇ ਤੀਸਰੀ ਵਾਰ ਪੈਰੋਲ 'ਤੇ ਬਰਨਾਵਾ ਆਸ਼ਰਮ 'ਚ ਆਉਣ ਦੀ ਸੂਚਨਾ 'ਤੇ ਆਸ਼ਰਮ 'ਚ ਸਫਾਈ ਮੁਹਿੰਮ ਚਲਾ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਨਿਯਮਾਂ ਅਨੁਸਾਰ ਦਿੱਤੀ ਪੈਰੋਲ

ਮੀਡੀਆ ਰਿਪੋਰਟਾਂ ਮੁਤਾਬਕ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਸ ਨੇ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਹੈ। ਵਰਮਾ ਨੇ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਨਿਯਮਾਂ ਅਨੁਸਾਰ ਪੈਰੋਲ ਦਿੱਤੀ ਗਈ ਹੈ। ਰੋਹਤਕ ਜ਼ਿਲ੍ਹੇ ਦੇ ਸੁਨਾਰੀਆ ਜੇਲ੍ਹ ਚੋਂ ਜਲਦ ਹੀ ਡੇਰਾ ਮੁਖੀ ਦੇ ਰਿਹਾਅ ਹੋਣ ਦੀ ਸੰਭਾਵਨਾ ਹੈ। ਰੋਹਤਕ ਪੁਲਿਸ ਦੇ ਐਸਪੀ ਉਦੈ ਸਿੰਘ ਮੀਨਾ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਕਿਉਂ ਮਿਲੀ ਪੈਰੋਲ 

ਦੱਸਣਯੋਗ ਹੈ ਕਿ ਡੇਰਾ ਮੁਖੀ ਜੇਲ੍ਹ ਵਿੱਚ ਹੈ ਅਤੇ ਆਪਣੀਆਂ ਦੋ ਮਹਿਲਾ ਚੇਲਿਆਂ ਨਾਲ ਜਬਰ ਜਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਮੁਖੀ ਨੇ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ, ਜੋ ਕਿ 25 ਜਨਵਰੀ ਨੂੰ ਹੈ, ਵਿੱਚ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਲਈ ਅਰਜ਼ੀ ਦਿੱਤੀ ਸੀ। ਜਿਸਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਤੀਜੀ ਵਾਰ ਮਿਲੀ ਪੈਰੋਲ 

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਪੈਰੋਲ ਨੂੰ ਲੈ ਕੇ ਕਈ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਉਸ ਨੂੰ ਪਿਛਲੇ ਸਾਲ ਵੀ 40 ਦਿਨਾਂ ਦੀ ਪੈਰੋਲ, 2 ਦਿਨ ਦੀ ਫਰਲੋ ਅਤੇ ਇੱਕ ਮਹੀਨੇ ਦੀ ਰੈਗੂਲਰ ਪੈਰੋਲ ਦਿੱਤੀ ਗਈ ਸੀ। 2022 ਨੂੰ ਅਧਸੂਚਿਤ ਕੀਤੇ ਗਏ ਹਰਿਆਣਾ ਚੰਗੇ ਆਚਰਣ ਕੈਦੀ (ਅਸਥਾਈ ਰਿਹਾਈ) ਐਕਟ, 2022 ਦੇ ਅਨੁਸਾਰ ਦੋਸ਼ੀ ਕੈਦੀਆਂ ਨੂੰ ਇੱਕ ਕੈਲੰਡਰ ਸਾਲ ਵਿੱਚ 70 ਹਫ਼ਤਿਆਂ ਲਈ ਨਿਯਮਤ ਪੈਰੋਲ ਦਿੱਤੀ ਜਾ ਸਕਦੀ ਹੈ, ਜਿਸ ਨੂੰ ਦੋ ਹਿੱਸਿਆਂ ਵਿੱਚ ਲਿਆ ਜਾ ਸਕਦਾ ਹੈ। ਹਾਲਾਂਕਿ ਬਹੁਤੇ ਕੈਦੀਆਂ ਨੂੰ ਇੰਨੀ ਆਸਾਨੀ ਨਾਲ ਅਤੇ ਅਕਸਰ ਪੈਰੋਲ ਨਹੀਂ ਦਿੱਤੀ ਜਾਂਦੀ। 

Related Post