Kapurthala ’ਚ ਲੁਟੇਰਿਆਂ ਨੇ ਚੱਲਦੀ PRTC ਬੱਸ ਨੂੰ ਲੁੱਟਿਆ, 800-900 ਰੁਪਏ ਖੋਹ ਕੇ ਹੋਏ ਫਰਾਰ

ਮਾਮਲੇ ਸਬੰਧੀ ਪੀਆਰਟੀਸੀ ਬੱਸ ਨੰਬਰ ਪੀਬੀ ਜ਼ੀਰੋ ਏਟ ਡੀ - ਜੀ 5859 ਦੇ ਡਰਾਇਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੱਸ ਦੇ 6-7 ਗੇੜੇ ਲਗਾ ਰਹੇ ਸਨ। ਜਦੋਂ ਬੱਸ ਕੁਲਾਰਾਂ ਦੇ ਨੇੜੇ ਪਹੁੰਚੀ ਤਾਂ ਇੱਕ ਚਿੱਟੀ ਪੁਰਾਣੀ ਹੋਂਡਾ ਸਿਟੀ ਕਾਰ, ਜਿਸ ਵਿੱਚ 3-4 ਵਿਅਕਤੀ ਸਵਾਰ ਸਨ, ਨੇ ਬੱਸ ਦਾ ਰਸਤਾ ਰੋਕ ਲਿਆ।

By  Aarti April 3rd 2026 03:39 PM

Kapurthala News : ਪੰਜਾਬ ’ਚ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਵਿਖੇ ਵਾਪਰਿਆ ਜਿੱਥੇ  ਦਿਨ ਦਿਹਾੜੇ ਤਕਰੀਬਨ 12:30 ਵਜੇ ਪੀਆਰਟੀਸੀ ਦੀ ਇੱਕ ਬੱਸ, ਜੋ ਰੋਜ਼ਾਨਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਾਇਆ ਸਿੱਧਵਾਂ ਦੋਨਾ-ਮੋਠਾਂਵਾਲਾ ਰੂਟ ‘ਤੇ ਚੱਲਦੀ ਹੈ, ਨੂੰ ਦਾਤਰ ਦੀ ਨੋਕ ‘ਤੇ ਲੁੱਟਿਆ ਗਿਆ। 

ਮਾਮਲੇ ਸਬੰਧੀ ਪੀਆਰਟੀਸੀ ਬੱਸ ਨੰਬਰ ਪੀਬੀ ਜ਼ੀਰੋ ਏਟ ਡੀ - ਜੀ 5859 ਦੇ ਡਰਾਇਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੱਸ ਦੇ 6-7 ਗੇੜੇ ਲਗਾ ਰਹੇ ਸਨ। ਜਦੋਂ ਬੱਸ ਕੁਲਾਰਾਂ ਦੇ ਨੇੜੇ ਪਹੁੰਚੀ ਤਾਂ ਇੱਕ ਚਿੱਟੀ ਪੁਰਾਣੀ ਹੋਂਡਾ ਸਿਟੀ ਕਾਰ, ਜਿਸ ਵਿੱਚ 3-4 ਵਿਅਕਤੀ ਸਵਾਰ ਸਨ, ਨੇ ਬੱਸ ਦਾ ਰਸਤਾ ਰੋਕ ਲਿਆ।

ਉਨ੍ਹਾਂ ਵਿੱਚੋਂ ਦੋ ਵਿਅਕਤੀ ਦਾਤਰ ਲੈ ਕੇ ਬੱਸ ਵਿੱਚ ਜਬਰਦਸਤੀ ਚੜ੍ਹ ਗਏ ਅਤੇ ਡਰਾਉਂਦੇ ਹੋਏ ਕੰਡਕਟਰ ਦੇ ਬੈਗ ਵਿੱਚੋਂ ਲਗਭਗ 800-900 ਰੁਪਏ ਖੋਹ ਲਏ। ਘਟਨਾ ਦੌਰਾਨ ਇੱਕ ਦੋਸ਼ੀ ਨੇ ਆਪਣੀ ਪਛਾਣ ਦੱਸਦਿਆਂ ਧਮਕੀ ਦਿੱਤੀ ਕਿ ਕਿਸੇ ਨੂੰ ਦੱਸਿਆ ਤਾਂ ਨਤੀਜੇ ਭੁਗਤਣੇ ਪੈਣਗੇ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਬੱਸ ਸਟਾਫ ਵੱਲੋਂ ਤੁਰੰਤ ਬੱਸ ਨੂੰ ਪੁਲਿਸ ਚੌਂਕੀ ਮੋਠਾਂਵਾਲਾ ਲਿਜਾ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ  : Punjab Weather Update : ਪੰਜਾਬ-ਚੰਡੀਗੜ੍ਹ ’ਚ ਮੀਂਹ ਤੇ ਗੜੇਮਾਰੀ ਦੀ ਚਿਤਾਵਨੀ; ਚੱਲਣਗੀਆਂ ਤੇਜ਼ ਹਵਾਵਾਂ

Related Post