Thu, Jun 18, 2026
Whatsapp

ਚੰਡੀਗੜ੍ਹ ’ਚ BJP ਦਫ਼ਤਰ ’ਤੇ ਗ੍ਰੇਨੇਡ ਹਮਲੇ ਦਾ ਮਾਮਲਾ; ਪੰਜ ਮੁਲਜ਼ਮ ਗ੍ਰਿਫ਼ਤਾਰ; 2 ਦੀ ਹੋਈ ਪਛਾਣ

ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਜਾਂਚ ਏਜੰਸੀਆਂ ਹਾਈ ਅਲਰਟ 'ਤੇ ਹਨ। ਦੂਜੇ ਪਾਸੇ ਹੁਣ ਇਸ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Reported by:  PTC News Desk  Edited by:  Aarti -- April 04th 2026 06:16 PM -- Updated: April 04th 2026 06:28 PM
ਚੰਡੀਗੜ੍ਹ ’ਚ BJP ਦਫ਼ਤਰ ’ਤੇ ਗ੍ਰੇਨੇਡ ਹਮਲੇ ਦਾ ਮਾਮਲਾ; ਪੰਜ ਮੁਲਜ਼ਮ ਗ੍ਰਿਫ਼ਤਾਰ; 2 ਦੀ ਹੋਈ ਪਛਾਣ

ਚੰਡੀਗੜ੍ਹ ’ਚ BJP ਦਫ਼ਤਰ ’ਤੇ ਗ੍ਰੇਨੇਡ ਹਮਲੇ ਦਾ ਮਾਮਲਾ; ਪੰਜ ਮੁਲਜ਼ਮ ਗ੍ਰਿਫ਼ਤਾਰ; 2 ਦੀ ਹੋਈ ਪਛਾਣ

ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਮਾਮਲੇ ’ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਤੇ ਚੰਡੀਗੜ੍ਹ ਪੁਲਿਸ ਨੇ ਆਪਣੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। 

ਦੱਸ ਦਈਏ ਕਿ ਮਾਮਲੇ ’ਚ ਸ਼ਾਮਲ ਪੰਜ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ’ਚ 2 ਦੀ ਪਛਾਣ ਹੋਈ ਹੈ।  ਮੁਲਜ਼ਮਾਂ ਕੋਲੋਂ ਗ੍ਰਨੇਡ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਜਾਂਚ ’ਚ ਪੁਰਤਗਾਲ ਅਤੇ ਜਰਮਨੀ ਨਾਲ ਜੁੜੇ ਵਿਦੇਸ਼ੀ ਹੈਂਡਲਰਾਂ ਦੇ ਨਾਲ ISI ਮਾਡਿਊਲ ਦਾ ਲਿੰਕ ਹੋਣ ਦਾ ਖੁਲਾਸਾ ਹੋਇਆ ਹੈ। 


ਕਾਬਿਲੇਗੌਰ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਭਾਜਪਾ ਦਫ਼ਤਰ ਵੱਲ ਇੱਕ ਗ੍ਰਨੇਡ ਸੁੱਟਿਆ ਗਿਆ ਸੀ, ਜੋ ਇੱਕ ਸਕੂਟਰ ਦੇ ਨੇੜੇ ਫਟ ਗਿਆ। ਫਿਰ ਦੋਵੇਂ ਹਮਲਾਵਰ ਆਪਣੀਆਂ ਬਾਈਕ 'ਤੇ ਮੌਕੇ ਤੋਂ ਭੱਜ ਗਏ।

ਇਸ ਮਾਮਲੇ ਸਬੰਧੀ ਇਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ’ਚ ਬੰਬ ਧਮਾਕੇ ਦੀ ਵੀਡੀਓ ਵਿੱਚ ਇੱਕ ਹਮਲਾਵਰ ਆਪਣੀ ਜੇਬ ਵਿੱਚੋਂ ਗ੍ਰਨੇਡ ਕੱਢਦਾ, ਉਸਦੀ ਪਿੰਨ ਕੱਢਦਾ, ਅਤੇ ਫਿਰ ਇਸਨੂੰ ਭਾਜਪਾ ਦਫ਼ਤਰ ਦੇ ਬਾਹਰ ਸੁੱਟਦਾ ਹੋਇਆ ਮੌਕੇ ਤੋਂ ਭੱਜਦਾ ਦਿਖਾਈ ਦੇ ਰਿਹਾ ਸੀ। 

ਇਹ ਵੀ ਪੜ੍ਹੋ  : 'ਮੈ ਘਾਇਲ ਹੂੰ, ਇਸ ਲੀਏ ਘਾਤਕ ਹੂੰ; ਹਰ ਝੂਠ ਦਾ ਕਰਾਂਗਾ ਪਰਦਾਫਾਸ਼'; AAP ਦੇ ਇਲਜ਼ਾਮਾਂ ’ਤੇ ਰਾਘਵ ਚੱਢਾ ਦਾ ਪਲਟਵਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK