HDFC Bank Loot : ਫਗਵਾੜਾ ਚ ਚਿੱਟੇ ਦਿਨ ਵੱਡੀ ਵਾਰਦਾਤ ! ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਸਟਾਫ਼ ਸਮੇਤ ਲੋਕਾਂ ਨੂੰ ਬੰਦੀ ਬਣਾ ਕੇ ਲੁੱਟੇ 40 ਲੱਖ ਰੁਪਏ

HDFC Bank Loot : ਲੁਟੇਰਿਆਂ ਨੇ ਪਿੰਡ ਰਿਹਾਣਾ ਜੱਟਾਂ ਵਿਖੇ ਐਚਡੀਐਫਸੀ ਬੈਂਕ ਵਿੱਚ ਲੁੱਟ ਕਰਦਿਆਂ 40 ਲੱਖ ਰੁਪਏ ਲੁੱਟ ਲਏ ਗਏ ਦੱਸੇ ਜਾ ਰਹੇ ਹਨ। ਲੁੱਟ ਦੀ ਘਟਨਾ ਬਾਰੇ ਪਤਾ ਲੱਗਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

By  KRISHAN KUMAR SHARMA May 30th 2025 07:53 PM -- Updated: May 30th 2025 08:35 PM

HDFC Bank Loot : ਫਗਵਾੜਾ 'ਚ ਚਿੱਟੇ ਦਿਨ ਵੱਡੀ ਵਾਰਦਾਤ ਵਾਪਰਨ ਦੀ ਸੂਚਨਾ ਹੈ। ਲੁਟੇਰਿਆਂ ਨੇ ਪਿੰਡ ਰਿਹਾਣਾ ਜੱਟਾਂ ਵਿਖੇ ਐਚਡੀਐਫਸੀ ਬੈਂਕ ਵਿੱਚ ਲੁੱਟ ਕਰਦਿਆਂ 40 ਲੱਖ ਰੁਪਏ ਲੁੱਟ ਲਏ ਗਏ ਦੱਸੇ ਜਾ ਰਹੇ ਹਨ। ਲੁੱਟ ਦੀ ਘਟਨਾ ਬਾਰੇ ਪਤਾ ਲੱਗਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਲੁੱਟ ਦੀ ਘਟਨਾ ਦੁਪਹਿਰ 3 ਵਜੇ ਦੇ ਕਰੀਬ ਵਾਪਰੀ, ਜਿਸ ਵਿੱਚ 3 ਨਕਾਬਪੋਸ਼ ਲੁਟੇਰੇ ਦੱਸੇ ਜਾ ਰਹੇ ਹਨ। ਲੁਟੇਰੇ ਹਥਿਆਰਬੰਦ ਸਨ, ਜਿਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਬੈਂਕ ਦੇ ਪੂਰੇ ਸਟਾਫ਼ ਸਮੇਤ ਗੰਨਮੈਨ ਅਤੇ ਅੰਦਰ ਮੌਜੂਦ ਲੋਕਾਂ ਨੂੰ ਬੰਦੀ ਬਣਾ ਲਿਆ ਅਤੇ 40 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।

ਪੁਲਿਸ ਦਾ ਕੀ ਹੈ ਕਹਿਣਾ ?

ਮੌਕੇ 'ਤੇ ਜਾਣਕਾਰੀ ਦਿੰਦਿਆਂ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਮੁਲਜ਼ਮਾਂ ਦੀ ਗਿਣਤੀ 3 ਸੀ, ਜੋ ਕਿ ਸੀਸੀਟੀਵੀ ਕੈਮਰੇ ਵਿੱਚ ਘਟਨਾ ਕੈਦ ਹੋ ਗਈ ਹੈ ਅਤੇ ਉਸ ਦੇ ਆਧਾਰ 'ਤੇ ਪੁਲਿਸ ਜਾਂਚ 'ਚ ਜੁਟ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਚਿੱਟੇ ਰੰਗ ਦੀ ਹੁੰਡਈ ਵਰਨਾ ਗੱਡੀ ਵਿੱਚ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋਏ।

Related Post