Sun, Apr 5, 2026
Whatsapp

ਮਹਿਲਾ Toilet 'ਚੋਂ ਵੇਚੇ ਜਾ ਰਹੇ ਸੀ ਸੈਂਡਵਿਚ ਤੇ ਚਿਕਨ ਰੋਲ ! ਇੱਕ ਸਾਲ ਤੋਂ ਚੱਲ ਰਿਹਾ ਸੀ ਕੈਫੇ, BMC ਨੇ ਕਰਵਾਇਆ ਬੰਦ

Mumbai Viral News : ਕੀ ਕਿਸੇ ਪਖਾਨੇ 'ਚੋਂ ਫਾਸਟ ਫੂਡ ਦਾ ਕਾਰੋਬਾਰ ਚਲਾਇਆ ਜਾ ਸਕਦਾ ਹੈ? ਇਹ ਸੁਣਨ 'ਚ ਅਜੀਬ ਲੱਗ ਸਕਦਾ ਹੈ, ਪਰ ਇਹ ਹੈਰਾਨੀਜਨਕ ਘਟਨਾ ਮੁੰਬਈ ਵਿੱਚ ਸਾਹਮਣੇ ਆਈ ਹੈ, ਜੋ ਕਿ ਦੇਸ਼ ਦੀ ਆਰਥਿਕ ਰਾਜਧਾਨੀ ਹੈ।

Reported by:  PTC News Desk  Edited by:  KRISHAN KUMAR SHARMA -- April 05th 2026 05:11 PM -- Updated: April 05th 2026 05:25 PM
ਮਹਿਲਾ Toilet 'ਚੋਂ ਵੇਚੇ ਜਾ ਰਹੇ ਸੀ ਸੈਂਡਵਿਚ ਤੇ ਚਿਕਨ ਰੋਲ ! ਇੱਕ ਸਾਲ ਤੋਂ ਚੱਲ ਰਿਹਾ ਸੀ ਕੈਫੇ, BMC ਨੇ ਕਰਵਾਇਆ ਬੰਦ

ਮਹਿਲਾ Toilet 'ਚੋਂ ਵੇਚੇ ਜਾ ਰਹੇ ਸੀ ਸੈਂਡਵਿਚ ਤੇ ਚਿਕਨ ਰੋਲ ! ਇੱਕ ਸਾਲ ਤੋਂ ਚੱਲ ਰਿਹਾ ਸੀ ਕੈਫੇ, BMC ਨੇ ਕਰਵਾਇਆ ਬੰਦ

Mumbai Viral News : ਕੀ ਕਿਸੇ ਪਖਾਨੇ 'ਚੋਂ ਫਾਸਟ ਫੂਡ ਦਾ ਕਾਰੋਬਾਰ (Fast Food) ਚਲਾਇਆ ਜਾ ਸਕਦਾ ਹੈ? ਇਹ ਸੁਣਨ 'ਚ ਅਜੀਬ ਲੱਗ ਸਕਦਾ ਹੈ, ਪਰ ਇਹ ਹੈਰਾਨੀਜਨਕ ਘਟਨਾ ਮੁੰਬਈ ਵਿੱਚ ਸਾਹਮਣੇ ਆਈ ਹੈ, ਜੋ ਕਿ ਦੇਸ਼ ਦੀ ਆਰਥਿਕ ਰਾਜਧਾਨੀ ਹੈ। ਫੂਡ ਬਿਜ਼ਨਸ (Food Business) ਦੇ ਇਸ ਮਾਮਲੇ ਨੇ ਵਿਵਾਦ ਪੈਦਾ ਕਰ ਦਿੱਤਾ ਹੈ, ਜੋ ਕਿ ਮਹਿਲਾ ਪਖਾਨੇ ਵਿਚੋਂ ਇੱਕ ਸਾਲ ਤੋਂ ਚਲਾਇਆ ਜਾ ਰਿਹਾ ਸੀ।

