Rapper Badshah ਦੇ ਕਲੱਬ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ, ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ’ਚ ਸੀ ਮੁਲਜ਼ਮ

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗੋਲਡੀ ਬਰਾੜ ਦੇ ਸੰਪਰਕ ਵਿੱਚ ਹੈ। ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਵੀ ਬਾਦਸ਼ਾਹ ਦੇ ਨਾਈਟ ਕਲੱਬ ਵਿੱਚ ਧਮਾਕਾ ਹੋਇਆ ਸੀ।

By  Aarti August 13th 2025 11:45 AM

Rapper Badshah News : ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਦੇ ਕਲੱਬ ’ਤੇ ਹਮਲਾ ਕਰਨ ਵਾਲਾ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਪੁਲਿਸ ਨੇ ਇਸ ਮਾਮਲੇ ’ਚ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ ਵੱਲੋਂ 26 ਨਵੰਬਰ 2024 ਨੂੰ ਚੰਡੀਗੜ੍ਹ ’ਚ ਕਲੱਬ ਦੇ ਬਾਹਰ ਧਮਾਕਾ ਕੀਤਾ ਗਿਆ ਸੀ। ਕਰੂਡ ਬੰਬ ਸੁੱਟਣ ਮਗਰੋਂ ਮੁਲਜ਼ਮ ਫਰਾਰ ਹੋ ਗਿਆ ਸੀ। 

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗੋਲਡੀ ਬਰਾੜ ਦੇ ਸੰਪਰਕ ਵਿੱਚ ਹੈ। ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਵੀ ਬਾਦਸ਼ਾਹ ਦੇ ਨਾਈਟ ਕਲੱਬ ਵਿੱਚ ਧਮਾਕਾ ਹੋਇਆ ਸੀ। ਬਾਈਕ 'ਤੇ ਸਵਾਰ ਕੁਝ ਨੌਜਵਾਨ ਦੇਸੀ ਬੰਬ ਸੁੱਟ ਕੇ ਭੱਜ ਗਏ ਸਨ। ਇਸ ਧਮਾਕੇ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਲੱਬ ਦੇ ਸ਼ੀਸ਼ੇ ਟੁੱਟ ਗਏ।

ਦੱਸ ਦਈਏ ਕਿ ਮੁਲਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ। ਦੀਪਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਲੰਬੇ ਸਮੇਂ ਤੋਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਇਸ ਵੇਲੇ ਪੁਲਿਸ ਦੀਪਕ ਤੋਂ ਪੁੱਛਗਿੱਛ ਕਰ ਰਹੀ ਹੈ।

ਕਾਬਿਲੇਗੌਰ ਹੈ ਕਿ 26 ਨਵੰਬਰ 2024 ਨੂੰ, ਚੰਡੀਗੜ੍ਹ ਦੇ ਦੋ ਕਲੱਬਾਂ, ਬਾਦਸ਼ਾਹ ਦੇ ਸੇਵਿਲ ਬਾਰ ਐਂਡ ਲਾਉਂਜ ਅਤੇ ਡੀ ਓਰਾ ਕਲੱਬ ਦੇ ਬਾਹਰ ਦੋ ਧਮਾਕੇ ਹੋਏ। ਸੀਸੀਟੀਵੀ ਫੁਟੇਜ ਵਿੱਚ ਇੱਕ ਵਿਅਕਤੀ ਨੂੰ ਕਲੱਬਾਂ 'ਤੇ ਕਰੂਡ ਬੰਬ ਸੁੱਟਦੇ ਅਤੇ ਭੱਜਦੇ ਹੋਏ ਦਿਖਾਇਆ ਗਿਆ। ਇਨ੍ਹਾਂ ਧਮਾਕਿਆਂ ਕਾਰਨ ਕਲੱਬਾਂ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ।

ਇਹ ਵੀ ਪੜ੍ਹੋ : Tariff War ਦੇ ਵਿਚਾਲੇ ਅਮਰੀਕਾ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ, ਟਰੰਪ ਨਾਲ ਵੀ ਕਰਨਗੇ ਮੁਲਾਕਾਤ

Related Post