ਇਹ ਮਾਮਲਾ ਮੁੰਬਈ ਦੇ A ਵਾਰਡ ਇਲਾਕੇ ਦਾ ਹੈ, ਜਿੱਥੇ ਔਰਤਾਂ ਲਈ ਬਣੇ ਮੋਬਾਈਲ Toilet ਦੇ ਅੰਦਰੋਂ ਬਰਗਰ, ਚਿਕਨ ਰੋਲ ਅਤੇ ਸੈਂਡਵਿਚ ਵੇਚਣ ਦਾ Food Business ਚਲਾਇਆ ਜਾ ਰਿਹਾ ਸੀ।


ਇੱਕ ਸਾਲ ਤੋਂ ਚਲਾਇਆ ਜਾ ਰਿਹਾ ਹੈ ਕੈਫੇ

ਇਹ ਘਟਨਾ ਫੋਰਟ ਸਥਿਤ ਫੈਸ਼ਨ ਸਟਰੀਟ ਦੇ ਨੇੜੇ ਵਾਪਰੀ, ਜਿੱਥੇ ਔਰਤਾਂ ਲਈ ਸਹੂਲਤਾਂ, ਜਿਨ੍ਹਾਂ ਨੂੰ "Pink Toilet" ਵਜੋਂ ਜਾਣਿਆ ਜਾਂਦਾ ਹੈ, ਦੀ ਕਥਿਤ ਤੌਰ 'ਤੇ ਦੁਰਵਰਤੋਂ ਕੀਤੀ ਜਾ ਰਹੀ ਸੀ। ਇੱਕ ਪਖਾਨਾ ਬੱਸ ਦੇ ਪਿਛਲੇ ਪਾਸੇ 'ਚ ਬਿਨਾਂ ਬਿਨਾਂ ਮਨਜੂਰੀ ਕੈਫੇ ਚਲਾਇਆ ਜਾ ਰਿਹਾ ਸੀ, ਜਿਸ ਨੇ ਸਵੱਛਤਾ ਅਤੇ ਜਨਤਕ ਸਿਹਤ ਪ੍ਰਤੀ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ।

ਦੱਸਿਆ ਜਾ ਰਿਹਾ ਹੈ ਕਿ ਕੈਫੇ ਕਰੀਬ ਇੱਕ ਸਾਲ ਤੱਕ ਟਾਇਲਟ ਦੇ ਅੰਦਰੋਂ ਚੱਲਦਾ ਰਿਹਾ। ਟਾਇਲਟ ਨੂੰ ਭਾਵੇਂ ਬੰਦ ਕਰ ਦਿੱਤਾ ਗਿਆ ਸੀ, ਪਰ ਇਸ ਅੰਦਰ ਗੈਰ-ਕਾਨੂੰਨੀ ਫੂਡ ਸਟਾਲ ਇੱਕ ਸਾਲ ਤੋਂ ਚਲ ਰਿਹਾ ਸੀ।

ਬੀਐਮਸੀ ਨੇ ਕਰਵਾਇਆ ਬੰਦ

ਘਟਨਾ ਸਾਹਮਣੇ ਆਉਣ ਤੋਂ ਬਾਅਦ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਕਾਰਵਾਈ ਕਰਦੇ ਹੋਏ ਕੈਫੇ ਨੂੰ ਬੰਦ ਕਰਵਾ ਦਿੱਤਾ ਹੈ। ਹਾਲਾਂਕਿ, ਇਸ ਘਟਨਾ ਨੇ ਸਵੱਛਤਾ ਪਹਿਲਕਦਮੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਜਨਤਕ ਸਹੂਲਤਾਂ ਦੀ ਦੁਰਵਰਤੋਂ ਬਾਰੇ ਸਵਾਲ ਖੜ੍ਹੇ ਕੀਤੇ ਹਨ।

- PTC NEWS

Top News view more...

Latest News view more...

PTC NETWORK
PTC NETWORK